ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ,14 ਜਨਵਰੀ 2021 - ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਵਿਖੇ ਮਾਘੀ ਦਾ ਤਿਉਹਾਰ ਮਨਾਇਆ ਗਿਆ । ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ ਪ੍ਰਾਰਥੀਆਂ ਨੇ ਪੋਸਟਰ ਮੇਕਿੰਗ ਮੁਕਾਬਲੇ ਵਿਚ ਭਾਗ ਲਿਆ । ਇਸ ਮੌਕੇ ਤੇ ਐਸ.ਡੀ.ਐਮ ਸੁਲਤਾਨਪੁਰ ਲੋਧੀ ਡਾ ਚਾਰੂਮਿਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਭਾਗ ਲੈਣ ਵਾਲੇ ਪ੍ਰਾਰਥੀਆਂ ਨੂੰ ਰੋਜਗਾਰ ਦੀ ਅਹਮਿਅਤ ਬਾਰੇ ਜਾਣਕਾਰੀ ਦਿੱਤੀ।
ਉਹਨਾਂ ਨੇ ਪ੍ਰਾਰਥੀਆਂ ਨੂੰ ਕਿਹਾ ਕਿ ਕੋਈ ਵੀ ਕੰਮ ਛੋਟਾ - ਵੱਡਾ ਨਹੀਂ ਹੁੰਦਾ ਅਤੇ ਮੌਕੇ ਤੇ ਜੋ ਵੀ ਨੌਕਰੀ ਜਾਂ ਰੋਜਗਾਰ ਮਿਲ ਜਾਵੇ ਉਸਨੂੰ ਜੁਆਇੰਨ ਕਰ ਲੈਣਾ ਚਾਹੀਦਾ ਹੈ ।
ਪੋਸਟਰ ਮੇਕਿੰਗ ਮੁਕਾਬਲੇ ਵਿਚ ਨਵਜੀਵਨ ਕੇਂਦਰ ਕਪੂਰਥਲਾ ਦੀ ਪ੍ਰਾਰਥੀ ਜੇਤੂ ਰਹੀ ਹੈ , ਜਿਸ ਨੂੰ ਜਿਲਾ ਰੋਜਾਗਾਰ ਅਤੇ ਕਾਰੋਬਾਰ ਬਿਊਰੋ ਅਫਸਰ ਸ੍ਰੀਮਤੀ ਨੀਲਮ ਮਹੇ ਵਲੋਂ ਇਨਾਮ ਅਤੇ ਪਤੰਗ ਦੇਕੇ ਸਨਮਾਨਿਤ ਕੀਤਾ ਗਿਆ। ਪ੍ਰਾਰਥੀਆਂ ਵਲੋਂ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦੀ ਇਸ ਪਹਿਲ ਦੀ ਬੁਹਤ ਸ਼ਲਾਘਾ ਕੀਤੀ ਗਈ ।ਉਹਨਾਂ ਨੇ ਬਿਊਰੋ ਨੂੰ ਕੈਰੀਅਰ ਮੇਕਿੰਗ ਵਿਚ ਸਹਾਈ ਦਸਿਆ।