ਮਨਿੰਦਰਜੀਤ ਸਿੱਧੂ
- ‘ਆਪ’ ਵੱਡੇ ਫਰਕ ਨਾਲ ਰਵਾਇਤੀ ਪਾਰਟੀਆਂ ਨੂੰ ਪਛਾੜੇਗੀ- ਵਿਧਾਇਕ ਬਲਦੇਵ ਸਿੰਘ
ਜੈਤੋ,10 ਜਨਵਰੀ, 2021 - ਨਗਰ ਕੌਂਸਲ ਦੀਆਂ ਚੋਣਾਂ ਸੰਬੰਧੀ ਹੋਏ ਐਲਾਨ ਤੋਂ ਸਾਰੀਆਂ ਸਿਆਸੀ ਪਾਰਟੀਆਂ ਦੀ ਤਰਾਂ ਇਸ ਵਾਰ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਨਿਸ਼ਾਨ ‘ਝਾੜੂ’ ਉੱਪਰ ਚੋਣਾਂ ਲੜਨ ਦਾ ਫੈਸਲਾ ਲਿਆ ਹੈ।ਨਗਰ ਕੌਂਸਲ ਦੀਆਂ ਚੋਣਾਂ ਸੰਬੰਧੀ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਅਤੇ ਜ਼ਿਲਾ ਪ੍ਰਧਾਨ ਸੁਖਜੀਤ ਸਿੰਘ ਢਿੱਲਵਾਂ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਦੀ ਇੱਕ ਮੀਟਿੰਗ ਕੋਟਕਪੂਰਾ ਰੋਡ ੳੱੁਪਰ ਸਥਿਤ ਵਿਸ਼ਵਕਰਮਾ ਧਰਮਸ਼ਾਲਾ ਵਿੱਚ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਬਲਦੇਵ ਸਿੰਘ ਅਤੇ ਜ਼ਿਲਾ ਪ੍ਰਧਾਨ ਸੁਖਜੀਤ ਸਿੰਘ ਢਿੱਲਵਾਂ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਪੱਬਾਂ ਭਾਰ ਹੋਏ ਬੈਠੇ ਹਨ ਕਿਉੁਂਕਿ ਲੋਕ ਅਕਾਲੀਆਂ ਅਤੇ ਕਾਂਗਰਸੀਆਂ ਦੀ ਲੁੱਟ ਖਸੁੱਟ ਅਤੇ ਝੂਠੇ ਵਾਅਦਿਆਂ ਤੋਂ ਪੂਰੀ ਤਰਾਂ ਨਿਰਾਸ਼ ਹੋ ਚੁੱਕੇ ਹਨ।
ਉਹਨਾਂ ਕਿਹਾ ਕਿ ਪਾਰਟੀ ਵੱਲੋਂ ਇਹਨਾਂ ਚੋਣਾਂ ਦੀ ਤਿਆਰੀ ਲਈ ਪੰਜਾਬ ਪੱਧਰ ਉੱਪਰ ਵਿਸ਼ੇਸ਼ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ ਹੈ ਜੋ ਟਿਕਟਾਂ ਦੀ ਵੰਡ ਤੋਂ ਲੈ ਕੇ ਚੋਣ ਪ੍ਰਚਾਰ ਤੱਕ ਦਾ ਸਾਰਾ ਕੰਮ ਆਪਣੀ ਦੇਖ ਰੇਖ ਅਧੀਨ ਕਰਵਾਉਣਗੇ।ਉਹਨਾਂ ਕਿਹਾ ਕਿ ਇਹਨਾਂ ਚੋਣਾਂ ਵਿੱਚ ਪਾਰਟੀ ਦੇ ਵਫਾਦਾਰ ਸਿਪਾਹੀਆਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਅਤੇ ਜਮਹੂਰੀਅਤ ਦੇ ਸਭ ਤੋਂ ਹੇਠਲੇ ਪੱਧਰ ਦੀਆਂ ਚੋਣਾਂ ਤੋਂ ਇੱਕ ਮਜਬੂਤ ਨੀਂਹ ਰੱਖੀ ਜਾਵੇਗੀ।ਇਸ ਤੋਂ ਇਲਾਵਾ ਵਿਧਾਇਕ ਬਲਦੇਵ ਸਿੰਘ ਨੇ ਕੇਂਦਰ ਦੀ ਸਰਕਾਰ ਨੂੰ ਵੰਗਾਰਦੇ ਹੋਏ ਕਿਹਾ ਕਿ ਇਸ ਵਾਰ ਲੋਹੜੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਜਾਵੇਗੀ ਜਿੰਨਾਂ ਕਾਨੂੰਨਾਂ ਕਰਕੇ ਸਾਡੇ ਕਿਸਾਨ ਪਿਛਲੇ ਲਗਭਗ ਡੇਢ ਮਹੀਨੇ ਤੋਂ ਦਿੱਲੀ ਦੇ ਦਰਵਾਜਿਆਂ ਉੱਪਰ ਠੰਢ, ਮੀਂਹ ਅਤੇ ਧੁੰਦ ਦੀ ਮਾਰ ਝੱਲ ਰਹੇ ਹਨ।
ਇਸ ਮੀਟਿੰਗ ਵਿੱਚ ਮਨਦੀਪ ਮੌਗਾ, ਸੀਨੀਅਰ ਆਗੂ ਅਤੇ ਆਰ.ਟੀ. ਆਈ. ਕਾਰਕੁੰਨ ਡਾ. ਹਰੀਸ਼ ਚੰਦਰ ਗੋਇਲ, ਜਸਵੰਤ ਸਿੰਘ, ਅਸ਼ੋਕ ਗਰਗ, ਕੁਲਵਿੰਦਰ ਝੱਖੜਵਾਲਾ, ਹਰਪਿਆਰ ਸਿੰਘ, ਗੁਰਪਿਆਰ ਸਿੰਘ, ਬਲਰਾਜ ਬਿਸ਼ਨੰਦੀ, ਲੱਛਮਣ ਬਿਸ਼ਨੰਦੀ, ਸੰਜੀਵ ਕੁਮਾਰ, ਕੇਵਲ ਬਰਾੜ, ਜਸਵਿੰਦਰ ਬਾਜਾਖਾਨਾ, ਬਲਜਿੰਦਰ ਸਿੰਘ, ਬਸੰਤ ਸਿੰਘ, ਪੱਪਾ ਸਿੰਘ ਐੱਮ.ਸੀ. ਅਤੇ ਮਾਸਟਰ ਬਲਦੇਵ ਸਿੰਘ ਦੇ ਨਿੱਜੀ ਸਕੱਤਰ ਹਰਮਨ ਸਿੰਘ ਅਜਿੱਤ ਗਿੱਲ ਸ਼ਾਮਲ ਸਨ।