ਕਪੂਰਥਲਾ ਅਕਾਲੀ ਜਥੇ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕਰਦੇ ਹੋਏ ਗੁਲਜ਼ਾਰ ਸਿੰਘ ਰਾਣੀਕੇ , ਮੌਜੂਦ ਹਨ ਬੀਬੀ ਉਪਿੰਦਰਜੀਤ ਕੌਰ ਅਤੇ ਹੋਰ ਅਹੁਦੇਦਾਰ ।
ਜਗਦੀਸ਼ ਥਿੰਦ
ਸੁਲਤਾਨਪੁਰ ਲੋਧੀ / ