ਜਦੋਂ ਖੰਬਿਆਂ 'ਚੋਂ ਲਗਾਤਾਰ ਨਿਕਲੇ ਪਟਾਕੇ, ਬਾਜ਼ਾਰ 'ਚ ਮੱਚ ਗਈ ਦਫੜੀ ਦਫੜੀ
ਰੇਹੜੀ ਦਾ ਛੱਤੜ ਸੜ ਕੇ ਹੋਇਆ ਸਵਾਬ ਬਾਲ ਬਾਲ ਬਚੀ ਰੇਹੜੀ
ਰੋਹਿਤ ਗੁਪਤਾ
ਗੁਰਦਾਸਪੁਰ, 24 ਮਈ 2024- ਸਦਰ ਬਾਜ਼ਾਰ ਦੇ ਚਰਚ ਨੇੜੇ ਦੇ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਵਿੱਚ ਉਸ ਵੇਲੇ ਇਕਦਮ ਹਫੜਾ ਦਫੜੀ ਮੱਚ ਗਈ ਜਦੋਂ ਬਾਜ਼ਾਰ ਦੇ ਖੰਭਿਆਂ ਵਿੱਚੋਂ ਲਗਾਤਾਰ ਪਟਾਕੇ ਨਿਕਲਣੇ ਸ਼ੁਰੂ ਹੋ ਗਏ ਅਤੇ ਕੁਝ ਦੇਰ ਪਟਾਖੇ ਚਲਣ ਤੋਂ ਬਾਅਦ ਖੰਬਿਆਂ ਤੋਂ ਤਾਰਾਂ ਟੁੱਟ ਕੇ ਬਾਜ਼ਾਰ ਵਿੱਚ ਹੀ ਡਿਗਣੀਆਂ ਸ਼ੁਰੂ ਹੋ ਗਈਆਂ।
ਬਾਜ਼ਾਰ ਵਿੱਚ ਮੌਜੂਦ ਲੋਕ ਅਤੇ ਰੇਹੜੀ ਵਾਲੇ ਆਪਣੀ ਜਾਨ ਬਚਾਉਣ ਲਈ ਦੌੜਦੇ ਨਜ਼ਰ ਆਏ। ਪਟਾਕਿਆਂ ਕਾਰਨ ਨਿਕਲੀਆਂ ਚਿੰਗਾਰੀਆਂ ਜਦੋਂ ਥੱਲੇ ਡਿੱਗਣੀਆਂ ਸ਼ੁਰੂ ਹੋਈਆਂ ਤਾਂ ਇਹਨਾਂ ਦੀ ਚਪੇਟ ਵਿੱਚ ਇੱਕ ਰੇਹੜੀ ਵੀ ਆ ਗਈ। ਧੂ ਧੂ ਕਰਕੇ ਸੜਦੀ ਰੇਹੜੀ ਦੀਆਂ ਵੀਡੀਓ ਵੀ ਕੁਝ ਲੋਕਾਂ ਵੱਲੋਂ ਵਾਇਰਲ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਖੰਬਿਆ ਵਿੱਚ ਅੱਗ ਲੱਗਣ ਅਤੇ ਤਾਰਾਂ ਵਿੱਚੋਂ ਪਟਾਕੇ ਨਿਕਲਣ ਕਾਰਨ ਬਾਜ਼ਾਰ ਵਿੱਚ ਮਚੀ ਹਫੜਾ ਦਫੜੀ ਦੀ ਸੀਸੀਟੀਵੀ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਗਨੀਮਤ ਇਹ ਰਹੀ ਕਿ ਸੜਕ ਤੇ ਟੁੱਟ ਕੇ ਡਿੱਗੀਆਂ ਤਾਰਾਂ ਦੀ ਚਪੇਟ ਵਿੱਚ ਕੋਈ ਵਿਅਕਤੀ ਨਹੀਂ ਆਇਆ ਅਤੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਦੁਕਾਨਾਂ ਨੂੰ ਛੂ ਕੇ ਗੁਜਰਦੀਆਂ ਬਿਜਲੀ ਦੀਆਂ ਤਾਰਾਂ ਬਾਰੇ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ। ਦੋ ਖੰਭੇ ਵੀ ਟੇਡੇ ਹੋ ਗਏ ਹਨ ਅਤੇ ਕਦੀ ਵੀ ਡਿੱਗ ਸਕਦੇ ਹਨ।
ਪਤਲੀਆਂ ਤਾਰਾਂ ਕਾਰਨ ਅਕਸਰ ਇਹਨਾਂ ਵਿੱਚ ਸਪਾਰਕਿੰਗ ਹੁੰਦੀ ਰਹਿੰਦੀ ਹੈ ਅਤੇ ਕਈ ਵਾਰ ਨੁਕਸਾਨ ਵੀ ਹੋ ਚੁੱਕੇ ਹਨ ਪਰ ਵਿਭਾਗ ਵੱਲੋਂ ਇਸ ਭੀੜ ਭਾੜ ਭਰੇ ਬਾਜ਼ਾਰ ਵਿੱਚ ਜਿਵੇਂ ਕੋਈ ਵੱਡਾ ਹਾਦਸਾ ਵਾਪਰਨ ਦੀ ਉਡੀਕ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮੌਕੇ ਤੇ ਪਹੁੰਚੇ ਪਾਵਰ ਕੌਮ ਦੇ ਜੇ ਈ ਸੁਖਦੇਵ ਸਿੰਘ ਨੇ ਕਿਹਾ ਕਿ ਕੰਮ ਸ਼ੁਰੂ ਕਰਵਾ ਦਿੱਤਾ ਹੈ ਤੇ ਥੋੜੀ ਦੇਰ ਵਿੱਚ ਹੀ ਬਿਜਲੀ ਦਾ ਬਹਾਲ ਹੋ ਜਾਵੇਗੀ।
