ਅਧਿਆਪਕਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਈ 'ਸੰਘਰਸ਼ੀ ਲੋਹੜੀ
26 ਜਨਵਰੀ ਨੂੰ ਦਿੱਲੀ 'ਚ ਟਰੈਕਟਰ ਪਰੇਡ ਦੇ ਸੱਦੇ ਦੀ ਕੀਤੀ ਹਿਮਾਇਤ
ਜੀ ਐਸ ਪੰਨੂ
ਪਟਿਆਲਾ13 ਜਨਵਰੀ 2021: ਡੈਮੋਕਰੇਟਿਕ ਟੀਚਰਜ਼ ਫਰੰਟ (ਪੰਜਾਬ) ਦੇ ਸੱਦੇ 'ਤੇ ਜ਼ਿਲ੍ਹਾ ਪਟਿਆਲਾ ਦੇ ਅਧਿਆਪਕਾਂ ਨੇ ਕੇਂਦਰ ਸਰਕਾਰ ਵੱਲੋਂ ਜਬਰੀ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ 'ਸੰਘਰਸ਼ੀ ਲੋਹੜੀ' ਮਨਾਈ। ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਅਤਿੰਦਰ ਘੱਗਾ ਤੇ ਅਮਨਦੀਪ ਦੇਵੀਗੜ੍ਹ ਨੇ ਦੱਸਿਆ ਲੋਹੜੀ ਦੇ ਤਿਉਹਾਰ ਦੇ ਨਾਇਕ ਦੁੱਲਾ ਭੱਟੀ ਵੱਲੋਂ ਆਪਣੇ ਸਮੇਂ ਦੀ ਹਕੂਮਤ ਦੇ ਜ਼ੁਲਮ ਖਿਲਾਫ ਲੋਕਾਂ ਨੂੰ ਲਾਮਬੰਦ ਕਰਨ ਤੋਂ ਪ੍ਰੇਰਨਾ ਲੈਂਦਿਆਂ ਕਿਸਾਨ ਲਹਿਰ ਕੇਂਦਰ ਸਰਕਾਰ ਵੱਲੋਂ ਧੱਕੇ ਨਾਲ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਅਤੇ ਕੇਂਦਰ ਦੀਆਂ ਫਾਸ਼ੀਵਾਦੀ ਨੀਤੀਆਂ ਖਿਲਾਫ ਲੋਹੜੀ ਦੇ ਤਿਉਹਾਰ ਮੌਕੇ ਵੀ ਡਟੀ ਹੋਈ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਬੈਨਰ ਹੇਠ ਜ਼ਿਲ੍ਹਾ ਪਟਿਆਲਾ ਦੇ ਅਧਿਆਪਕਾਂ ਵੱਲੋਂ ਜਿੱਥੇ ਦਿੱਲੀ ਬਾਰਡਰਾਂ 'ਤੇ ਲੱਗੇ ਧਰਨਿਆਂ ਵਿਚ ਭਰਵੀਂ ਸ਼ਮੂਲੀਅਤ ਦੇ ਨਾਲ ਨਾਲ ਆਰਥਿਕ ਸਹਾਇਤਾ ਕੀਤੀ ਜਾ ਰਹੀ ਹੈ ਉੱਥੇ ਸੰਘਰਸ਼ ਨੂੰ ਕਿਸੇ ਕਿਸਮ ਦੀ ਤੋਟ ਨਾ ਆਉਣ ਦਾ ਪ੍ਰਣ ਵੀ ਕੀਤਾ ਹੈ।
ਆਗੂਆਂ ਨੇ ਦੱਸਿਆ ਕਿ ਅੱਜ ਸਹਸ ਕਲਵਾਣੂ,ਸਮਸ ਮਟੋਰੜਾ,ਸਹਸ ਦੰਦਰਾਲਾ ਖਰੌੜ,ਸਮਿਸ ਕਛਵਾ,ਸਹਸ ਰੱਖੜਾ,ਸਹਸ ਹਾਮਝੇੜੀ,ਸਹਸ ਅਲੂਣਾ,ਸਸਸਸ ਸਮਾਣਾ (ਲੜਕੇ), ਸਸਸਸ ਕਕਰਾਲਾ,ਸਮਸ ਬਿਰਧਨੋ,ਸਹਸ ਕੁਤਬਨਪੁਰ,ਸਮਸ ਬਹਿਰੂ,ਸਹਸ ਗਲਵੱਟੀ,ਸਹਸ ਰਾਜਗੜ੍ਹ ਨਾਭਾ,ਸਅਸ ਜਨਸੁਈ,ਸਅਸ ਪਿਲਖਣੀ, ਸਮਸ ਮੰਡਿਆਣਾ ਰਾਜਪੁਰਾ ਸਮੇਤ ਪਟਿਆਲਾ ਜ਼ਿਲ੍ਹੇ ਦੇ ਸੈਂਕੜੇ ਸਕੂਲਾਂ ਦੇ ਅਧਿਆਪਕਾਂ ਨੇ ਲੋਹੜੀ ਦੀ ਅੱਗ ਵਿਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੂੰ ਸਾੜ ਕੇ ਤਿੰਨੇ ਖੇਤੀ ਕਾਨੂੰਨਾਂ ਨੂੰ ਮੁੱਢੋਂ ਰੱਦ ਕਰਨ ਦੀ ਮੰਗ ਕੀਤੀ ਹੈ।ਆਗੂਆਂ ਨੇ ਸੰਯੁਕਤ ਕਿਸਾਨ ਮੋਰਚਾ (ਭਾਰਤ) ਵੱਲੋਂ ਦਿੱਤੇ ਸੱਦੇ ਅਨੁਸਾਰ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਪਰੇਡ ਦੀ ਹਮਾਇਤ ਕਰਨ ਦਾ ਐਲਾਨ ਵੀ ਕੀਤਾ।
ਇਸ ਮੌਕੇ ਵੱਖ-ਵੱਖ ਥਾਈਂ ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ , ਹਰਦੀਪ ਟੋਡਰਪੁਰ, ਕੁਲਦੀਪ ਗੋਬਿੰਦਪੁਰਾ, ਹਰਵਿੰਦਰ ਰੱਖੜਾ, ਭਰਤ ਕੁਮਾਰ, ਭੁਪਿੰਦਰ ਸਿੰਘ, ਹਰਿੰਦਰ ਸਿੰਘ, ਪਰਮਵੀਰ ਸਿੰਘ, ਰਾਮ ਸ਼ਰਨ ਦਵਿੰਦਰ ਸਿੰਘ, ਮੈਡਮ ਸੋਨੀਆ ਪਟਿਆਲਾ , ਮੈਡਮ ਜੈਕੀ, ਮੈਡਮ ਅਮਨ ਰਾਜਪੁਰਾ, ਸੁਖਵੀਰ ਸਿੰਘ, ਸੁਖਦੀਪ ਸਿੰਘ, ਭਜਨ ਸਿੰਘ , ਪਰਮਿੰਦਰ ਸਿੰਘ , ਵਿਕਰਮ ਅਲੂਣਾ, ਚਮਕੌਰ ਸਿੰਘ, ਦਵਿੰਦਰ ਸਿੰਘ ਪਾਤੜਾਂ, ਰਜਿੰਦਰ ਸਿੰਘ, ਸਤਪਾਲ ਸਮਾਣਾ, ਦਵਿੰਦਰ ਸਿੰਘ ਪਾਤੜਾਂ,ਬਖਸ਼ੀਸ਼ ਸਿੰਘ , ਜਸਪਾਲ ਚੌਧਰੀ, ਹਰਵਿੰਦਰ ਬੇਲੂਮਾਜਰਾ, ਗੁਰਜੀਤ ਘੱਗਾ, ਆਦਿ ਮੌਜੂਦ ਰਹੇ।