ਹਰਿਆਵਲ ਲੋਕ ਸਭਾ ਚੋਣਾਂ 2024 ਮੁਹਿੰਮ ਤਹਿਤ ਕਚਹਿਰੀਆਂ ਵਿਖੇ ਬੂਟੇ ਲਗਾਏ ਅਤੇ ਸਾਫ ਸਫਾਈ ਕੀਤੀ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 26 ਮਈ 2024 : ਧਰਤੀ ਦੇ ਵਿਗੜ ਰਹੇ ਸੰਤੁਲਨ ਅਤੇ ਦਿਨ ਪ੍ਰਤੀ ਦਿਨ ਵਧਦੇ ਜਾ ਰਹੀ ਕੜਕ ਦੀ ਗਰਮੀ ਨੂੰ ਦੇਖਦੇ ਹੋਏ ਡਾ.ਹੀਰਾ ਲਾਲ ਆਈ.ਏ.ਐਸ. ਜਨਰਲ ਅਬਜ਼ਰਵਰ ਲੋਕ ਸਭਾ ਹਲਕਾ 06 ਅਨੰਦਪੁਰ ਸਾਹਿਬ ਵਲੋਂ ਚਲਾਈ ਮੁਹਿੰਮ ਤਹਿਤ ਦਿੱਤੀਆ ਹਦਾਇਤਾ ਦੀ ਪਾਲਣਾ ਕਰਦੇ ਹੋਏ ਹਰਬਖਸ਼ ਸਿੰਘ ਕਾਰਜ ਸਾਧਕ ਅਫਸਰ ਤੇ ਮਦਨ ਲਾਲ ਸੈਨਟੇਰੀ ਇੰਸਪੈਕਟਰ ਮਨਦੀਪ ਸਿੰਘ ਪ੍ਰੋਗਰਾਮ ਕੋਡੀਨੇਟਰ (ਸੀ.ਐਫ) ਦੀ ਅਗਵਾਈ ਹੇਠ ਕਚਹਿਰੀਆਂ ਵਿੱਚ ਉੱਘੇ ਸਮਾਜ ਸੇਵੀਆਂ, ਵਾਤਾਵਰਨ ਪ੍ਰੇਮੀਆਂ , ਪ੍ਰੈਸ ਕਲੱਬ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਅਤੇ ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਪਾਰਕ ਦੀ ਸਾਫ ਸਫਾਈ ਵੀ ਕੀਤੀ ਗਈ।
ਹਰਬਖਸ਼ ਸਿੰਘ ਕਾਰਜ ਸਾਧਕ ਅਫਸਰ ਨੇ ਕਿਹਾ ਕਿ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਲਈ ਚੋਣ ਕਮਿਸ਼ਨ ਆਫ ਇੰਡੀਆ ਵੱਲੋਂ ਭੇਜੇ ਹੋਏ ਜਨਰਲ ਅਬਜ਼ਰਬਰ ਡਾਕਟਰ ਹੀਰਾ ਲਾਲ (ਆਈਏਐਸ ) ਦਾ ਬਹੁਤ ਹੀ ਸ਼ਲਾਗਾ ਯੁਗ ਉਦਮ ਹੈ ਇਸ ਵਾਰ ਦੀਆਂ ਲੋਕ ਸਭਾ ਚੋਣਾ 2024 ਹਰਿਆਵਲ ਚੋਣਾਂ ਹੋਣਗੀਆਂ ਮੈਂ ਉਹਨਾਂ ਦੇ ਇਸ ਕੰਮ ਦੀ ਦਿਲੋਂ ਤਾਰੀਫ ਕਰਦਾ ਹਾਂ ਕਿ ਅੱਜ ਸਮੇਂ ਦੀ ਲੋੜ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੀ ਪੂਰੀ ਜ਼ਿੰਦਗੀ ਚ ਵੱਧ ਤੋਂ ਵੱਧ ਬੂਟਾ ਲਗਾਣਾ ਅਤੇ ਉਹਨੂੰ ਕਾਮਯਾਬ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਸੰਜਮ ਨਾਲ ਪਾਣੀ ਦੀ ਵਰਤੋਂ ਕੀਤੀ ਜਾਵੇ।
ਇਸ ਮੌਕੇ ਤੇ ਰਜਿੰਦਰ ਕਾਲਾਂ , ਬਲਰਾਮ ਮਲਿਕ, ਪ੍ਰਿੰਸ ਅਟਾਲ, ਰਾਜਵੀਰ ਸਿੰਘ, ਲਖਵੀਰ ਹੈਪੀ , ਸੰਜੀਵ ਅਟਾਲ,ਸੰਜੂ, ਰਾਜ ਘਈ ਹਾਜਰ ਸਨ।