ਮਨਿੰਦਰਜੀਤ ਸਿੱਧੂ
ਜੈਤੋ, 9 ਜਨਵਰੀ, 2021 - ਜੈਤੋ ਨਗਰ ਕੌਂਸਲ ਦੇ ਸਾਬਕਾ ਉੱਪ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਪ੍ਰਦੀਪ ਸਿੰਗਲਾ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਦਾਲਤ ਦੀ ਤੌਹੀਨ ਕਰਨ ਦੇ ਜੁਰਮ ਕਰਕੇ ਲਗਾਏ ਗਏ ਕੇਸ ਵਿੱਚ ਅਦਾਲਤ ਵੱਲੋਂ ਫ਼ਰੀਦਕੋਟ ਜ਼ਿਲ੍ਹੇ ਵਿੱਚ ਰਹਿ ਚੁੱਕੇ ਦੋ ਐੱਸ.ਐੱਸ.ਪੀਜ਼ ਨੂੰ ਨੋਟਿਸ ਭੇਜ ਕੇ ਤਲਬ ਕੀਤਾ ਹੈ।
ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਹ ਕੇਸ ਪ੍ਰਦੀਪ ਸਿੰਗਲਾ ਖਿਲਾਫ 2011 ਵਿੱਚ ਦਰਜ ਹੋਏ ਅਨੁਸੂਚਿਤ ਜਾਤੀ ਜਨਜਾਤੀ ਕੇਸ ਨਾਲ ਹੀ ਸੰਬੰਧਿਤ ਹੈ।ਇਸ ਮਾਮਲੇ ਵਿੱਚ 2013 ਵਿੱਚ ਤਫਤੀਸ਼ੀ ਅਫਸਰ ਡੀ.ਐੱਸ.ਪੀ ਫ਼ਰੀਦਕੋਟ ਅਤੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਨੇ ਖੁਦ ਮਾਨਯੋਗ ਹਾਈ ਕੋਰਟ ਵਿੱਚ ਪੇਸ਼ ਹੋ ਕੇ ਬਿਆਨ ਦੇ ਕੇ ਕਿਹਾ ਸੀ ਕਿ ਪ੍ਰਦੀਪ ਸਿੰਗਲਾ ਖਿਲਾਫ ਸ਼ਿਕਾਇਤ ਪੜਤਾਲ ਤੋਂ ਬਾਅਦ ਖਤਮ ਕਰ ਦਿੱਤੀ ਗਈ ਹੈ।ਉਸ ਉਪਰੰਤ ਮਾਰਚ 2013 ਵਿੱਚ ਮਾਨਯੋਗ ਹਾਈ ਕੋਰਟ ਨੇ ਆਦੇਸ਼ ਜਾਰੀ ਕਰਕੇ ਕੇਸ ਖਤਮ ਕਰ ਦਿੱਤਾ ਸੀ।ਪਰ ਫਿਰ ਪੁਲਿਸ ਵੱਲੋਂ ਸਾਲ 2017 ਵਿੱਚ ਇੱਕ ਹੋਰ ਕੇਸ ਦਰਜ ਕੀਤਾ ਗਿਆ ਜਿਸ ਕਾਰਨ ਪ੍ਰਦੀਪ ਸਿੰਗਲਾ ਨੇ ਹਾਈਕੋਰਟ ਵਿੱਚ ਹਾਈਕੋਰਟ ਦੀ ਤੌਹੀਨ ਦਾ ਮਾਮਲਾ ਦਾਇਰ ਕੀਤਾ ਸੀ।
ਪ੍ਰਦੀਪ ਸਿੰਗਲਾ ਨੇ ਸਾਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਰੀਦਕੋਟ ਦੇ ਤਤਕਾਲੀਨ ਐਸ.ਐਸ.ਪੀ ਨਾਨਕ ਸਿੰਘ ਨੇ ਕਾਨੂੰਨ ਦੀਆਂ ਖੁੱਲ੍ਹ ਕੇ ਧੱਜੀਆਂ ਉਡਾਂਉਦੇ ਹੋਏ ਆਪਣੇ ਅਹੁਦੇ ਦੀ ਖੁੱਲ੍ਹ ਕੇ ਦੁਰਵਰਤੋਂ ਕੀਤੀ ਸੀ ਅਤੇ ਮੇਰੇ ਖਿਲਾਫ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਐਕਟ ਅਧੀਨ ਕੇਸ ਦਰਜ ਕੀਤਾ ਸੀ।ਉਹਨਾਂ ਦੱਸਿਆ ਕਿ ਐੱਸ.ਐੱਸ.ਪੀ ਨਾਨਕ ਸਿੰਘ ਐੱਸ.ਐੱਸ.ਪੀ ਅਤੇ ਰਾਜਬਚਨ ਸਿੰਘ ਸੰਧੂ ਵੱਲੋਂ ਹਾਈਕੋਰਟ ਵਿੱਚ ਕੇਸ ਵਿੱਚ ਝੂਠੇ ਹਲਫਨਾਮੇ ਅਤੇ ਤੱਥ ਪੇਸ਼ ਕੀਤੇ ਗਏ ਹਨ ਅਤੇ ਲੋੜੀਂਦਾ ਰਿਕਾਰਡ ਨਸ਼ਟ ਕੀਤਾ ਗਿਆ ਹੈ