ਜੀ ਐਸ ਪੰਨੂ
ਪਟਿਆਲਾ 9 ਜਨਵਰੀ 2021 - ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਲੋਕਾਂ ਨੂੰ ਸਮਾਰਟ ਮੀਟਰਿੰਗ ਪ੍ਰੋਜੈਕਟ ਦੇ ਨਾਂ ਤੇ ਦਿਤੀ ਜਾਣ ਵਾਲੀ ਸਹੂਲੀਅਤ ਕੇਵਲ ਲੋਕਾਂ ਨਾਲ ਧੋਖਾ ਹੈ ਜਿਸ ਨਾਲ ਸਰਕਾਰ ਲੋਕਾਂ ਦੀ ਜੇਬ ਉੱਤੇ ਵਾਧੂ ਖਰਚ ਪਾ ਕੇ ਆਪਣਾ ਟੀਚਾ ਪੂਰਨ ਦਾ ਕੰਮ ਕਰ ਰਹੀ ਹੈ ਇਹ ਵਿਚਾਰ ਆਮ ਆਦਮੀ ਪਾਰਟੀ ਦੇ ਜਿਲ੍ਹਾ ਸਾਬਕਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਰੱਖੇ ਤੇਜਿੰਦਰ ਮਹਿਤਾ ਨੇ ਕਿਹਾ ਕਿ ਸਮੇਂ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਸਮਾਰਟ ਮੀਟਰਿੰਗ ਪ੍ਰਜੈਕਟ ਲਾਉਣ ਦੀ ਯੋਜਨਾ ਘੜੀ ਗਈ ਹੈ ਜਿਸ ਨਾਲ ਬਿਜਲੀ ਦੇ ਵਾਧੂ ਖਰਚੇ ਪਾ ਕੇ ਲੋਕਾਂ ਦੀ ਜੇਬ ਉੱਤੇ ਡਾਕਾ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਤੇਜਿੰਦਰ ਮਹਿਤਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਨੂੰ ਇਸ ਸਮਾਰਟ ਮੀਟਰਿੰਗ ਪ੍ਰੋਜੈਕਟ ਪ੍ਰਤੀ ਵੱਡੇ ਪੱਧਰ ਤੇ ਜਾਗਰੂਕ ਹੋਣ ਦੀ ਜ਼ਰੂਰਤ ਹੈ.
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਲੋਕਾਂ ਦੀ ਸਹੂਲਤ ਦੀ ਇਨੀ ਚਿੰਤਾ ਹੈ ਤਾਂ ਬਿਜਲੀ ਚੁਰਾਉਣ ਵਾਲੇ ਇਨ੍ਹਾਂ ਦੇ ਖੁਦ ਦੇ ਆਗੂਆਂ ਅਤੇ ਅਕਾਲੀ ਆਗੂਆਂ ਤੇ ਪਹਿਲ ਦੇ ਅਧਾਰ ਤੇ ਕਾਰਵਾਈ ਕਰੇ ਜਿਸ ਦਾ ਖਰਚਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ ਉਹਨਾਂ ਕਿਹਾ ਕਿ ਜੇਕਰ ਸਰਕਾਰ ਸਮਾਰਟ ਮੀਟਿਰਿੰਗ ਪ੍ਰੋਜੈਕਟ ਦੀ ਬਜਾਏ ਸੋਲਰ ਪੈਨਲ ਸਿਸਟਮ ਦੇ ਉੱਤੇ ਵਰਕ ਕਰਦੀ ਤਾਂ ਸ਼ਾਇਦ ਲੋਕਾਂ ਨੂੰ ਇਹ ਭਾਰੀ ਭਰਕਮ ਬਿਜਲੀ ਦੇ ਬਿਲਾਂ ਤੋਂ ਕੁਝ ਰਾਹਤ ਮਿਲ ਸਕਦੀ ਸੀ ਲੇਕਿਨ ਸਰਕਾਰ ਸਿਰਫ ਆਪਣੇ ਮਨਸੂਬਿਆਂ ਨੂੰ ਸਫ਼ਲ ਬਣਾਉਣ ਲੱਗੀ ਹੋਈ ਹੈ ਤੇਜਿੰਦਰ ਮਹਿਤਾ ਨੇ ਕਿਹਾ ਕਿ ਬਿਜਲੀ ਦੇ ਸਮਾਰਟ ਮੀਟਰ ਦੇ ਨਾਮ ਤੇ ਲੋਕਾਂ ਤੋਂ ਜ਼ਬਰਦਸਤੀ ਸੱਤ ਹਜਾਰ ਰੁਪਏ ਠਗਣ ਦਾ ਕੰਮ ਕਰ ਰਹੀ । ਸਰਕਾਰ ਦੇਸ਼ ਵਿੱਚ ਸਭ ਤੋਂ ਵੱਧ ਮਹਿੰਗੀ ਬਿਜਲੀ ਦਿੰਦਿਆਂ ਆਮ ਜਨਤਾ ਤੋਂ ਖਾਲੀ ਖਜਾਨੇ ਭਰਨ ਦਾ ਕੰਮ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਦੇ ਇਹਨਾਂ ਮਨਸੂਬਿਆਂ ਨੂੰ ਲੋਕਾਂ ਵੱਲੋਂ ਹੁਣ ਵੀ ਠੱਲ ਨਾ ਪਾਈ ਗਈ ਤਾਂ ਆਉਣ ਵਾਲੇ ਦਿਨਾਂ ਵਿਚ ਇਸ ਦੇ ਗੰਭੀਰ ਸਿੱਟੇ ਨਿਕਲ ਕੇ ਸਾਹਮਣੇ ਆਉਣਗੇ।