ਹਰਜਿੰਦਰ ਸਿੰਘ ਭੱਟੀ
- 9794 ਅਰਜ਼ੀਆਂ ਵਿੱਚੋਂ 5043 ਦਿਵਿਆਂਗਜਨਾਂ ਨੂੰ ਵਿੱਲਖਣ ਸ਼ਨਾਖਤੀ ਕਾਰਡ/ਸਰਟੀਫੀਕੇਟ ਜਾਰੀ
- ਦਿਵਿਆਂਗ ਵਿਅਕਤੀ ਵਿੱਲਖਣ ਸ਼ਨਾਖਤੀ ਕਾਰਡ/ਸਰਟੀਫੀਕੇਟ ਬਣਾਉਣ ਲਈ ਨਜ਼ਦੀਕੀ ਸੇਵਾ ਕੇਂਦਰ ਵਿੱਚ ਕਰਨ ਸੰਪਰਕ
ਐਸ.ਏ.ਐਸ ਨਗਰ, 07 ਜਨਵਰੀ 2021 - ਪੰਜਾਬ ਰਾਜ ਦੇ ਵਸਨੀਕ ਦਿਵਿਆਂਗਜਨਾਂ ਨੂੰ ਵਿੱਲਖਣ ਪਹਿਚਾਣ ਦੇਣ ਲਈ ਅਤੇ ਆਨਲਾਈਨ ਦਿਵਿਆਂਗਤਾ ਦਾ ਸ਼ਰਟੀਫੀਕੇਟ ਜਾਰੀ ਕਰਨ ਲਈ “Unique ID for Person with Disabilities” ਪ੍ਰੋਜੇਕਟ ਲਾਗੂ ਕੀਤਾ ਗਿਆ ਹੈ। ਇਸ ਪ੍ਰੋਜੇਕਟ ਅਧੀਨ ਦਿਵਿਆਂਗਜਨਾਂ ਨੂੰ ਵਿੱਲਖਣ ਪਹਿਚਾਣ ਪੱਤਰ ਜਾਰੀ ਕਰ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਸ਼ਿਕਾ ਜੈਨ , ਵਧੀਕ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਨੇ ਦੱਸਿਆ ਕਿ ਐਸ.ਏ.ਐਸ ਨਗਰ ਵੱਲ਼ੋਂ ਇਸ ਪ੍ਰੋਜੇਕਟ ਦੇ ਅਧੀਨ ਕਾਫੀ ਸਫਲਤਾਪੂਰਵਕ ਕੰਮ ਕੀਤਾ ਗਿਆ ਹੈ। ਜਿਲ੍ਹੇ ਅੰਦਰ ਹੁਣ ਤੱਕ 9794 ਅਰਜੀਆਂ ਪ੍ਰਾਪਤ ਹੋਈਆਂ ਸਨ, ਜਿਨਾਂ ਵਿੱਚੋਂ ਹੁਣ ਤੱਕ 5043 ਵਿੱਲਖਣ ਪਹਿਚਾਣ ਪੱਤਰ ਅਤੇ ਸਰਟੀਫੀਕੇਟਜਾਰੀ ਹੋ ਚੁੱਕੇ ਹਨ ।
ਉਨ੍ਹਾਂ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਨੂੰ ਵਿੱਲਖਣ ਪਹਿਚਾਣ ਪੱਤਰ ਜਾਰੀ ਕਰਨ ਲਈ ਇੱਕ ਪੋਰਟਲ ਬਣਾਇਆ ਗਿਆ ਹੈ, ਜਿਸ 'ਤੇ ਦਿਵਿਆਂਗ ਵਿਅਕਤੀ ਆਪਣੇ ਕੰਪਿਉਟਰ ਜਾਂ ਨਜਦੀਕੀ ਸੇਵਾ ਕੇਂਦਰ, ਸਿਹਤ ਕੇਂਦਰ, ਸਿਵਲ ਸਰਜਨ ਦਫਤਰ, ਜਿਲ੍ਹਾ ਸਮਾਜਿਕ ਸੁਰਖਿਆ ਅਫਸਰ, ਬਾਲ ਵਿਕਾਸ ਪ੍ਰੋਜੇਕਟ ਅਫਸਰ ਦੇ ਦਫਤਰ ਵਿੱਚ ਜਾ ਕੇ ਰਜਿਟਰੇਸ਼ਨ ਕਰਵਾ ਸਕਦੇ ਹਨ।
