ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ, (ਕੈਲੀਫੋਰਨੀਆ) 12 ਜਨਵਰੀ 2021 - ਕਿਸਾਨ ਆਪਣੇ ਹੱਕਾਂ ਲਈ ਦਿੱਲੀ ਦੀ ਹਕੂਮਤ ਨੂੰ ਘੇਰਨ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਡਟੇ ਹੋਏ ਹਨ। ਭਾਰਤ ਅੰਦਰ ਸਰਕਾਰਾ ਹਮੇਸਾ ਹੀ ਪੂੰਜੀਪਤੀਆਂ ਦੀ ਮਾਰ ਹੇਠ ਦੇਸ਼ ਦੇ ਅੰਨਦਾਤਾ ਨੂੰ ਕੁਚਲਦੀਆਂ ਆਈਆਂ ਹਨ। ਅੱਜ ਭਾਰਤ ਦਾ ਕਿਸਾਨ ਜਾਗ ਪਿਆ ਹੈ। ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਦੀ ਤਰਾਂ ਪੰਜਾਬ ਕਿਸਾਨਾਂ ਦੀ ਅਗਵਾਈ ਕਰ ਰਿਹਾ ਹੈ। ਇਸ ਲਹਿਰ ਵਿੱਚ ਵਿਦੇਸ਼ੀ ਬੈਠੇ ਭਾਰਤੀ ਲੋਕ ਅਤੇ ਕਲਾਕਾਰ ਵੀ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਇੰਨਾਂ ਹੀ ਹੱਕਾਂ ਦੀ ਰਾਖੀ ਲਈ ਫਰਿਜ਼ਨੋ, ਕੈਲੀਫੋਰਨੀਆਂ ਨਿਵਾਸੀ ਅਦਾਕਾਰ ਅਤੇ ਗਾਇਕ ਬਾਈ ਸੁਰਜੀਤ ਦਾ ਗੀਤ “ਬੱਲੇ-ਬੱਲੇ ਕਿਸਾਨਾਂ ਤੇਰੇ” ਕੁਝ ਦਿਨ ਪਹਿਲਾ ਰਿਲੀਜ਼ ਹੋਇਆਂ ਹੈ।
ਜਿਸ ਵਿੱਚ ਉਹ ਕਿਸਾਨਾਂ ਦੇ ਹੌਸਲੇ ਅਤੇ ਹਿੰਮਤ ਨੂੰ ਕਿਸਾਨਾਂ ਨੂੰ ਵਧਾਈ ਦੇ ਰਿਹਾ ਹੈ। ਇਸ ਗੀਤ ਦੇ ਗੀਤਕਾਰ ਬੌਬੀ ਅਤੇ ਦੀਪਕ ਤੱਗੜਾਵਾਲਾ ਭਰਾ ਹਨ। ਜਦ ਕਿ ਵੀਡੀੳ ਗੁਰਦੀਸ ਪੰਜਾਬੀ ਨੇ ਆਪਣੀ ਪੂਰੀ ਕੋਸ਼ਿਸ਼ ਕਰਦੇ ਹੋਏ ਭਾਰਤ ਦੇ ਹਾਲਤਾਂ ਅਤੇ ਕਿਰਸਾਨੀ ਦੇ ਸੰਘਰਸ਼ ਨੂੰ ਮੁੱਖ ਰੱਖ ਕੇ ਬਣਾਈ ਹੈ। ਜਿਸ ਨੂੰ ਯੂ-ਟਿਊਬ ਅਤੇ ਸ਼ੋਸ਼ਲ ਮੀਡੀਏ ਰਾਹੀ ਭਰਵਾ ਹੁੰਗਾਰਾ ਮਿਲ ਰਿਹਾ। ਭਾਰਤ ਅੰਦਰ ਸਾਡੇ ਅੰਨਦਾਤਾ ਕਿਸਾਨਾਂ ਦੇ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਹੀ ਸਤਿਕਾਰਯੋਗ ਹਨ। ਹਰ ਕੋਈ ਆਪਣੀ ਯੋਗਤਾ ਅਨੁਸਾਰ ਯੋਗਦਾਨ ਪਾ ਰਿਹਾ ਹੈ। ਅਸੀਂ ਬਾਈ ਸੁਰਜੀਤ ਅਤੇ ਸਮੁੱਚੀ ਟੀਮ ਨੂੰ ਇਸ ਗੀਤ ਦੀ ਪੇਸ਼ਕਾਰੀ ਅਤੇ ਕਿਸਾਨਾਂ ਦੇ ਸੰਘਰਸ਼ ਵਿੱਚ ਯੋਗਦਾਨ ਪਾਉਣ ਲਈ ਵਧਾਈ ਦਿੰਦਾ ਹਾਂ। ਉਮੀਦ ਕਰਦੇ ਹਾਂ ਕਿ ਤੁਸੀਂ ਸਭ ਦੋਸ਼ਤ ਵੀ ਬਾਈ ਸੁਰਜੀਤ ਦਾ ਹੌਸਲਾ ਅਫਜਾਈ ਕਰੋਗੇ।