ਹਰਜਿੰਦਰ ਸਿੰਘ ਭੱਟੀ
- ਕਿਸਾਨਾਂ ਨੂੰ ਡੇਅਰੀ ਦੀਆਂ ਕੇ.ਸੀ.ਸੀ ਲਿਮਟਾਂ ਕੀਤੀਆ ਗਈਆਂ ਜਾਰੀ : ਡਿਪਟੀ ਡਾਇਰੈਕਟਰ ਡੇਅਰੀ
- ਐਸ.ਏ.ਐਸ ਨਗਰ ਜ਼ਿਲ੍ਹੇ ਦੇ 1661 ਡੇਅਰੀ ਫਾਰਮਰਾਂ ਨੂੰ 2657.60 ਲੱਖ ਰੁਪਏ ਦੀਆਂ ਕੇ.ਸੀ.ਸੀ ਲਿਮਟਾ ਕੀਤੀਆਂ ਜਾਰੀ
- ਡਿਪਟੀ ਡਾਇਰੈਕਟਰ ਡੇਅਰੀ ਵੱਲੋਂ ਬੈਕਾਂ ਨੂੰ ਸਾਰੇ ਕੇ.ਸੀ.ਸੀ ਕੇਸਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਕਿਹਾ
ਐਸ.ਏ.ਐਸ ਨਗਰ, 07 ਜਨਵਰੀ 2021 - ਡਿਪਟੀ ਡਾਇਰੈਕਟਰ ਡੇਅਰੀ ਗੁਰਿੰਦਰਪਾਲ ਸਿੰਘ ਕਾਹਲੋ ਦੀ ਪ੍ਰਧਾਲਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੇ.ਸੀ.ਸੀ ਲਿਮਟਾਂ ਦੀ ਪ੍ਰਗਤੀ ਸੰਬੰਧੀ ਮੀਟਿੰਗ ਹੋਈ । ਇਸ ਮੀਟਿੰਗ ਵਿੱਚ ਲੀਡ ਜ਼ਿਲ੍ਹਾ ਦਫਤਰ ਤੋਂ ਅਸੀਸਟੈਂਟ ਮੈਨੇਜਰ ਮਨੀਸ਼ੀ ਮਿੱਤਲ, ਡਿਪਟੀ ਮੈਨੇਜਰ ਵੇਰਕਾ ਮੋਹਾਲੀ ਤੋਂ ਸ.ਦਰਸਨ ਸਿੰਘ, ਮੈਨੇਜਰ ਐਸ.ਬੀ.ਆਈ ਅਮਰੀਕ ਸਿੰਘ ਸੈਣੀ, ਮੈਨੇਜਰ ਬੈਕ ਆਫ ਬੜੌਦਾ ਮੇਘਾ ਪੁੱਲਰ ਅਤੇ ਹੋਰ ਅਧਿਕਾਰੀ ਮੌਜ਼ੂਦ ਸਨ।
ਕਾਹਲੋ ਵੱਲੋਂ ਦੱਸਿਆ ਗਿਆ ਕਿ ਭਾਰਤ ਸਰਕਾਰ ਵੱਲੋਂ ਆਤਮ ਨਿਰਭਰ ਭਾਰਤ ਅਭਿਆਨ ਤਹਿਤ ਪਸ਼ੂ ਪਾਲਕਾਂ ਨੂੰ ਕੇ.ਸੀ.ਸੀ ਲਿਮਟਾਂ ਬਣਾਉਣ ਦੀ ਵਿਸ਼ੇਸ ਮੁਹਿੰਮ ਚਲਾਈ ਹੋਈ ਹੈ। ਜਿਸ ਅਧੀਨ ਹੁਣ ਤੱਕ ਐਸ.ਏ.ਐਸ ਨਗਰ ਜ਼ਿਲ੍ਹੇ ਦੇ 1661 ਡੇਅਰੀ ਫਾਰਮਰਾਂ ਨੂੰ 2657.60 ਲੱਖ ਦੀ ਕੇ.ਸੀ.ਸੀ ਲਿਮਟਾਂ ਜਾਰੀ ਕੀਤੀਆਂ ਗਈਆਂ ਹਨ। ਇਸ ਮੀਟਿੰਗ ਦੌਰਾਨ ਸਾਰੇ ਬੈਂਕਾਂ ਨੂੰ ਕੇ.ਸੀ.ਸੀ ਕੇਸਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਕਿਹਾ ਗਿਆ। ਮੀਟਿੰਗ ਵਿੱਚ ਮੌਜੂਦ ਬੈਂਕਾਂ ਦੇ ਸਮੂਹ ਨੁਮਾਇੰਦਿਆਂ ਨੇ ਸਹਿਮਤੀ ਪ੍ਰਗਟ ਕੀਤੀ। ਇਸ ਮੌਕੇ ਡੇਅਰੀ ਵਿਕਾਸ ਇੰਸਪੈਕਟਰ ਮਨਦੀਪ ਸਿੰਘ ਅਤੇ ਕਸਮੀਰ ਸਿੰਘ ਵੀ ਹਾਜ਼ਰ ਸਨ।