ਹਰਜਿੰਦਰ ਸਿੰਘ ਭੱਟੀ
- ਥਾਣਾ ਜੀਰਕਪੁਰ ਵਿਖੇ ਅ/ਧ 3,4,5 ਇਮੋਰਲ ਟ੍ਰੈਫਿਕ ਐਕਟ ਮੁਕੱਦਮਾ ਦਰਜ
ਐਸ.ਏ.ਐਸ ਨਗਰ 12 ਜਨਵਰੀ 2021 - ਸਤਿੰਦਰ ਸਿੰਘ PPS ਸੀਨੀਅਰ ਪੁਲਿਸ ਕਪਤਾਨ, ਜ਼ਿਲ੍ਹਾ ਐਸ.ਏ.ਐਸ ਨਗਰ ਜੀ ਵੱਲੋਂ ਦੇਹ ਵਪਾਰ ਦਾ ਧੰਦਾ ਕਰਨ/ ਕਰਵਾਉਣ ਵਾਲਿਆ ਵਿਰੁੱਧ ਵਿੱਢੀ ਮੁਹਿੰਮ ਸਬੰਧੀ ਜਾਰੀ ਹੋਏ ਦਿਸ਼ਾ ਨਿਰਦੇਸਾ ਅਨੁਸਾਰ ਡਾ: ਰਵਜੋਤ ਕੋਰ ਗਰੇਵਾਲ IPS ਪੁਲਿਸ ਕਪਤਾਨ (ਦਿਹਾਤੀ) ਅਤੇ ਸ਼੍ਰੀ ਅਮਰੋਜ ਸਿੰਘ PPS ਉਪ ਕਪਤਾਨ ਪੁਲਿਸ ਸਰਕਲ ਸਬ ਡਵੀਜਨ ਜੀਰਕਪੁਰ ਦੀ ਨਿਗਰਾਨੀ ਹੇਠ ਇੰਸ: ਉਂਕਾਰ ਸਿੰਘ ਮੁੱਖ ਅਫਸਰ ਥਾਣਾ ਜੀਰਕਪੁਰ ਦੀ ਯੋਗ ਅਗਵਾਈ ਵਿੱਚ ਸਮੇਤ ਪੁਲਿਸ ਪਾਰਟੀ ਦੇ ਪਟਿਆਲਾ ਚੋਂਕ ਜੀਰਕਪੁਰ ਮੋਜੂਦ ਸੀ ਤਾਂ ਮੁੱਖਬਰ ਖਾਸ ਵੱਲੋਂ ਇਤਲਾਹ ਮਿਲੀ ਸੀ ਕਿ ਦੋਸੀ ਪੰਕਜ ਸਿੰਘ ਪੁੱਤਰ ਕੋਰ ਬਹਾਦਰ ਸਿੰਘ, ਊਮਾ ਸਿੰਘ ਪੁੱਤਰ ਪੰਕਜ ਸਿੰਘ ਵਾਸੀਆਨ ਲਛਮੀ ਪੁਰੀ ਕਲੋਨੀ ਬਾਰਾਬੰਕੀ ਲਖਨਊ ਯੂ.ਪੀ, ਕਮਲੇਸ ਪੁੱਤਰ ਰਾਮਫਿਰ ਵਾਸੀ ਕਰੋਨੀ ਮੋਜਾ ਜਿਲ੍ਹਾ ਬਾਰਾਬੰਕੀ ਲਖਨਊ ਯੂ.ਪੀ ਅਤੇ ਭੁਪਿੰਦਰ ਕੋਰ ਪੁੱਤਰੀ ਹੰਸ ਰਾਜ ਵਾਸੀ ਬਹਿਬਲਪੁਰ ਤਹਿਸੀਲ ਗੜਸੰਕਰ ਹੁਸਿਆਰਪੁਰ ਜੋ ਕਿ ਹੋਟਲ ਕਾਰਵਾ ਪਟਿਆਲਾ ਰੋਡ ਜੀਰਕਪੁਰ ਵਿਖੇ ਦਹੇ ਵਪਾਰ ਦਾ ਧੰਦਾ ਕਰਵਾਉਂਦੇ ਹਨ।
