ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 9 ਜਨਵਰੀ 2021 - ਸਿਵਲ ਸਰਜਨ ਕਪੂਰਥਲਾ ਡਾ.ਸੁਰਿੰਦਰ ਕੁਮਾਰ, ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਢਿੱਲਵਾਂ ਡਾ. ਜਸਵਿੰਦਰ ਕੁਮਾਰੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਬਲਾਕ ਢਿੱਲਵਾਂ ਅਧੀਨ ਪੀ.ਐਚ.ਸੀ ਮਕਸੂਦਪੁਰ ਵਿਖੇ ਦਿਵਿਆਂਗਤਾ ਸੰਬੰਧੀ ਕੈਂਪ ਲਗਾਇਆ ਗਿਆ। ਜਿਸ ਦੌਰਾਨ ਡਾ. ਪ੍ਰੀਤਮ ਦਾਸ ਅਤੇ ਫਾਰਮਾਸਿਸਟ ਸ਼ੂਭ ਸ਼ਰਮਾ ਵੱਲੋਂ ਦਿਵਿਆਂਗ ਵਿਅਕਤੀਆਂ ਨੂੰ ਨਵੇਂ ਬਣ ਕਿ ਆਏ ਯੂ.ਡੀ.ਆਈ.ਡੀ ਵੀ ਵੰਡੇ ਗਏ।ਜਾਣਕਾਰੀ ਲਈ ਦਸ ਦਈਏ ਕਿ ਸਿਹਤ ਵਿਭਾਗ ਵੱਲੋਂ ਕਾਫ਼ੀ ਸਮੇਂ ਤੋਂ ਅੰਗਹੀਣ ਲੋਕਾਂ ਨੂੰ ਜਾਗਰੂਕ ਕਰ ਪੁਰਾਣੇ ਸਰਟੀਫਿਕੇਟਾਂ ਨੂੰ ਡਿਜ਼ਲੀਟਾਈਜ਼ੇਸ਼ਨ ਭਾਵ ਆਨ—ਲਾਈਨ, ਜਾ ਫਿਰ ਜਿਨ੍ਹਾਂ ਨੇ ਅਜੇ ਤੱਕ ਆਪਣੇ ਅੰਗਹੀਣਤਾ ਸੰਬੰਧੀ ਸਰਟੀਫਿਕੇਟ ਨਹੀਂ ਬਣਵਾਏ ਹਨ ਉਨ੍ਹਾਂ ਨੂੰ ਜਲਦ ਬਣਵਾਉਣ ਲਈ ਕਿਹਾ ਜਾ ਰਿਹਾ ਹੈ। ਇਸੇ ਤਹਿਤ ਅੱਜ ਮਕਸੂਦਪੁਰ ਕੈਂਪ ਦੌਰਾਨ ਵੀ ਨਵੇਂ ਦਿਵਿਆਂਗਤਾ ਸਰਟੀਫਿਕੇਟ ਬਣਾਏ ਗਏ।
ਜਿਸ ਵਿੱਚ ਹੱਡੀਆਂ, ਦਿਮਾਗੀ ਅਤੇ ਅੱਖਾਂ ਦੀ ਬਿਮਾਰੀਆਂ ਸੰਬੰਧੀ ਮਰੀਜ਼ ਸ਼ਾਮਲ ਸਨ।ਇਸ ਮੌਕੇ ਬਲਾਕ ਐਕਸਟੇਂਸ਼ਨ ਐਜੁਕੇਟਰ ਮੋਨਿਕਾ ਨੇ ਜਾਣਕਾਰੀ ਦਿੰਦਿਆਂ ਦੱਸਇਆ ਕਿ ਬਲਾਕ ਢਿੱਲਵਾਂ ਅਧੀਨ ਆਉਂਦੇ ਅਜੇ ਵੀ ਜਿਹੜੇ ਲੋਕ ਕਿਸੇ ਮਜਬੂਰੀ ਕਾਰਣ ਆਪਣੇ ਦਿਵਿਆਂਗਤਾ ਸਰਟੀਫਿਕੇਟ ਨਹੀਂ ਬਣਾ ਪਾਏ ਹਨ ਜਾਂ ਸਰਟੀਫਿਕੇਟ ਆਨ—ਲਾਈਨ ਨਹੀਂ ਕਰਵਾ ਪਾਏ ਹਨ ਉਹ 11 ਨੂੰ ਨਡਾਲਾ ਅਤੇ 22 ਜਨਵਰੀ ਨੂੰ ਹਮੀਰਾ ਲਗਣ ਵਾਲੇ ਕੈਂਪਾਂ *ਚ ਜਾ ਕਿ ਕਰਵਾ ਸਕਦੇ ਹਨ।ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਇਆ ਕਿ ਇਨ੍ਹਾਂ ਕੈਂਪਾਂ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਮਰੀਜ਼ ਦੀ ਜਾਂਚ ਕਰ ਨਵੇਂ ਦਿਵਿਆਂਗਤਾ ਸਰਟੀਫਿਕੇਟ ਅਤੇ ਜਿਨ੍ਹਾਂ ਦੇ ਸਰਟੀਫਿਕੇਟ ਪਹਿਲਾਂ ਦੇ ਬਣੇ ਹਨ ਉਨਾਂ ਦੇ ਸਰਟੀਫਿਕੇਟ ਆਨ—ਲਾਈਨ ਕੀਤੇ ਜਾਣੇ ਹਨ।
ਉਨਾਂ ਦਿਵਿਆਂਗਤਾ (ਯੂ.ਡੀ.ਆਈ.ਡੀ ਕਾਰਡ) ਭਾਵ ਯੂਨੀਕ ਡਿਸਏਬਲਟੀ ਆਈਡੇਂਟਟੀ ਕਾਰਡ ਬਣਵਾਉਣ ਲਈ ਦੌ ਪਾਸਪੋਰਟ ਸਾਈਜ਼ ਫ਼ੋਟੋ, ਅਧਾਰ ਕਾਰਡ ਜਾਂ ਹੋਰ ਆਈ.ਡੀ ਪਰੂਫ ਦੀ ਕਾਪੀ ਅਤੇ ਜਿਨ੍ਹਾਂ ਦੇ ਸਰਟੀਫਿਕੇਟ ਬਣੇ ਹਨ ਉਨ੍ਹਾਂ ਨੂੰ ਆਨ—ਲਾਈਨ ਕਰਵਾਉਣ ਲਈ ਸਰਟੀਫਿਕੇਟ ਦੀ ਕਾਪੀ ਨਾਲ ਲਿਆਉਣ ਲਈ ਕਿਹਾ।ਇਸ ਮੌਕੇ ਏ.ਐਨ.ਐਮ ਗੁਰਸ਼ਰਨਜੀਤ ਕੌਰ, ਹੈਲਥ ਵਰਕਰ ਬਿਕਰਮਜੀਤ ਸਿੰਘ, ਡਾ. ਦੇਸ ਰਾਜ, ਡਾ. ਭੁਪਿੰਦਰਜੀਤ ਕੌਰ ਆਦਿ ਹਾਜ਼ਰ ਸਨ।