ਸੁਨਿਆਰਾ ਅਤੇ ਇੱਕ ਲੁਟੇਰਾ ਲੁੱਟ ਦੇ ਸਮਾਨ ਤੇ ਮੋਟਰਸਾਈਕਲ ਸਮੇਤ ਕਾਬੂ
ਰੋਹਿਤ ਗੁਪਤਾ
ਗੁਰਦਾਸਪੁਰ 23 ਮਈ 2024 : ਬਟਾਲਾ ਦੀ ਥਾਣਾ ਸਿਟੀ ਪੁਲਿਸ ਵੱਲੋਂ ਲੁਟੇਰਾ ਗਿਰੋਹ ਦੇ 2 ਵਿਅਕਤੀਆਂ ਨੂੰ ਲੁੱਟ ਦੇ ਸਮਾਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।ਜਾਣਕਾਰੀ ਦਿੰਦਿਆਂ ਥਾਣਾ ਸਿਟੀ ਐਸਐਚਓ ਮੈਡਮ ਖੁਸ਼ਬੂ ਸ਼ਰਮਾ ਨੇ ਦੱਸਿਆ ਕਿ ਐਸਐਸਪੀ ਬਟਾਲਾ ਮੈਡਮ ਅਸ਼ਵਨੀ ਗੁਟਿਆਲ ਦੇ ਹੁਕਮਾਂ ਤਹਿਤ ਕਾਰਵਾਈ ਕਰਦੇ ਹੋਏ ਜੋ ਬੀਤੀ 7 ਮਈ ਨੂੰ ਇਕ ਸ਼ਿਕਾਇਤ ਮਿਲੀ ਸੀ ਕਿ ਪ੍ਰੇਮ ਰਾਣੀ ਵਾਸੀ ਉਹਰੀ ਚੌਂਕ ਬਟਾਲਾ ਨਾਲ ਇੱਕ ਵਾਰਦਾਤ ਹੋਈ ਸੀ ਜਿਸ ਵਿੱਚ ਪ੍ਰੇਮ ਰਾਣੀ ਜਿਨਾਂ ਦੇ ਸ਼ਾਮ ਵੇਲੇ ਕੁਝ ਵਿਅਕਤੀਆਂ ਵੱਲੋਂ ਏਅਰ ਰਿੰਗ ਖੋਏ ਗਏ ਸਨ ਅਤੇ ਜਿਸ ਵਿੱਚ ਉਹ ਜ਼ਖਮੀ ਵੀ ਹੋਏ ਸਨ।ਉਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰਦੇ ਹੋਏ ਜਾਂਚ ਕੀਤੀ ਗਈ ਜਿਸ ਵਿੱਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਜਿਨਾਂ ਦਾ ਨਾਮ ਰਫੀ ਪੁੱਤਰ ਮੜਬ ਅਤੇ ਸੁਖਵਿੰਦਰ ਸਿੰਘ ਉਰਫ ਬੋਬੀ ਸੁਨਿਆਰਾ ਪੁੱਤਰ ਸਵਰਨ ਸਿੰਘ ਹੈ ਜੋ ਕਿ ਜਿਲਾ ਤਰਨਤਾਰਨ ਨਾਲ ਸੰਬੰਧ ਰੱਖਦੇ ਹਨ।
ਉਨਾਂ ਦੱਸਿਆ ਕਿ ਇਨਾਂ ਪਾਸੋਂ ਇੱਕ ਇਲੈਕਟ੍ਰਾਨਿਕ ਕੰਡਾ,ਲੁੱਟ ਖੋਹ ਕੀਤਾ ਸੋਨੇ ਦਾ ਸਮਾਨ ਅਤੇ ਵਾਰਦਾਤ ਲਈ ਵਰਤਿਆ ਇੱਕ ਪਲਸਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਉਨਾਂ ਕਿਹਾ ਕਿ ਸੁਖਵਿੰਦਰ ਸਿੰਘ ਇਕ ਸੁਨਿਅਰਾ ਹੈ ਜਿਸ ਪਾਸ ਰਫੀ ਅਤੇ ਲਖਨ ਲੁੱਟਿਆ ਸਮਾਨ ਵੇਚਦੇ ਸਨ।ਐਸਐਚ ਓ ਸਿਟੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਰਫੀ ਜਿਸਦੇ ਘਰ ਤਰਨ ਤਾਰਨ ਵਿਖੇ ਇੱਕ ਧਾਰਮਿਕ ਜਗ੍ਹਾ ਵੀ ਹੈ ਅਤੇ ਬਾਬੇ ਦੇ ਰੂਪ ਵਿੱਚ ਕੰਮ ਕਰਦਾ ਹੈ।ਉਨਾਂ ਦੱਸਿਆ ਕਿ ਇਨਾਂ ਦਾ ਇੱਕ ਸਾਥੀ ਲਖਨ ਪੁੱਤਰ ਸੰਧੂਰੀ ਲਾਲ ਤਰਨਤਾਰਨ ਜੋ ਕਿ ਪਹਿਲਾਂ ਹੀ ਗੋਇੰਦਵਾਲ ਜੇਲ ਵਿੱਚ ਬੰਦ ਹੈ ਉਸ ਨੂੰ ਵੀ ਨਾਮਜਦ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।