ਪੰਜਾਬ ਦੀ ਸੀਨੀਅਰ ਕਾਂਗਰਸੀ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਕਰੋੜਾਂ ਰੁਪਏ ਦੇ ਪ੍ਰਾਜੈਕਟ ਦਾ ਉਦਘਾਟਨ ਕਰਦੇ ਹੋਏ ਦਵਿੰਦਰ ਘੁਬਾਇਆ ਐੱਮ ਐੱਲ ਏ ਫ਼ਾਜ਼ਿਲਕਾ
ਜਗਦੀਸ਼ ਥਿੰਦ
ਫਾਜ਼ਿਲਕਾ 13 ਜਨਵਰੀ , ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਚੋਧਰੀ ਸੁਨੀਲ ਕੁਮਾਰ ਜਾਖੜ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਬੋਹਰ ਸ਼ਹਿਰ ਦੀ ਦਸ਼ਾ ਸੁਧਰਣ ਲਈ ਅਨੇਕਾਂ ਕਰੋੜਾਂ ਰੁਪਏ ਦੇ ਪ੍ਰੋਜੈਕਟ ਦੇ ਨੀਂਹ ਪੱਥਰ ਰੱਖ ਕੇ ਉਦਘਾਟਨ ਕੀਤੇ ਗਏ l
ਸ਼੍ਰੀ ਸੁਨੀਲ ਜਾਖੜ ਨੇ ਅੱਜ ਯੂਥ ਦਿਵਸ ਦਿਨ ਹੋਣ ਦੇ ਨਾਤੇ ਸੱਭ ਤੋਂ ਛੋਟੀ ਉਮਰ ਦੇ ਵਿਧਾਇਕ ਅਤੇ ਨੋਜਵਾਨਾਂ ਸਰਦਾਰ ਦਵਿੰਦਰ ਸਿੰਘ ਘੁਬਾਇਆ ਦੇ ਹੱਥੋ ਪ੍ਰੋਜੈਕਟਾਂ ਦੇ ਉਦਘਾਟਨ ਕਰਵਾਏ ਗਏ l
ਘੁਬਾਇਆ ਨੇ ਦੱਸਿਆ ਕਿ ਸਾਡੇ ਸਤਿਕਾਰ ਯੋਗ ਮੁੱਖ ਮੰਤਰੀ ਕਿਸੇ ਵਜ੍ਹਾ ਕਰਕੇ ਨਹੀਂ ਆ ਸਕੇ ਪਰ ਉਹਨਾਂ ਵਲੋਂ ਮੁੱਖ ਮਹਿਮਾਨ ਖਜ਼ਾਨਾ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਅਤੇ ਵਿਜੇ ਇੰਦਰ ਸਿੰਗਲਾ ਕੈਬਨਿਟ ਮੰਤਰੀ ਸਿੱਖਿਆ ਵਿਭਾਗ ਨੇ ਸ਼ਿਕਰਤ ਕੀਤੀ ।
ਉਹਨਾਂ ਲੱਗਪਗ 202 ਕਰੋੜ ਰੁਪਏ ਦੇ ਫੰਡ ਦੇ ਕੇ ਪ੍ਰੋਜੈਕਟਾਂ ਦੇ ਕੰਮ ਚਾਲੂ ਕੀਤੇ ਗਏ l
ਘੁਬਾਇਆ ਨੇ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਪ੍ਰਤੀ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਮੈਨੂੰ ਅਪਣੇ ਹਲਕੇ ਬੁਲਾ ਕੇ ਮਾਣ ਸਨਮਾਨ ਦਿੱਤਾ ਹੈ ।
ਮੈ ਸਦਾ ਲਈ ਜਾਖੜ ਸਾਹਿਬ ਦਾ ਰਿਣੀ ਰਹਾਂਗਾ l
ਇਸ ਮੌਕੇ ਸ਼ੇਰ ਸਿੰਘ ਘੁਬਾਇਆ ਐਕਸ ਮੈਂਬਰ ਪਾਰਲੀਮੈਂਟ, ਮੌਕੇ ਸੰਦੀਪ ਕੁਮਾਰ ਜਾਖੜ, ਨੱਥੂ ਰਾਮ ਐਮ ਐਲ ਏ ਹਲਕਾ ਬੱਲੂਆਣਾ, ਰਾਮਿੰਦਰ ਆਵਲਾ ਐਮ ਐਲ ਏ ਹਲਕਾ ਜਲਾਲਾਬਾਦ,ਬੀਬਾ ਰਾਜਦੀਪ ਕੌਰ, ਸੁਖਵੰਤ ਸਿੰਘ ਬਰਾੜ, ਅਸ਼ਵਨੀ ਕੁਮਾਰ ਸੇਠੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਫਾਜ਼ਿਲਕਾ, ਰਾਹੁਲ ਕੁੱਕੜ, ਰੰਜਮ ਕਾਮਰਾ, ਨੀਲਾ ਮਦਾਨ, ਸ਼ਿੰਦਾ ਨੂਰ ਸਮੰਦ, ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ l