ਹਲਕਾ ਬਲਾਚੌਰ 'ਚ ਲੋਕ ਸਭਾ ਚੋਣਾਂ ਤਿਆਰੀਆਂ ਮੁਕੰਮਲ: ਰਵਿੰਦਰ ਬਾਂਸਲ
"ਚੋਣ ਅਮਲੇ ਨੂੰ ਤੀਜੀ ਰਿਹਰਸਲ 'ਚ ਵੰਡੇ ਬੂਟੇ"
ਪ੍ਰਮੋਦ ਭਾਰਤੀ
ਨਵਾਂਸ਼ਹਿਰ, 26 ਮਈ 2024
ਜਿਲ੍ਹਾ ਚੋਣ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਅਤੇ ਐੱਸ.ਡੀ. ਐੱਮ. ਬਲਾਚੌਰ-ਕਮ-ਸਹਾਇਕ ਚੋਣ ਅਫ਼ਸਰ ਸ੍ਰੀ ਰਵਿੰਦਰ ਕੁਮਾਰ ਬਾਂਸਲ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ 'ਚ ਡਿਊਟੀ ਨਿਭਾਉਣ ਵਾਲੇ ਚੋਣ ਅਮਲੇ ਦੀ ਤੀਜੀ ਰਿਹਰਸਲ ਬਾਬਾ ਬਲਰਾਜ ਕਾਲਜ ਬਲਾਚੌਰ ਵਿਖੇ ਕਰਵਾਈ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਬਲਾਚੌਰ-ਕਮ-ਸਹਾਇਕ ਚੋਣ ਅਫ਼ਸਰ ਸ੍ਰੀ ਰਵਿੰਦਰ ਕੁਮਾਰ ਬਾਂਸਲ ਨੇ ਦੱਸਿਆ ਜਿਥੇ ਹਲਕੇ ਦੇ ਵੋਟਰਾਂ ਨੂੰ ਚੋਣਾਂ ਪ੍ਰਤੀ ਜਾਗਰੂਕ ਅਤੇ ਉਤਸ਼ਾਹਿਤ ਕਰਨ ਲਈ ਭਰਪੂਰ ਉਪਰਾਲੇ ਕੀਤੇ ਗਏ ਹਨ, ਉਥੇ ਇਹਨਾਂ ਚੋਣਾਂ ਦੌਰਾਨ ਚੋਣ ਅਮਲੇ ਦੀਆਂ ਟ੍ਰੇਨਿੰਗਾਂ ਵੀ ਮੁਕੰਮਲ ਕਰ ਲਈਆਂ ਗਈਆਂ ਹਨ। ਉਹਨਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਸ ਚੋਣ ਨੂੰ ਗਰੀਨ ਚੋਣ ਵਜੋਂ ਕਰਵਾਉਣ ਲਈ ਸਮੂਹ ਚੋਣ ਅਮਲੇ ਨੂੰ ਵੱਖ-ਵੱਖ,ਸਜਾਵਟੀ, ਛਾਂ-ਦਾਰ ਤੇ ਫ਼ਲਦਾਰ ਬੂਟਿਆਂ ਦੀ ਵੰਡ ਕੀਤੀ ਅਤੇ ਇਹਨਾਂ ਬੂਟਿਆਂ ਦੀ ਸਾਂਭ ਸੰਭਾਲ ਸਬੰਧੀ ਵੀ ਖਾਸ ਤੌਰ ਤੇ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਵਿਕਾਸ ਸ਼ਰਮਾ ਤਹਿਸੀਲਦਾਰ ਬਲਾਚੌਰ, ਰਵਿੰਦਰ ਸਿੰਘ ਨਾਇਬ ਤਹਿਸੀਲਦਾਰ, ਜਸਵੀਰ ਕੌਰ ਬੀ.ਡੀ.ਪੀ.ਓ. ਬਲਾਚੌਰ, ਪੂਰਨ ਪੰਕਜ ਸ਼ਰਮਾ ਸੀ.ਡੀ. ਪੀ.ਓ. ਜਸਵੀਰ ਕੌਰ ਸੀ.ਡੀ. ਪੀ.ਓ. ਸੜੋਆ, ਸੁਪਰਡੈਂਟ ਹਰਵਿੰਦਰ ਸਿੰਘ, ਰਜਿੰਦਰ ਕੁਮਾਰ ਸਵੀਪ ਇੰਚਾਰਜ਼, ਜਸਵਿੰਦਰ ਸਿੰਘ ਸਟੈਨੋ,
ਭਾਰਤ ਭੂਸ਼ਨ, ਧਨਵੰਤ ਸਿੰਘ, ਬਲਤੇਜਵੀਰ ਸਿੰਘ, ਗੁਰਜੰਟ ਸਿੰਘ, ਕਮਲਜੀਤ ਸਿੰਘ, ਧੀਰਜ ਕੁਮਾਰ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਵਿਕਾਸ ਰਾਣਾ, ਵਿਜੈ ਕੁਮਾਰ, ਲਵਲੇਸ਼ ਕੁਮਾਰ, ਅਮਿਤ ਕੁਮਾਰ, ਸਤਿੰਦਰਜੀਤ ਸਿੰਘ ਸੇਖੋਂ, ਕਪਿਲ ਦੇਵ ਕਸਾਣਾ, ਨਰਿੰਦਰ ਸੋਨੂੰ, ਰਾਜ ਬਹਾਦਰ ਯਾਦਵ ਸਮੇਤ ਵੱਡੀ ਗਿਣਤੀ 'ਚ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਤੇ ਅਧਿਕਾਰੀ ਹਾਜ਼ਰ ਸਨ।