ਮਨਿੰਦਰਜੀਤ ਸਿੱਧੂ
- ਟਕਸਾਲੀ ਆਗੂ ਸੱਤਪਾਲ ਡੋਡ ਨੇ ਸਰਕਾਰ ਦੁਆਰਾ ਕੀਤੀ ਵਾਰਡ ਬੰਦੀ ਉੱਪਰ ਇਤਰਾਜ ਜਿਤਾਇਆ
ਜੈਤੋ, 8 ਜਨਵਰੀ, 2021 - ਨਗਰ ਕੌਂਸਲ ਚੋਣਾਂ ਦੇ ਮੱਦੇਨਜਰ ਅੱਜ ਕਾਂਗਰਸ ਪਾਰਟੀ ਦੀ ਜੈਤੋ ਨਗਰ ਕੌਂਸਲ ਚੋਣਾਂ ਦੀ ਦੇਖ-ਰੇਖ ਲਈ ਲਗਾਏ ਅਬਜਰਵਰ ਹਰੀ ਸਿੰਘ ਖਾਈ ਦੀ ਅਗਵਾਈ ਵਿੱਚ ਸਥਾਨਕ ਚਿਰੰਜੀ ਲਾਲ ਦੀ ਧਰਮਸ਼ਾਲਾ ਵਿਖੇ ਮੀਟਿੰਗ ਹੋਈ। ਮੀਟਿੰਗ ਦੌਰਾਨ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੇ ਹਰੀ ਸਿੰਘ ਖਾਈ ਨੂੰ ਜੈਤੋ ਪਹੁੰਚਣ ਤੇ ਜੀ ਆਇਆਂ ਨੂੰ ਆਖਿਆ ਅਤੇ ਨਾਲ ਹੀ ਉਹਨਾਂ ਕਿਹਾ ਕਿ ਅਸੀਂ ਪਾਰਟੀ ਵੱਲੋਂ ਲਗਾਏ ਅਬਜਰਵਰ ਨੂੰ ਯਕੀਨ ਦਿਵਾਂਉਂਦੇ ਹਾਂ ਕਿ ਅਸੀਂ ਸਾਰੇ ਕਾਂਗਰਸੀ ਵਰਕਰ ਪਾਰਟੀ ਦੇ ਵਫਾਦਾਰ ਸਿਪਾਹੀ ਹਾਂ। ਪਾਰਟੀ ਜਿਸ ਵੀ ਉਮੀਦਵਾਰ ਨੂੰ ਟਿਕਟ ਦੇਵੇਗੀ ਸਾਰੇ ਵਰਕਰ ਉਸਦੀ ਪੂਰੀ ਮਦਦ ਕਰਨਗੇ।
ਉਹਨਾਂ ਕਿਹਾ ਕਿ ਜਦੋਂ ਤੱਕ ਅਕਾਲੀ ਦਲ ਦੀ ਸਰਕਾਰ ਸੱਤਾ ਵਿੱਚ ਰਹੀ ਹੈ ਉਹਨਾਂ ਨਗਰ ਕੌਂਸਲ ਦੀਆਂ ਚੋਣਾਂ ਨੂੰ ਬੁਰੀ ਤਰ੍ਹਾਂ ਨਾਲ ਲੁੱਟ ਕੇ ਤੇ ਲੋਕਾਂ ਨੂੰ ਕੁੱਟ ਕੇ ਉਸ ੳੁੱਪਰ ਕਾਬਜ ਹੁੰਦੇ ਰਹੇ ਹਨ। ਕਾਂਗਰਸ ਪਾਰਟੀ ਇੱਕੋ ਇੱਕ ਅਜਿਹੀ ਪਾਰਟੀ ਹੈ ਜੋ ਲੋਕਤੰਤਰਿਕ ਪ੍ਰਣਾਲੀ ਵਿੱਚ ਅਟੁੱਟ ਵਿਸ਼ਵਾਸ ਰੱਖਦੀ ਹੈ, ਚੋਣਾਂ ਦੌਰਾਨ ਕਿਸੇ ਵੀ ਪਾਰਟੀ ਦੇ ਉਮੀਦਵਾਰ ਨਾਲ ਕੋਈ ਧੱਕਾ ਨਹੀਂ ਕੀਤਾ ਜਾਵੇਗਾ ਸਗੋਂ ਕਾਂਗਰਸ ਪਾਰਟੀ ਆਪਣੇ ਕੀਤੇ ਲੋਕ ਹਿੱਤ ਦੇ ਕੰਮ ਦੇ ਸਿਰ ਤੇ ਵੋਟਾਂ ਹਾਸਲ ਕਰੇਗੀ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਵਨ ਗੋਇਲ ਨੇ ਕਿਹਾ ਕੇ ਜੈਤੋ ਦੀਆਂ 17 ਦੀਆਂ 17 ਸੀਟਾਂ ਉੇੱਪਰ ਜਿੱਤ ਪ੍ਰਾਪਤ ਕਰਕੇ ਕਾਂਗਰਸ ਪਾਰਟੀ ਦੀ ਝੋਲੀ ਪਾਈਆਂ ਜਾਣਗੀਆਂ। ਇਸ ਮੌਕੇ ਅਬਜਰਵਰ ਹਰੀ ਸਿੰਘ ਖਾਈ ਨੇ ਕਿਹਾ ਕਿ ਪਾਰਟੀ ਨੇ ਟਿਕਟ ਇੱਕ ਵਿਅਕਤੀ ਨੂੰ ਹੀ ਦੇਣੀ ਹੁੰਦੀ ਹੈ ਦਾਅਵੇਦਾਰੀ ਕਰਨਾ ਸਭ ਦਾ ਸੰਵਿਧਾਨਿਕ ਹੱਕ ਹੈ, ਪਰ ਜਿਸ ਵਿਅਕਤੀ ਨੂੰ ਪਾਰਟੀ ਟਿਕਟ ਦੇਵੇਗੀ ਸਭ ਨੂੰ ਉਸਦੀ ਮਦਦ ਕਰਨੀ ਪਵੇਗੀ। ਉਹਨਾਂ ਕਿਹਾ ਜੋ ਵੀ ਵਰਕਰ ਪਾਰਟੀ ਦੇ ਨਿਯਮਾਂ ਦੀ ਉਲੰਘਣਾ ਕਰਕੇ ਅਜਾਦ ਖੜਾ ਹੋਵੇਗਾ ਉਸਦਾ ਪਾਰਟੀ ਵਿੱਚ ਭਵਿੱਖ ਖਤਮ ਹੋ ਜਾਵੇਗਾ। ਉਹਨਾਂ ਉੱਥੇ ਪਹੁੰਚੇ ਨਗਰ ਕੌਂਸਲ ਦੀਆਂ ਟਿਕਟਾਂ ਦੇ ਦਾਅਵੇਦਾਰਾਂ ਤੋਂ ਅਰਜੀਆਂ ਪ੍ਰਾਪਤ ਕੀਤੀਆਂ।
ਮੀਟਿੰਗ ਉਪਰੰਤ ਅਬਜਰਵਰ ਹਰੀ ਸਿੰਘ ਖਾਈ ਨਾਲ ਗੱਲਬਾਤ ਕਰਦਿਆਂ ਸੱਤਪਾਲ ਡੋਡ ਨੇ ਸਰਕਾਰ ਵੱਲੋਂ ਕੀਤੀ ਵਾਰਡਬੰਦੀ ਉੱਪਰ ਇਤਰਾਜ ਜਤਾਇਆ, ਉਹਨਾਂ ਕਿਹਾ ਅਕਾਲੀ ਦਲ ਦੀ ਸਰਕਾਰ ਮੌਕੇ ਇੱਕ ਐਮ.ਸੀ. ਕਾਂਗਰਸ ਪਾਰਟੀ ਦਾ ਜੇਤੂ ਹੋਇਆ ਸੀ ਸਾਡੀ ਹੀ ਸਰਕਾਰ ਨੇ ਉਸਦੇ ਵਾਰਡ ਉੱੋਪਰ ਕੈਂਚੀ ਚਲਾ ਦਿੱਤੀ। ਇਸ ਮੌਕੇ ਬੀਬਾ ਜਾਵੇਦ ਅਖਤਰ, ਸੂਰਜ ਭਾਰਦਵਾਜ, ਮਾਰਕਿਟ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ ਨੇ ਮੀਟਿੰਗ ਵਿੱਚ ਪਹੁੰਚੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕੀਤਾ।
