ਅਸ਼ੋਕ ਵਰਮਾ
ਬਠਿੰਡਾ, 13 ਜਨਵਰੀ 2021 - ਸਰਕਾਰੀ ਪ੍ਰਾਇਮਰੀ ਸਕੂਲ ਜੰਗੀਰਾਣਾ ਦੇ ਅਧਿਆਪਕਾਂ ਅਤੇ ਆਗਣਵਾੜੀ ਮੁਲਾਜਮਾਂ ਨੇ ਮੁਖੀ ਮੈਡਮ ਚਰਨਜੀਤ ਸਿੰਘ ਅਤੇ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਸਿੱਧੂ ਬਠਿੰਡਾ ਦੀ ਅਗਵਾਈ ਹੇਠ ਧੂਮ ਧਾਮ ਨਾਲ ਮਨਾਇਆ। ਇਸ ਮੌਕੇ ਸਕੂਲ ਸਟਾਫ ਨੇ ਬੱਚਿਆਂ ਨੂੰ ਲੋਹੜੀ ਦਾ ਸਮਾਨ ਮੂੰਗਫਲੀ,ਗੁੜ ਗੱਚਕ ਆਦਿ ਵੰਡਿਆ। ਇਸ ਮੌਕੇ ਪਰਮਜੀਤ ਕੌਰ, ਸੁਖਜੀਤ ਕੌਰ, ਸੁਸ਼ੀਲਾ , ਬਲਜਿੰਦਰ ਸਿੰਘ, ਰਣਜੋਧ ਸਿੰਘ , ਨਰਿੰਦਰ ਕੌਰ, ਸੀਮਾ ਰਾਣੀ , ਹਰਮੀਤ ਕੌਰ, ਗੁਰਜੀਤ ਕੌਰ, ਹੈਲਥ ਅਧਿਕਾਰੀ ਸੰਦੀਪ ਕੌਰ, ਬੇਅੰਤ ਕੌਰ , ਪਸਵਕ ਕਮੇਟੀ ਦੇ ਚੇਅਰਮੈਨ ਸੁਖਵੀਰ ਕੌਰ ਅਤੇ ਪਾਲ ਸਿੰਘ ਆਦਿ ਹਾਜਰ ਸਨ।