ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 8 ਜਨਵਰੀ 2021 - ਪੰਜਾਬ ਦੀ ਜਨਤਾ ਦਾ ਧਿਆਨ ਭਾਵੇਂ ਕਿਸਾਨਾਂ ਦੇ ਅੰਦੋਲਨ ਵਲ ਹੀ ਹੈ ਇਸ ਦੇ ਬਾਵਜੂਦ ਸਿਆਸੀ ਪਾਰਟੀਆਂ ਨਗਰ ਕੌਂਸਲ ਦੀਆਂ ਚੋਣਾਂ ਦੀ ਤਿਆਰੀ ਤੇਜ ਕਰ ਦਿੱਤੀ ਹੈ । ਕਾਂਗਰਸ ਪਾਰਟੀ ਵੱਲੋਂ ਨਗਰ ਕੌਂਸਲ ਸੁਲਤਾਨਪੁਰ ਲੋਧੀ ਲਈ ਪੰਜਾਬ ਪੱਧਰੀ ਕਮੇਟੀ ਵੱਲੋਂ ਸ. ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਨੂੰ ਇੰਚਾਰਜ ਲਗਾਇਆ ਹੈ। ਵਿਧਾਇਕ ਨਵਤੇਜ ਸਿੰਘ ਚੀਮਾ ਦੀ ਕਾਰਵਾਈ ਵਿਚ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ 13 ਵਾਰਡ ਵਾਸਤੇ ੳੁਮੀਦਵਾਰ ਲੱਗ ਭੱਗ ਤਅ ਕਰ ਲਏ ਹਨ। ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਸਾਰੇ ਵਾਰਡ ਵਿਚ ਜਿੱਤ ਹਾਸਲ ਕਰੇਗੀ।
ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਸਾਬਕਾ ਪ੍ਰਧਾਨ ਅਸ਼ੋਕ ਮੋਗਲਾ ਤੇ ਸੀਨੀਅਰ ਕਾਂਗਰਸ ਆਗੂ ਸ. ਤੇਜਵੰਤ ਸਿੰਘ ਨੇ ਸ. ਜੋਗਿੰਦਰ ਸਿੰਘ ਮਾਨ ਨੂੰ ਇੰਚਾਰਜ ਲਗਾਉਣ ਤੇ ਖੁਸ਼ੀ ਪ੍ਰਗਟ ਕੀਤੀ ਹੈ ਤੇ ਕਿਹਾ ਕਿ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਇਸ ਤਰ੍ਹਾਂ ਆਮ ਪਾਰਟੀ ਦੇ ਆਗੂ ਵਿਧਾਨ ਵਿੱਚ ਵਿਰੋਧੀ ਧਿਰ ਦੇ ਲੀਡਰ ਨੇ ਵੀ ਫੇਰੀ ਮੌਕੇ ਅੈਲਾਨ ਕੀਤਾ ਕਿ ਸਾਰੇ 13 ਵਾਰਡ ਵਿੱਚ ਪਾਰਟੀ ਆਪਣੇ ਉਮੀਦਵਾਰ ਉਤਾਰੇਗੀ। ਅਕਾਲੀ ਆਗੂ ਡਾ ਉਪਿੰਦਰਜੀਤ ਕੌਰ ਸਾਬਕਾ ਮੰਤਰੀ ਦੀ ਅਗਵਾਈ ਵਿਚ ਚੌਣ ਲੜਨ ਦੀਆਂ ਤਿਆਰੀਆਂ ਕੀਤੀਆਂ ਗਈ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪ ਪਹੁੰਚਕੇ ਦੀ ਤਿਆਰੀ ਦਾ ਜਾਇਆ ਲਿਆ। ਡਾ ਉਪਿੰਦਰਜੀਤ ਕੌਰ ਨੇ ਦੱਸਿਆ ਕਿ ਸ਼ਹਿਰ ਦੇ ਲੋਕ ਕਾਂਗਰਸ ਰਾਜ ਵਿਚ ਹੋਏ ਭਿਸ਼੍ਟਸਚਾਰ ਤੇ ਬਹੁਤ ਦੁਖੀ ਹਨ ਤੇ ਝੂਠੇ ਕੇਸਾਂ ਤੋਂ ਬਹੁਤ ਦੁਖੀ ਹਨ। ਇਸੇ ਤਰ੍ਹਾਂ ਭਾਜਪਾ ਵੱਲੋਂ ਅੰਦਰ ਖਾਤੇ ਤਿਆਰੀਆਂ ਜਾਰੀ ਰੱਖੀਆਂ ਹਨ।