ਜਾਣਕਾਰੀ ਦਿੰਦੇ ਆ ਸਦਰ ਬਾਜ਼ਾਰ ਦੇ ਦੁਕਾਨਦਾਰਾਂ ਸੁਭਾਸ਼ ਭੰਡਾਰੀ ਅਤੇ ਵਿਨੇ ਗਾਂਧੀ ਨੇ ਦੱਸਿਆ ਕਿ ਕਈ ਸਾਲਾਂ ਤੋਂ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਬਿਜਲੀ ਦੀਆਂ ਤਾਰਾਂ ਤੋਂ ਖਤਰਾ ਬਣਿਆ ਹੋਇਆ ਹੈ। ਦੁਕਾਨਾਂ ਦੀਆਂ ਛੱਤਾਂ ਦੇ ਨਾਲ ਬੇਹਤਰਤੀਬ ਤਾਰਾਂ ਦਾ ਜਾਲ ਵਿਛਾਇਆ ਗਿਆ ਹੈ। ਅਕਸਰ ਦੁਕਾਨਾਂ ਨੂੰ ਛੂ ਕੇ ਗੁਜਰਦੀਆਂ ਇਹਨਾਂ ਤਾਰਾਂ ਵਿੱਚ ਸਪਾਰਕਿੰਗ ਹੁੰਦੀ ਰਹਿੰਦੀ ਹੈ।
ਗਰਮੀਆਂ ਦੇ ਦਿਨਾਂ ਵਿੱਚ ਬਿਜਲੀ ਦੀ ਜਦੋਂ ਵੱਜ ਜਾਂਦੀ ਹੈ ਤਾਂ ਇਹ ਸਮੱਸਿਆ ਹੋਰ ਜਿਆਦਾ ਵੱਧ ਜਾਂਦੀ ਹੈ ਅਤੇ ਕਈ ਵਾਰ ਛੋਟੇ ਮੋਟੇ ਹਾਦਸੇ ਵੀ ਵਾਪਰ ਚੁੱਕੇ ਹਨ ਪਰ ਦੁਕਾਨਦਾਰਾਂ ਦੀ ਸਾਵਧਾਨੀ ਕਾਰਨ ਵੱਡਾ ਹਾਦਸਾ ਵਾਪਰਨ ਤੋਂ ਬਚਾਓ ਹੋ ਜਾਂਦਾ ਹੈ।
ਪਾਵਰਕੌਮ ਦੇ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਇਹ ਸਵਾਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਦੱਸਿਆ ਕਿ ਅੱਜ ਫੇਰ ਖੰਭਿਆਂ ਵਿੱਚੋਂ ਇਕਦਮ ਅੱਗ ਨਿਕਲਣੀ ਸ਼ੁਰੂ ਹੋ ਗਈ ਅਤੇ ਦੇਖਦੇ ਹੀ ਦੇਖਦੇ ਤਾਰਾਂ ਵਿੱਚੋਂ ਪਟਾਕਿਆਂ ਨਾਲ ਚਿੰਗਾਰੀਆਂ ਨਿਕਲਦੀਆਂ ਸ਼ੁਰੂ ਹੋ ਗਈਆਂ। ਇਹਨਾਂ ਚਿੰਗਾਰੀਆ ਨਾਲ ਇੱਕ ਰੇਹੜੀ ਦਾ ਛੱਤਰ ਸੜਕੇ ਪੂਰਾ ਸਵਾਹ ਹੋ ਗਿਆ।
ਜਦਕਿ ਰੇਹੜੀ ਅਤੇ ਰੇਹੜੀ ਵਾਲੇ ਨੂੰ ਦੁਕਾਨਦਾਰਾਂ ਵੱਲੋਂ ਮਸ਼ੱਕਤ ਕਰਕੇ ਬਚਾ ਲਿਆ ਗਿਆ। ਉਹਨਾਂ ਕਿਹਾ ਕਿ ਇਹ ਬਾਜ਼ਾਰ ਭੀੜ ਵਾਲਾ ਇਲਾਕਾ ਹੈ ਤੇ ਇਥੇ ਹਰ ਵੇਲੇ ਰੌਨਕ ਰਹਿੰਦੀ ਹੈ ।ਉਹਨਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ।
ਉਥੇ ਹੀ ਮੌਕੇ ਤੇ ਪਹੁੰਚੇ ਪਾਵਰਕੌਮ ਦੇ ਜੇਈ ਸੁਖਦੇਵ ਸਿੰਘ ਨੇ ਦੱਸਿਆ ਕਿ ਫਿਲਹਾਲ ਤਾਰਾਂ ਜੋੜ ਕੇ ਇਲਾਕੇ ਦੀ ਬਿਜਲੀ ਬਹਾਲ ਕੀਤੀ ਜਾ ਰਹੀ ਹੈ। ਸਮੱਸਿਆ ਦੇ ਅਸਥਾਈ ਹੱਲ ਲਈ ਐਸਟੀਮੇਟ ਬਣਾ ਦਿੱਤਾ ਗਿਆ ਹੈ ਤੇ ਚੋਣ ਜਾਬਤਾ ਖਤਮ ਹੁੰਦੇ ਸੀ ਦੁਕਾਨਦਾਰਾਂ ਦੀ ਇਸ ਸਮੱਸਿਆ ਦਾ ਸਥਾਈ ਹੱਲ ਪਾਵਰ ਕੌਮ ਵੱਲੋਂ ਕਰ ਦਿੱਤਾ ਜਾਵੇਗਾ।