ਹਰਿਆਵਲ ਚੋਣ ਮੁਹਿੰਮ ਤਹਿਤ ਵੱਖ - ਵੱਖ ਥਾਵਾਂ ਤੇ ਲਗਾਏ ਬੂਟੇ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ , 23 ਮਈ 2024
ਡਾ.ਹੀਰਾ ਲਾਲ ਆਈ.ਏ.ਐਸ. ਜਨਰਲ ਅਬਜ਼ਰਵਰ ਲੋਕ ਸਭਾ ਹਲਕਾ 06 ਅਨੰਦਪੁਰ ਸਾਹਿਬ ਵਲੋਂ ਚਲਾਈ ਮੁਹਿੰਮ ਤਹਿਤ ਦਿੱਤੀਆ ਹਦਾਇਤਾ ਦੀ ਪਾਲਣਾ ਕਰਦੇ ਹੋਏ ਹਰਬਖਸ਼ ਸਿੰਘ ਕਾਰਜ ਸਾਧਕ ਅਫਸਰ ਤੇ ਮਦਨ ਲਾਲ ਸੈਨਟੇਰੀ ਇੰਸਪੈਕਟਰ ਨੇ ਉਪ ਮੰਡਲ ਮੈਜਿਸਟਰੇਟ ਦੇ ਦਫ਼ਤਰ ਵਿਖੇ ਬੂਟੇ ਲਗਾਏ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਸਥਾਨਾ ਦੀ ਸਫ਼ਾਈ ਕੀਤੀ ਜਾ ਰਹੀ ਹੈ। ਵਾਤਾਵਰਣ ਪਲਾਸਟਿਕ ਮੁਕਤ ਕੀਤਾ ਜਾ ਰਿਹਾ ਹੈ ਅਤੇ ਸੜਕਾਂ ਦੇ ਕਿਨਾਰਿਆਂ ਨੂੰ ਵੀ ਪਲਾਸਟਿਕ ਮੁਕਤ ਕੀਤਾ ਜਾ ਰਿਹਾ ਹੈ। ਨਗਰ ਕੋਸਲ ਅਧੀਨ ਪੈਂਦੇ ਵੱਖ-ਵੱਖ ਵਾਰਡਾਂ ਤੇ ਪਾਰਕਾਂ ਵਿਚ ਢੁਕਵੀਆਂ ਥਾਵਾ ਤੇ ਲੋੜੀਦੀ ਮਾਤਰਾ ਵਿੱਚ ਬੂਟੇ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਹੋਰ ਪਾਰਕਾਂ/ਸੜਕਾਂ ਦੇ ਕਿਨਾਰਿਆਂ ਤੇ ਬੂਟੇ ਲਗਾਏ ਜਾਣਗੇ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਸੰਜਮ ਨਾਲ ਪਾਣੀ ਦੀ ਵਰਤੋਂ ਕੀਤੀ ਜਾਵੇ ਅਤੇ ਪਾਣੀ ਦਾ ਦੁਰਉਪਯੋਗ ਨਾ ਕੀਤਾ ਜਾਵੇ। ਵਾਤਾਵਰਣ ਨੂੰ ਈਕੋ ਫਰੈਡਲੀ ਬਣਾਇਆ ਜਾਵੇ, ਵੋਟਰ ਵੋਟ ਪਾਉਣ ਤੋ ਪਹਿਲਾ ਯਾਦਗਾਰੀ ਬੂਟਾ ਲਗਾਉਣ ਅਤੇ ਉਸ ਦਾ ਰੱਖ ਰਖਾਓ ਵੀ ਕਰਨ, ਸੰਸਥਾਵਾ ਵੀ ਹਰਿਆਵਲ ਮੁਹਿੰਮ ਵਿਚ ਸਹਿਯੋਗ ਦੇਣ ਇਹ ਸਾਡੇ ਸੁਰੱਖਿਅਤ ਭਵਿੱਖ ਲਈ ਬੇਹੱਦ ਜਰੂਰੀ ਹੈ। ਇਸ ਮੌਕੇ ਸੁਨੀਲ, ਹਰਪ੍ਰੀਤ ਕੌਰ, ਜਸਵਿੰਦਰ ਕੌਰ, ਅੰਜੂ ਹਾਜ਼ਰ ਸਨ।