ਬਲਵਿੰਦਰ ਸਿੰਘ ਧਾਲੀਵਾਲ
- (ਬੈਂਕ ਵੱਲੋਂ ਚਲਾਈਆਂ ਸਕੀਮਾਂ ਦਾ ਲੋਕ ਫਾਇਦਾ ਉਠਾਉਣ_ ਮੈਨੇਜਰ ਹਰਦਿਆਲ ਸਿੰਘ)
ਸੁਲਤਾਨਪੁਰ ਲੋਧੀ 14 ਜਨਵਰੀ 2021 - ਜ਼ਿਲ੍ਹਾ ਮੈਨੇਜਰ ਗੁਲਜ਼ਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਕੇਂਦਰੀ ਸਹਿਕਾਰੀ ਬੈਂਕ ਸ਼ਾਹ ਵਾਲਾ ਅੰਦਰੀਸਾ ਵਿਖੇ ਨਾਬਾਰਡ ਦੇ ਸਹਿਯੋਗ ਨਾਲ ਬੈਂਕ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਨਬਾਰਡ ਦੇ ਡੀ.ਡੀ .ਐਮ ਰਕੇਸ਼ ਵਰਮਾ ਵਿਸ਼ੇਸ਼ ਤੌਰ ਤੇ ਹਾਜਰ ਹੋਏ।
ਇਸ ਮੌਕੇ ਗ੍ਰਾਹਕਾਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਬ੍ਰਾਂਚ ਮੈਨੇਜਰ ਹਰਦਿਆਲ ਸਿੰਘ ਨੇ ਦੱਸਿਆ ਕਿ ਸਹਿਕਾਰੀ ਬੈਂਕ ਵੱਲੋਂ ਕਿਸਾਨਾਂ ਅਤੇ ਆਮ ਲੋਕਾਂ ਲਈ ਵੱਖ-ਵੱਖ ਕਰਜ਼ਾ ਸਕੀਮਾਂ,ਏ.ਟੀ.ਐਮ, ਡੈਬਿਟ ਤੇ ਕ੍ਰੇਡਿਟ ਕਾਰਡ,ਅਟੱਲ ਪੈਨਸ਼ਨ ਯੋਜਨਾ, ਸਹਿਕਾਰੀ ਗਰੀਨ ਐਨਰਜੀ ਸਕੀਮ ਅਤੇ ਹੋਰ ਭਲਾਈ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਨਾਬਾਰਡ ਦੇ ਡੀ.ਡੀ.ਐਮ ਰਕੇਸ਼ ਵਰਮਾ ਨੇ ਨਾਬਾਰਡ ਵੱਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਕਰਜ਼ਾ ਸਕੀਮਾਂ ਜਿਵੇਂ ਕੇ.ਸੀ.ਸੀ,ਡੇਅਰੀ , ਮੱਛੀ, ਮੁਰਗੀ ਪਾਲਣ ਆਦਿ ਉਪਰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਗੁਰਦੇਵ ਸਿੰਘ ਕੈਸ਼ੀਅਰ, ਸਲਵਿੰਦਰ ਸਿੰਘ ਸੈਕਟਰੀ, ਨਿਰਮਲ ਸਿੰਘ ਸੈਕਟਰੀ, ਬਲਵਿੰਦਰ ਸਿੰਘ, ਕੁਲਬੀਰ ਸਿੰਘ ਸੈਕਟਰੀ, ਬਲਵਿੰਦਰ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ।