ਦੀਪਕ ਜੈਨ
- ਅਕਾਲੀ ਦਲ ਵਲੋਂ 13 ਤੋਂ ਬਾਅਦ 10 ਰਹਿੰਦੇ ਉਮੀਦਵਾਰਾਂ ਦਾ ਐਲਾਨ ਜਲਦੀ : ਕਲੇਰ
ਜਗਰਾਓਂ, 13 ਜਨਵਰੀ 2021- ਆਉਣ ਵਾਲਿਆਂ ਨਗਰ ਕੌਂਸਲ ਚੌਣ ਲਈ ਤਰੀਕ ਕਦੇ ਵੀ ਐਲਾਨ ਕੀਤੀ ਜਾ ਸਕਦੀ ਹੈ। ਜਗਰਾਓਂ ਦੀ ਗੱਲ ਕਰੀਏ ਤਾਂ ਇਥੇ ਅਕਾਲੀ ਦਲ ਵਲੋਂ 23 ਵਾਰਡਾਂ ਵਿਚੋਂ 13 ਵਾਰਡ ਲਈ ਆਪਣੇ ਉਮੀਦਵਾਰ ਐਲਾਨ ਕਰ ਦਿੱਤੇ ਹਨ ਅਤੇ ਸਬ ਤੋਂ ਪਹਿਲਾਂ ਐਲਾਨ ਕਾਰਨ ਵਾਲੀ ਪਾਰਟੀ ਹੈ। ਪਾਰਟੀ ਦੇ ਨੇਤਾ ਐੱਸ ਆਰ ਕਲੇਰ ਦਾ ਕਹਿਣਾ ਹੈ ਕਿ ਜਲਦੀ ਹੀ ਬਾਕੀ ਰਹਿੰਦੇ 10 ਵਾਰਡ ਵਿਚੋਂ ਉਮੀਦਵਾਰ ਐਲਾਨ ਕਰ ਦਿੱਤੇ ਜਾਣਗੇ।
ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਵਲੋਂ ਸਿਰਫ 2 ਉਮੀਦਵਾਰ ਹੀ ਐਲਾਨੇ ਗਏ ਹਨ ਅਤੇ ਬਾਕੀ ਰਹਿੰਦੇ 21 ਵਿਚੋਂ ਸੁਨਣ ਨੂੰ ਮਿਲ ਰਿਹਾ ਹੈ ਕਿ ਉਸ ਨੂੰ ਉਮੀਦਵਾਰ ਹੀ ਨਹੀਂ ਮਿਲ ਰਹੇ। ਸੂਤਰ ਦਸਦੇ ਹਨ ਕਿ ਕੇਂਦਰ ਵਿਚ ਬੈਠੀ ਭਾਜਪਾ ਸਰਕਾਰ ਖਿਲਾਫ ਇਸ ਵੇਲੇ ਕਿਸਾਨ ਡਟੇ ਹੋਏ ਹਨ ਅਤੇ ਸਰਕਾਰ ਖਿਲਾਫ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਇਸਦਾ ਖਾਮਿਆਜਾ ਪਾਰਟੀ ਨੂੰ ਨਗਰ ਕੌਂਸਲ ਚੌਣਾਂ ਮੌਕੇ ਭੁਗਤਣਾ ਪੈ ਰਿਹਾ ਹੈ ਕਿ ਉਸਨੂੰ ਉਮੀਦਵਾਰ ਹੀ ਨਹੀਂ ਮਿਲ ਰਹੇ। ਪਾਰ ਫਿਲਹਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹੀ ਕਹਿ ਰਹੇ ਹਨ ਕਿ ਪਾਰਟੀ ਵਲੋਂ ਜਲਦੀ ਹੀ ਉਮੀਦਵਾਰ ਐਲਾਨ ਦਿੱਤੇ ਜਾਣਗੇ।