ਜੋ ਉਕਤ ਖੂਫੀਆ ਸੂਚਨਾ ਪਰ ਮੁਕੱਦਮਾ ਨੰਬਰ 24 ਮਿਤੀ 12.1.2021 ਅ/ਧ 3,4,5 ਇਮੋਰਲ ਟ੍ਰੈਫਿਕ ਐਕਟ ਥਾਣਾ ਜੀਰਕਪੁਰ ਦਰਜ ਰਜਿਸਟਰ ਕੀਤਾ ਗਿਆ ਅਤੇ ਇੰਸਪੈਕਟਰ ਉਂਕਾਰ ਸਿੰਘ ਬਾਰੜ ਮੁੱਖ ਅਫਸਰ ਥਾਣਾ ਜੀਰਕਪੁਰ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਹੋਟਲ ਕਾਰਵਾ ਪਟਿਆਲਾ ਰੋਡ ਜੀਰਕਪੁਰ ਵਿਖੇ ਰੇਡ ਕੀਤੀ ਗਈ ਜੋ ਦੋਸੀ (1) ਘਣਸਿਆਮ ਸੋਨੀ ਪੁੱਤਰ ਸਿਵ ਨਾਥ ਸੋਨੀ (2) ਸ਼੍ਰੀਧਰ ਦਿਵੇਦੀ ਪੁੱਤਰ ਮਿਖੀ ਪ੍ਰਵੇਸਰ (3) ਰਾਹੁਲ ਤਿਵਾੜੀ ਪੁੱਤਰ ਕਮਲਾ ਪ੍ਰਸਾਦ (4) ਅਦਿਤੀਆ ਕੰਬੋਜ ਪੁੱਤਰ ਰਾਜੇਸ ਕੁਮਾਰ(5) ਗੁਰਸੇਵਕ ਸਿੰਘ ਪੁੱਤਰ ਮਹਿੰਦਰ ਸਿੰਘ (6) ਨਮਨ ਭੂਟੇਜਾ ਪੁੱਤਰ ਹਰੀ ਓਮ (7) ਰਾਕੇਸ ਰਾਵਤ ਪੁੱਤਰ ਭੁਪਾਲ ਸਿੰਘ (8) ਰੋਹਿਤ ਸੈਣੀ ਪੁੱਤਰ ਸਤੀਸ਼ ਕੁਮਾਰ (9) ਰਾਮ ਕ੍ਰਿਸ਼ਨ ਪੁੱਤਰ ਰਾਮ ਨਰਾਇਣ (10) ਕਮਲੇਸ ਪੁੱਤਰ ਰਾਮਵੀਰ (11) ਰੋਹਿਤ ਚੋਹਾਨ ਪੁੱਤਰ ਵਿਨੋਦ ਚੋਹਾਨ (12) ਊਮਾ ਸਿੰਘ ਪਤਨੀ ਪੰਕਜ ਸਿੰਘ (13) ਭੁਪਿੰਦਰ ਕੋਰ ਪੁੱਤਰੀ ਹੰਸ ਰਾਜ ਨੂੰ ਮੋਕਾ ਤੋਂ ਕਾਬੂ ਕਰਕੇ ਪੁੱਛ ਗਿਛ ਕਰਨ ਉਪਰੰਤ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ।
ਜੋ ਦੋਸੀਆਨ ਪਾਸੋ ਹੋਰ ਡੂੰਘਾਈ ਨਾਲ ਪੁੱਛ-ਗਿੱਛ ਜਾਰੀ ਹੈ। ਦੋਸੀ ਪੰਕਜ ਉਕਤ ਦੀ ਮੁਕੱਦਮਾ ਹਜਾ ਵਿੱਚ ਗ੍ਰਿਫਤਾਰੀ ਅਜੇ ਬਾਕੀ ਹੈ।