ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਵਿੱਚ ਵਿਦਿਆਰਥੀਆਂ ਨੂੰ ਮੋਬਾਇਲ ਫ਼ੋਨ ਤਕਸੀਮ ਕਰਦੇ ਹੋਏ ਨਸੀਬ ਸਿੰਘ ਸੰਧੂ
ਜਗਦੀਸ਼ ਥਿੰਦ
ਗੁਰੂ ਹਰਸਹਾਏ /ਫਿਰੋਜ਼ਪੁਰ 12 ਜਨਵਰੀ , ਪੰਜਾਬ ਦੇ ਸਰਕਾਰੀ ਸਕੂਲਾਂ ਦਾ ਹਰ ਪੱਖੋਂ ਵਿਕਾਸ ਕਰਕੇ ਪੰਜਾਬ ਸਰਕਾਰ ਵੱਲੋਂ ਵਿਦਿਅਕ ਖੇਤਰ ਵਿਚ ਵੱਡੀ ਕ੍ਰਾਂਤੀ ਲਿਆਂਦੀ ਗਈ ਹੈ ।
ਇਹ ਗੱਲ ਖੇਤਰ ਦੇ ਵੱਡੇ ਸਰਕਾਰੀ ਸਕੂਲ ਮਹਿਮਾ ਵਿੱਚ ਵਿਦਿਆਰਥੀਆਂ ਨੂੰ ਮੋਬਾਇਲ ਫੋਨ ਸੌਂਪਣ ਮੁੱਖ ਮਹਿਮਾਨ ਦੇ ਰੂਪ ਵਿਚ ਪੁੱਜੇ ਨਸੀਬ ਸਿੰਘ ਸੰਧੂ ਨੇ ਕਹੀ ।
ਉਹ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਿਆਸੀ ਸਕੱਤਰ ਹੋਣ ਦੇ ਨਾਤੇ ਨੁਮਾਇੰਦੇ ਵਜੋਂ ਪੁੱਜੇ ਸਨ ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਇਸ ਸਕੂਲ ਵਿੱਚ ਵਿੱਦਿਆ ਪ੍ਰਾਪਤ ਕਰ ਗਏ ਹਨ ।
ਨਸੀਬ ਸਿੰਘ ਸੰਧੂ ਨੇ ਕਿਹਾ ਕਿ ਸਰਕਾਰੀ ਸਕੂਲਾਂ ਅੰਦਰ ਢਾਂਚੇ ਨੂੰ ਸਥਾਪਿਤ ਕਰਨ ਤੋਂ ਇਲਾਵਾ ਵਧੀਆ ਲੈਬਾਰਟਰੀਆਂ , ਖੇਡ ਮੈਦਾਨ , ਆਨ ਲਾਈਨ ਪੜ੍ਹਾਈ ਦੇ ਪ੍ਰਬੰਧ ਹੋਣ ਨਾਲ ਇਹ ਕਿਸੇ ਤਰ੍ਹਾਂ ਵੀ ਪ੍ਰਾਈਵੇਟ ਸਕੂਲਾਂ ਤੋਂ ਘੱਟ ਨਹੀਂ ਰਹੇ ।
ਜਿਲ੍ਹਾ ਸਿੱਖਿਆ ਅਫਸਰ ਸ੍ਰ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕੋਵਿਡ -19 ਸਬੰਧੀ ਹਦਾਇਤਾਂ ਦੀ ਪਾਲਣਾ ਕਰਦਿਆਂ ਸਕੂਲਾਂ ਅੰਦਰ ਪੜ੍ਹਾਈ ਜਾਰੀ ਹੈ ।
ਇਸ ਮੌਕੇ ਸਕੂਲ ਪ੍ਰਿੰਸੀਪਲ ਹਰਫੂਲ ਸਿੰਘ ਨੇ ਦੱਸਿਆ ਕਿ ਇਸ ਸਕੂਲ ਤੋਂ ਪੜ੍ਹ ਕੇ ਅਨੇਕਾਂ ਵਿਅਕਤੀ ਸਰਕਾਰੀ ਪ੍ਰਾਈਵੇਟ ਖੇਤਰਾਂ ਤੋਂ ਇਲਾਵਾ ਹੋਰ ਵੀ ਅਹਿਮ ਅਹੁਦਿਆਂ ਉਪਰ ਪੁੱਜੇ ਹਨ ।
ਇਸ ਮੌਕੇ ਮੈਡਮ ਨੀਨਾ ਰਾਣੀ , ਸਮੂਹ ਸਟਾਫ ,ਅਮਰਜੀਤ ਸਿੰਘ ਸਰਪੰਚ , ਪ੍ਰੀਤਮ ਸਿੰਘ ਸਾਬਕਾ ਸਰਪੰਚ ,ਜਗਦੀਸ਼ ਸਿੰਘ , ਸਤਨਾਮ ਸਿੰਘ ਕਾਬਲ ਸਿੰਘ , ਗੁਰਜੰਟ ਸਿੰਘ ਸਰਪੰਚ ਬੁੱਟਰ , ਗੁਰਸੇਵਕ ਸਿੰਘ ਚੇਅਰਮੈਨ ਪਸਵਕ ਕਮੇਟੀ,ਪ੍ਰੇਮ ਸਿੰਘ ਡੱਫਰ , ਕਾ.ਮਾਹੀਆ , ਗੁਰਵੰਤ ਸਿੰਘ ਪੰਚਾਇਤ ਮੈਂਬਰ , ਸਾਰਜ ਸਿੰਘ, ਹਰਦਿਆਲ ਸਿੰਘ ਪੰਚਾਇਤ ਮੈਂਬਰ ਤੋਂ ਇਲਾਵਾ ਹੋਰ ਵੀ ਪਤਵੰਤੇ ਮੌਜੂਦ ਸਨ ।