ਲਾਪਤਾ ਹੋਈ ਬੱਚੀ ਨੂੰ ਵਾਰਸਾਂ ਦੇ ਹਵਾਲੇ ਕਰਦੇ ਹੋਏ ਐਸ,ਐਚ ,ਓ ਪ੍ਰਦੀਪ ਬਾਜਵਾ ਅਤੇ ਟੀਮ
ਦੀਦਾਰ ਗੁਰਨਾ
ਪਟਿਆਲਾ 11 ਜਨਵਰੀ : ਬਲਜੀਤ ਸਿੰਘ ਵਾਸੀ ਨਸੀਰਪੁਰ ਫਾਰਮ ਨੇ ਪਟਿਆਲਾ ਸਦਰ ਥਾਣੇ ਵਿੱਚ ਜਾ ਕੇ ਇਹ ਇਤਲਾਹ ਦਿੱਤੀ ਕਿ ਉਸਦੀ ਬੱਚੀ ਕਲਪਨਾ ਅਚਾਨਕ ਘਰੋਂ ਬਾਹਰ ਆ ਗਈ ਅਤੇ ਖੇਡਦੀ ਖੇਡਦੀ ਕਿਤੇ ਬਾਹਰ ਚਲੀ ਗਈ ਹੈ ਅਤੇ ਉਹ ਬੋਲਣ ,ਸੁਨਣ ਤੋਂ ਵੀ ਅਸਮਰੱਥ ਹੈ ! ਸਦਰ ਪੁਲਿਸ ਨੇ ਐਸ ,ਐਸ ,ਪੀ ਵਿਕਰਮਜੀਤ ਦੁੱਗਲ ਦੀਆ ਹਦਾਇਤਾਂ ਦਾ ਪਾਲਣ ਕਰਦੇ ਹੋਏ ਤੁਰੰਤ ਸਰਚ ਟੀਮਾਂ ਰਵਾਨਾ ਕੀਤੀਆਂ ਅਤੇ ਸਰਚ ਟੀਮਾਂ ਵੱਲੋਂ ਕੁੱਝ ਘੰਟਿਆਂ ਵਿੱਚ ਹੀ ਬੱਚੀ ਨੂੰ ਲੱਭ ਕੇ ਉਸਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ ,ਇਸ ਮੌਕੇ ਬੱਚੀ ਦੇ ਮਾਪਿਆਂ ਨੇ ਪੁਲਿਸ ਦਾ ਧੰਨਵਾਦ ਕੀਤਾ !