ਜੀ ਐਸ ਪੰਨੂ
- ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ, ਪੰਜਾਬ ਸਾਕੇਤ ਹਸਪਤਾਲ ਵਿਖੇ ਮਨਾਈ ਲੋਹੜੀ
ਪਟਿਆਲਾ, 13 ਜਨਵਰੀ2021 - ਰੈੱਡ ਕਰਾਸ ਪਟਿਆਲਾ ਨਸ਼ਾ ਮੁਕਤੀ ਕੇਂਦਰ, ਪੰਜਾਬ ਸਾਕੇਤ ਹਸਪਤਾਲ ਵਿਖੇ ਲੋਹੜੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਡੀ.ਆਈ.ਜੀ (ਲਾਅ ਐਂਡ ਆਰਡਰ) ਗੁਰਪ੍ਰੀਤ ਸਿੰਘ ਗਿੱਲ ਨੇ ਇੱਥੇ ਦਾਖਲ ਮਰੀਜਾ, ਓਟ ਦੇ ਮਰੀਜਾ, ਓ.ਪੀ.ਡੀ ਅਤੇ ਕੰਪਿਊਟਰ ਸੈੱਟਰ ਦੇ ਵਿਦਿਆਰਥੀਆਂ ਨਾਲ ਰਲ਼ ਕੇ ਲੋਹੜੀ ਮਨਾਈ ਅਤੇ ਮਰੀਜਾਂ ਨੂੰ ਮਾਸਕ, ਸਾਬਣ ਤੇ ਲੋਹੜੀ ਦਾ ਸਮਾਨ ਵੰਡਦੇ ਹੋਏ ਲੋਹੜੀ ਦੀਆ ਸੁਭ ਕਾਮਨਾਵਾਂ ਦਿਤੀਆ।ਗਿੱਲ ਨੇ ਕਿਹਾ ਕਿ ਇਹ ਸੈਂਟਰ ਪੰਜਾਬ ਦਾ ਸਭ ਤੋ ਵਧੀਆ ਸੈਂਟਰ ਹੈ ਜਿਸਨੇ ਹਜਾਰਾ ਮਰੀਜਾਂ ਨੂੰ ਨਸ਼ਾ ਮੁਕਤ ਕਰਕੇ ਇਕ ਰਿਕਾਰਡ ਬਣਾਇਆ ਹੈ। ਉਨ੍ਹਾਂ ਨੇ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਪੰਜਾਬ ਸਾਕੇਤ ਹਸਪਤਾਲ ਦੇ ਸਟਾਫ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਵੱਲੋਂ ਇੱਥੇ ਨਸ਼ਿਆਂ ਦੀ ਲਾਹਨਤ ਤੋਂ ਛੁਟਕਾਰਾ ਪਾਉਣ ਪੁੱਜਦੇ ਮਰੀਜਾਂ, ਆਉਟ ਡੋਰ ਅਤੇ ਓਟ ਮਰੀਜਾ ਦੀ ਚੰਗੇ ਢੰਗ ਨਾਲ ਕਾਉਸਲਿੰਗ, ਖੇਡਾਂ ਤੇ ਹੋਰ ਗਤੀਵਿਧੀਆਂ ਨਾਲ ਇਲਾਜ ਕਰਕੇ ਤੰਦਰੁਸਤ ਕਰਨ ਵਿੱਚ ਪੰਜਾਬ ਸਰਕਾਰ ਦੇ ਨਸ਼ਾ ਮੁਕਤ ਪੰਜਾਬ ਸਿਰਜਣ ਦੇ ਟੀਚੇ ਨੂੰ ਪ੍ਰਾਪਤ ਕਰਨ ਵੱਲ ਕਦਮ ਵਧਾਏ ਜਾ ਰਹੇ ਹਨ।
ਜ਼ਿਲ੍ਹਾ ਸਮਾਜਿਕ ਸੁਰਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਇਹ ਨਸ਼ਾ ਮੁਕਤੀ ਸੈਂਟਰ ਸਰਕਾਰ ਦੀਆ ਹਦਾਇਤਾ ਅਨੁਸਾਰ ਚੰਗੇ ਨਤੀਜੇ ਹਾਸਲ ਕਰ ਰਿਹਾ ਹੈ। ਸੈਂਟਰ ਦੇ ਪ੍ਰਾਜੈਕਟ ਡਾਇਰੈਕਟਰ ਪਰਮਿੰਦਰ ਕੌਰ ਨੇ ਦਸਿਆ ਕਿ ਉਹ ਪਿਛਲੇ 27 ਸਾਲਾਂ ਤੋਂ ਨਸ਼ਾ ਮੁਕਤੀ ਹਿਤ ਯਤਨ ਕਰ ਰਹੇ ਹਨ ਅਤੇ ਹੁਣ ਤੱਕ 27000 ਮਰੀਜਾਂ ਨੂੰ ਇੱਥੇ ਦਾਖਲ ਕਰ ਕੇ ਇਲਾਜ ਕੀਤਾ ਜਾ ਚੁਕਾ ਹੈ। ਕਰੀਬ ਇੱਕ ਲੱਖ ਤੋਂ ਵਧ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਨਸ਼ਿਆਂ, ਅਪਰਾਧਾਂ, ਨਸ਼ਿਆਂ ਕਾਰਨ ਵਧਦੇ ਲੜਾਈ ਝਗੜਿਆਂ ਹਾਦਸਿਆਂ ਤੋਂ ਬਚਾਓ ਬਾਰੇ ਜਾਣਕਾਰੀ ਦਿੱਤੀ ਹੈ।