ਇਸ ਕਾਰਡ ਦੇ ਧਾਰਕਾਂ ਨੂੰ ਦਿਵਿਆਂਗ ਵਿਅਕਤੀਆਂ ਦੇ ਅਧਿਕਾਰ ਐਕਟ, 2016 ਤਹਿਤ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਤੋਂ ਇਲਾਵਾ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ ਦੀਂਆਂ ਬੱਸਾਂ ਵਿੱਚ ਅੱਧੇ ਕਿਰਾਏ ਸਹੂਲਤ ਦਿੱਤੀ ਜਾਂਦੀ ਹੈ, ਇਸ ਦੇ ਨਾਲ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਦਿਵਿਆਂਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਸਕੀਮ ਅਧੀਨ ਪੈਂਨਸ਼ਨ ਦਾ ਲਾਭ ਦਿੱਤਾ ਜਾਂਦਾ ਹੈ। ਸਮੇਂ-ਸਮੇਂ ਤੇ ਸਰਕਾਰ ਵੱਲੋਂ ਨਿਰਧਾਰਤ ਸਰਕਾਰੀ ਨੌਕਰੀਆਂ ਦੀ ਭਰਤੀ ਅਤੇ ਤਰਕੀਆਂ ਵਿੱਚ ਰਾਖਵਾਂਕਰਨ, ਸਿਖਿਆ ਵਿਭਾਗ ਅਤੇ ਸਮਾਜਿਕ ਸੁਰਖਿਆ ਵਿਭਾਗ ਵੱਲੋਂ ਦਿਵਿਆਂਗ ਵਿਦਿਆਰਥੀਆਂ ਅਤੇ ਪੇਂਡੂ ਖੇਤਰਾਂ ਦੀ ਦਿਵਿਆਂਗ ਵਿਦਿਆਰਥਣਾਂ ਨੂੰ ਸਕਾਲਰਸ਼ਿਪ ਵੀ ਦਿੱਤੀ ਜਾਂਦੀ ਹੈ। ਇਸ ਤੇਂ ਇਲਾਵਾ ਦਿਵਿਆਂਗ ਵਿਅਕਤੀਆਂ ਨੂੰ ਸਹਾਇਤਾ ਉਪਕਰਨ ਅਤੇ ਨਕਲੀ ਅੰਗ ਮੁਹਈਆ ਕਰਨ ਵਿੱਚ ਵੀ ਇਹ ਵਿੱਲਖਣ ਸ਼ਨਾਖਤੀ ਪੱਤਰ ਅਤੇ ਸਰਟੀਫੀਕੇਟ ਸਹਾਈ ਸਿੱਧ ਹੁੰਦੇ ਹਨ ।
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਮੂਹ ਦਿਵਿਆਂਗ ਵਿਅਕਤੀਆਂ ਨੂੰ ਅਪੀਲ ਕੀਤੀ ਕੀਤੀ ਗਈ ਕਿ ਉਹ ਦਿਵਿਆਂਗਤਾ ਸਬੰਧੀ ਵਿੱਲਖਣ ਸ਼ਨਾਖਤੀ ਕਾਰਡ/ ਸਰਟਫਿਕੇਟ ਬਣਵਾਉਣ ਅਤੇ ਜਿਨ੍ਹਾਂ ਦਿਵਿਆਂਗ ਵਿਅਕਤੀਆਂ ਕੋਲ ਪਹਿਲਾਂ ਹੀ ਦਿਵਿਆਂਗਤਾ ਸਰਟੀਫਿਕੇਟ ਹਨ ਉਹ ਆਪਣੇ ਇਨ੍ਹਾਂ ਸਰਟੀਫਿਕੇਟਾਂ ਨੂੰ ਡਿਜੀਟਾਈਡ ਕਰਵਾ ਕੇ ਵਿਲੱਖਣ ਪਹਿਚਾਣ ਪੱਤਰ ਪ੍ਰਾਪਤ ਕਰ ਸਕਦੇ ਹਨ ਅਤੇ ਇੱਕ ਨਵਾਂ ਸਰਟੀਫਿਕੇਟ ਵੀ ਹਾਸਲ ਕਰ ਸਕਦੇ ਹਨ। ਉਨ੍ਹਾਂ ਵੱਲੋਂ ਇਸ ਪ੍ਰੋਜੈਕਟ ਅਧੀਨ ਕੰਮ ਕਰ ਰਹੇ ਸਮਾਜਿਕ ਸੁਰੱਖਿਆ ਵਿਭਾਗ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੀ ਪ੍ਰਗਤੀ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ ਤਾਂ ਜ਼ੋ ਜਿਲ੍ਹੇ ਨੂੰ ਨੰਬਰ -1 ਰੈਕਿੰਗ ਤੇ ਲਿਆਂਦਾ ਜਾ ਸਕੇ।