ਬਲਵਿੰਦਰ ਸਿੰਘ ਧਾਲੀਵਾਲ
- ਕਪੂਰਥਲਾ ਵਿਧਾਨ ਸਭਾ ਹਲਕੇ ਲਈ ਪੰਜਾਬ ਸਰਕਾਰ ਵਲੋਂ 5.89 ਕਰੋੜ ਦੀ ਗਰਾਂਟ ਜਾਰੀ
ਸੁਲਤਾਨਪੁਰ ਲੋਧੀ 9 ਜਨਵਰੀ 2021 - ਪਹਿਲੇ ਪੜਾਅ ਵਿਚ 43 ਪਿੰਡਾਂ ਨੂੰ ਗ੍ਰਾਟਾਂ ਤਕਸੀਮ,9 ਜਨਵਰੀ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਕਪੂਰਥਲਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਅੰਦਰ 100 ਫੀਸਦੀ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਆਪਕ ਯੋਜਾਨਬੰਦੀ ਕੀਤੀ ਗਈ ਹੈ, ਜਿਸ ਤਹਿਤ ਹਰੇਕ ਪਿੰਡ ਵਿਚ ਬਕਾਇਆ ਰਹਿੰਦੇ ਵਿਕਾਸ ਕੰਮਾਂ ਅਨੁਸਾਰ ਗ੍ਰਾਂਟ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਕਪੂਰਥਲਾ ਹਲਕੇ ਦੇ 5.89 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ।
ਅੱਜ ਉਨਾਂ ਖੋਜੇਵਾਲ,ਬਿਸ਼ਨਪੁਰ ਅਰਾਈਆ,ਬੂਟ ਅਤੇ ਘੁੱਘ ਬੇਟ ਵਿਖੇ ਵੱਖ-ਵੱਖ 43 ਪਿੰਡਾਂ ਦੀਆਂ ਪੰਚਾਇਤਾਂ ਨੂੰ ਕਰੋੜਾਂ ਰੁਪਏ ਦੀਆਂ ਗ੍ਰਾਂਟਾ ਵੰਡਣ ਮੌਕੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਿੰਡਾਂ ਦੇ ਵਿਕਾਸ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ ਅਤੇ 14ਵੇਂ ਵਿੱਤ ਕਮਿਸ਼ਨ ਵਲੋਂ ਜਾਰੀ ਗ੍ਰਾਂਟਾ ਨੂੰ 15 ਮਾਰਚ ਤੱਕ ਖਰਚ ਕੀਤਾ ਜਾਵੇਗਾ।
ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਸਮਾਰਟ ਵਿਲੈਜ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਹਰ ਬਲਾਕ ਵਿੱਚ ਪੰਜ-ਪੰਜ ਖੇਡ ਸਟੇਡੀਅਮ ਉਸਾਰੇ ਜਾਣਗੇ। ਉਨਾਂ ਕਿਹਾ ਕਿ ਪਿੰਡਾਂ ਅੰਦਰ ਸੀਵਰੇਜ਼ ,ਪੀਣ ਵਾਲਾ ਪਾਣੀ,ਕੰਕਰੀਟ ਦੀਆਂ ਗਲੀਆਂ,ਲਾਈਟਾਂ,ਧਰਮਸ਼ਲਾਵਾਂ ਬਣਾਕੇ ਪਿੰਡਾਂ ਦੀ ਨੁਹਾਰ ਬਦਲ ਦਿੱਤੀ ਜਾਵੇਗੀ।
ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਵਡਾਲਾ ਕਲਾਂ ਨੂੰ 11.42 ਲੱਖ ,ਵਡਾਲਾ ਖੁਰਦ 3.59 ਲੱਖ,ਫਿਆਲੀ 4 ਲੱਖ , ਕੋਟ ਕਰਾਰ ਖਾਂ 12.94 ਲੱਖ, ਨੂਰਪੁਰਦੋਨਾ 8.21 ਲੱਖ,ਮੈਣਵਾਂ 5.47 ਲੱਖ,ਧੁਆਂਖੇ ਜਾਗਿਰ 4.13 ਲੱਖ,ਧੁਆਂਖੇ ਨਿਸ਼ਾਨ 1.63 ਲੱਖ,ਖੋਜੇਵਾਲ 10.41 ਲੱਖ, ਬਿਸ਼ਨਪੁਰ 10.30 ਲੱਖ ,ਸੀਨਪੁਰ 5.95 ਲੱਖ,ਚੂੜ੍ਹਵਾਲ 5.50 ਲੱਖ ,ਲੱਖਣ ਕਲਾਂ 11.13 ਲੱਖ ,ਪੱਟੀ ਖੀਜਾਰਪੁਰ 8.88 ਲੱਖ,ਡੇਰੇ ਲੱਖਣ ਕਲਾਂ 11.13 ਲੱਖ , ਲੱਖਣ ਖੁਰਦ 7.65 ਲੱਖ , ਫੁੱਲੇਵਾਲ 4.11 ਲੱਖ ,ਡੈਣਵਿੰਡ 6.21 ਲੱਖ , ਦਬੁਰਜ਼ੀ 6.41 ਲੱਖ ,ਕਾਦੂਪੁਰ 7.44 ਲੱਖ ,ਧੰਮ 3.87 ਲੱਖ,ਭੀਲਾ, ਕੋਕਲਪੁਰ 9 ਲੱਖ ,ਕਾਂਜਲੀ 8.33 ਲੱਖ,ਘੁੱਘ ਬੇਟ,ਮੇਜਰਵਾਲ,ਘੁੱਘ ਅਲਾਉਦੀਪੁਰ 7.65 ਲੱਖ ਨਵਾਂ ਪਿੰਡ ਭੱਠੇ 28.14 ਲੱਖ, ਨਵਾਂ ਪਿੰਡ 6.7 ਲੱਖ ਆਦਿ ਪਿੰਡਾਂ ਨੂੰ ਗ੍ਰਾਂਟ ਜਾਰੀ ਕੀਤੀ ਗਈ।
ਉਨਾਂ ਵਲੋਂ ਪਿੰਡ ਦੀ ਪੰਚਾਇਤ,ਐਕਸੀਐਨ ਪੰਚਾਇਤੀ ਰਾਜ ਅਤੇ ਬੀ.ਡੀ.ਪੀ.ਓ ਦੀ ਮੌਜੂਦਗੀ ਵਿਚ ਪਿੰਡਾਂ ਦੇ ਚਲ ਰਹੇ ਵਿਕਾਸ ਕਾਰਜ਼ਾਂ ਦਾ ਵੀ ਜਾਇਜ਼ਾ ਲਿਆ ਗਿਆ।
ਉਨਾਂ ਵਲੋਂ ਪੰਚਾਇਤਾਂ ਨੂੰ ਹਦਾਇਤ ਕੀਤੀ ਗਈ ਕਿ ਵਿਕਾਸ ਕਾਰਜ਼ ਸਮਾਂ ਬੱਧ ਢੰਗ ਨਾਲ ਮੁਕੰਮਲ ਕੀਤੇ ਜਾਣ ਅਤੇ ਕੰਮ ਦੀ ਗੁਣਵੱਤਾ ਲਈ ਵਿਭਾਗੀ ਅਧਿਕਾਰੀ ਅਤੇ ਪੰਚਾਇਤਾਂ ਲਗਾਤਾਰ ਨਿਗਰਾਨੀ ਰੱਖਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਡੀ.ਸੀ (ਵਿਕਾਸ) ਐਸ.ਪੀ ਆਂਗਰਾ, ਪ੍ਰਧਾਨ ਕਾਂਗਰਸ ਦਿਹਾਤੀ ਅਮਰਜੀਤ ਸਿੰਘ ਸੈਦੋਵਾਲ, ਜ਼ਿਲ੍ਹਾ ਪਰੀਸ਼ਦ ਦੀ ਚੇਅਰਪਰਸਨ ਕਮਲੇਸ਼ ਰਾਣੀ,ਐਕਸੀਐਨ ਸ੍ਰੀਧਰ,ਡੀ.ਐਸ.ਪੀ ਸੁਰਿੰਦਰ ਸਿੰਘ,ਅਵਤਾਰ ਸਿੰਘ,ਮਨਦੀਪ ਸਿੰਘ ਦੀਪੂ,ਜਸਬੀਰ ਸਿੰਘ, ਵੀ ਹਾਜ਼ਰ ਸਨ।