ਇਸ ਮੌਕੇ ਦੀ ਟਰੱਕ ਅਪ੍ਰੇਟਰਜ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਰਾਜਦੀਪ ਸਿੰਘ ਔਲਖ, ਆਸ਼ੂ ਮਿੱਤਲ, ਹੈਪੀ ਸਿੰਘ, ਮੰਨੂ ਗੋਇਲ, ਜਤਿੰਦਰ ਕੁਮਾਰ ਜੀਤੂ ਬਾਂਸਲ, ਸੁਰਜੀਤ ਸਿੰਘ ਬਾਬਾ, ਬਲਵਿੰਦਰ ਸਿੰਘ ਲਵਲੀ ਭੱਟੀ, ਪ੍ਰਦੀਪ ਗਰਗ ਮਲੋਟ ਵਾਲੇ, ਗੁਰਸੇਵਕ ਜੈਤੋ, ਬਬਲਾ ਦੁਲਾਰੀਆ, ਲਾਲਾ ਬਰਾੜ, ਮਨਜੀਤ ਨੰਬਰਦਾਰ, ਐਡਵੋਕੇਟ ਮਦਨ ਲਾਲ ਬਾਂਸਲ, ਸੁਖਵਿੰਦਰ ਗਰਗ, ਜਗਦੀਸ਼ ਘਣੀਆਂ, ਭੂਸ਼ਨ ਰੋਮਾਣਾ, ਬਲਵਿੰਦਰ ਜੱਸੀ, ਗਰੀਬ ਦਾਸ, ਖੁਸ਼ੀ ਰਾਮ, ਪੰਮਾ ਡਰਾਈਵਰ, ਹਰਦੇਵ ਸਿੰਘ ਪੰੁਨੀ, ਗਣੇਸ਼ ਜੈਨ, ਮਨਜਿੰਦਰ ਸਿੰਘ ਹੈਪੀ, ਸੁਖਜੀਤ ਸਿੰਘ, ਬਬਲਾ ਬਰਾੜ, ਜੋਰਾ ਸਿੰਘ, ਚਮਕੌਰ ਸਿੰਘ ਰਾਮੇਆਣਾ, ਗਗਨ ਧਾਲੀਵਾਲ, ਸੱਤਾ ਭਾਊ, ਸੁਖਪਾਲ ਸਿੰਘ ਪਾਲੀ, ਪਰਮਜੀਤ ਸਿੰਘ ਅਜਿੱਤ ਗਿੱਲ, ਕੁਲਦੀਪ ਸਿੰਘ ਕੀਪਾ, ਕਾਲੂ ਸ਼ਰਮਾਂ, ਯਾਦਵਿੰਦਰ ਯਾਦੂ, ਕੁਲਵਿੰਦਰ ਢਿੱਲੋਂ, ਸੰਦੀਪ ਰੋਮਾਣਾ, ਗੁਰਬਾਜ ਸਿੰਘ ਕਰੀਰਵਾਲੀ, ਬਹਾਦਰ ਸਿੰਘ ਚੈਨਾ, ਲਵਪ੍ਰੀਤ ਸਿੰਘ ਚੈਨਾ, ਪ੍ਰੇਮਪਾਲ ਗੁਰੂਸਰ, ਹਰਜੀਤ ਬਿਸ਼ਨੰਦੀ, ਸਰਪੰਚ ਗੁਰਮੀਤ ਸਿੰਘ ਦਲ ਸਿੰਘ ਵਾਲਾ, ਜਸਵੀਰ ਸਿੰਘ ਬਹਿਬਲ ਕਲ੍ਹਾਂ, ਭੁਪਿੰਦਰ ਸਿੰਘ ਭੱਪਾ, ਗੁਰਪ੍ਰੀਤ ਸਿੰਘ ਸਿਬੀਆਂ, ਜੱਸੂ ਰਾਮੇਆਣਾ, ਸੁੱਖ ਔਲਖ ਰਾਮੇਆਣਾ, ਵਿਕਾਸ ਡੋਡ ਘੰਟੀ, ਜੱਗਾ ਸਿੰਘ, ਟੋਨੀ ਡੋਡ, ਘਨਸ਼ਾਮ ਦਾਸ, ਕਾਮਰੇਡ ਰਣਬੀਰ ਚੰਦ ਪੰਵਾਰ, ਕਮਲ ਬਾਗੜੀ ਆਦਿ ਹਾਜਰ ਸਨ।