ਹਾਈ ਰਿਸਕ ਗਰਭਵਤੀ ਮਾਵਾ ਦੀ ਸਮੇਂ ਸਿਰ ਪਹਿਚਾਣ ਕਰਨੀ ਜ਼ਰੂਰੀ- ਡਾ.ਦਲਜੀਤ ਕੌਰ
ਪ੍ਰਮੋਦ ਭਾਰਤੀ
ਕੀਰਤਪੁਰ ਸਾਹਿਬ 27 ਮਈ,2024
ਡਾ.ਮਨੂੰ ਵਿੱਜ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਡਾ. ਦਲਜੀਤ ਕੌਰ ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ ਵਿੱਚ ਦੀ ਅਗਵਾਈ ਹੇਠ ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫਸਰ ਅਤੇ ਹੈਲਥ ਐਂਡ ਵੈਲਨੈਸ ਸੈਂਟਰਾਂ ਦੇ ਸੀ ਐਚ ਓ ਦੀ ਹਾਈ ਰਿਸਕ ਗਰਭਵਤੀ ਔਰਤਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਇਆ ਕਰਵਾਉਣ ਲਈ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ।
ਡਾ.ਦਲਜੀਤ ਕੌਰ ਨੇ ਕਿਹਾ ਕਿ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਘੱਟ ਕਰਨ ਲਈ ਹਾਈ ਰਿਸਕ ਮਾਵਾਂ ਦੀ ਪਹਿਚਾਣ ਕਰਨੀ ਬਹੁਤ ਜ਼ਰੂਰੀ ਹੈ ਤਾਂ ਜੋ ਉਹਨਾਂ ਨੂੰ ਅਗਲੇ ਲੋੜੀਂਦੇ ਇਲਾਜ ਤੇ ਅਗਲੀਆਂ ਸਿਹਤ ਸੇਵਾਵਾਂ ਲਈ ਭੇਜਿਆ ਜਾ ਸਕੇ। ਇਸ ਮੌਕੇ ਉਚੇਚੇ ਤੌਰ ਤੇ ਡਾਕਟਰ ਨੇਹਾ, ਗਾਈਨੋਲੋਜਿਸਟ ਐਸ.ਡੀ.ਐਚ ਨੰਗਲ ਨੇ ਦੱਸਿਆ ਕਿ ਹਾਈ ਰਿਸਕ ਮਾਵਾ ਦੇ ਜਰੂਰੀ ਟੈਸਟਾਂ ਸਬੰਧੀ ਦੱਸਿਆਂ ਕਿਹਾ ਕਿ ਇਹ ਟੈਸਟ ਹੋਣੇ ਲਾਜ਼ਮੀ ਹਨ। ਉਹਨਾਂ ਦੱਸਿਆ ਕਿ ਸਮੇਂ ਸਿਰ ਕਰਵਾਏ ਟੈਸਟਾਂ ਤੋਂ ਹਾਈ ਰਿਸਕ ਮਾਵਾ ਦੀ ਸਮੇਂ ਸਿਰ ਪਹਿਚਾਣ ਹੋ ਜਾਂਦੀ ਹੈ ਤਾਂ ਜੋ ਉਨ੍ਹਾਂ ਨੂੰ ਲੋੜੀਂਦੀਆਂ ਸਿਹਤ ਸਿਹਤ ਮੁਹੱਈਆ ਕਰਵਾਈਆਂ ਜਾ ਸਕੇ। ਇਸ ਮੋਕੇ ਡਾ.ਅਨੂੰ ਸ਼ਰਮਾ ਮੈਡੀਕਲ ਅਫਸਰ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਹਰ ਮਹੀਨੇ ਦੀ 9 ਅਤੇ 23 ਤਰੀਕ ਨੂੰ ਗਰਭਵਤੀ ਮਹਿਲਾਵਾਂ ਦੀ ਜਾਂਚ ਲਈ ਮੁਫਤ ਸਿਹਤ ਜਾਂਚ ਕੈਂਪ ਲਗਾਇਆ ਜਾਂਦਾ ਹੈ, ਜਿਸ ਵਿੱਚ ਗਰਭਵਤੀ ਔਰਤ ਦੇ ਬਲੱਡ ਟੈਸਟ ਕਰਵਾ ਕੇ ਜਾਂਚ ਕੀਤੀ ਜਾਂਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ.ਅਨੂੰ ਸ਼ਰਮਾ ਨੇ ਦੱਸਿਆ ਕਿ ਇਸ ਸਪੈਸ਼ਲ ਕੈਂਪ ਅਧੀਨ ਗਰਭਵਤੀ ਔਰਤਾਂ ਨੂੰ ਟੈਟਨਸ ਦਾ ਟੀਕਾ, ਆਇਰਨ, ਕੈਲਸ਼ੀਅਮ ਤੇ ਹੋਰ ਜਰੂਰੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤੇ ਹਾਈ ਰਿਸਕ ਗਰਭਵਤੀ ਮਹਿਲਾਵਾਂ ਨੂੰ ਖਾਸ ਤੌਰ ਤੇ ਕਾਉਂਸਲਿੰਗ ਕੀਤੀ ਜਾਂਦੀ ਹੈ।
ਇਸ ਮੌਕੇ ਸਿਕੰਦਰ ਸਿੰਘ ਐਸ.ਐਮ.ਆਈ., ਸੁਨੀਤਾ ਕੁਮਾਰੀ ਐਲ.ਐਚ.ਵੀ ਤੇ ਭਰਤ ਕਪੂਰ ਸੀ.ਓ ਹਾਜਰ ਸਨ।