ਐਸ ,ਐੱਚ ,ਓ ਜੁਲਕਾਂ ਹਰਮਨਪ੍ਰੀਤ ਚੀਮਾ ਫੜੇ ਹੋਏ ਸਮਾਨ,ਦੋਸ਼ੀਆਂ ਅਤੇ ਆਪਣੀ ਟੀਮ ਨਾਲ
ਦੀਦਾਰ ਗੁਰਨਾ
ਪਟਿਆਲਾ 9 ਜਨਵਰੀ : ਐਸ ,ਐਸ ,ਪੀ ਪਟਿਆਲਾ ਸ੍ਰੀ ਵਿਕਰਮਜੀਤ ਦੁੱਗਲ ਵੱਲੋਂ ਚਲਾਏ ਗਏ ਮਾੜੇ ਅਨਸਰਾਂ ਖ਼ਿਲਾਫ਼ ਸਪੈਸ਼ਲ ਅਪ੍ਰੇਸ਼ਨ ਤਹਿਤ ਅੱਜ ਥਾਣਾ ਜੁਲਕਾਂ ਵੱਲੋਂ ਐਸ ,ਐੱਚ ,ਓ ਹਰਮਨਪ੍ਰੀਤ ਚੀਮਾ ਅਗਵਾਈ ਹੇਠ ਪਿੰਡ ਖ਼ਤੌਲੀ ,ਹਾਜੀਪੁਰ ਸਮੇਤ ਵੱਖ ਵੱਖ ਥਾਵਾਂ ਤੇ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਗਈ
ਜਿਸ ਵਿੱਚ ਪੁਲਿਸ ਨੂੰ ਵੱਖ ਵੱਖ ਵਿਅਕਤੀਆਂ ਪਾਸੋ 1800 ਲੀਟਰ ਲਾਹਣ ,ਇੱਕ ਚਾਲੂ ਭੱਠੀ ਅਤੇ 31 ਬੋਤਲਾਂ ਨਜਾਇਜ ਸ਼ਰਾਬ ਬਰਾਮਦ ਹੋਈ , ਇਸ ਮੌਕੇ ਜਾਣਕਾਰੀ ਦਿੰਦਿਆਂ ਐਸ ,ਐੱਚ ,ਓ ਹਰਮਨਪ੍ਰੀਤ ਚੀਮਾ ਨੇ ਕਿਹਾ ਕਿ ਦੋਸ਼ੀਆਂ ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਇਸ ਮੌਕੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਡੀ,ਐਸ,ਪੀ ਦਿਹਾਤੀ ਪਟਿਆਲਾ ਅਜੇਪਾਲ ਸਿੰਘ ਅਤੇ ਐਸ ,ਐੱਚ ,ਓ ਜੁਲਕਾਂ ਹਰਮਨਪ੍ਰੀਤ ਚੀਮਾ ਨੇ ਕਿਹਾ ਕਿ ਕਿਸੇ ਵੀ ਨਸ਼ਾ ਵੇਚਣ ਵਾਲੇ ਅਤੇ ਕਿਸੇ ਵੀ ਮਾੜੇ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ , ਇਹਨਾਂ ਖ਼ਿਲਾਫ਼ ਸਪੈਸ਼ਲ ਅਪ੍ਰੇਸ਼ਨ ਤਹਿਤ ਛਾਪੇਮਾਰੀ ਜਾਰੀ ਰਹੇਗੀ , ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਮਾੜੇ ਅਨਸਰਾਂ ਬਾਰੇ ਬੇਝਿਜਕ ਹੋ ਪੁਲਿਸ ਨੂੰ ਜਾਣਕਾਰੀ ਦੇਣ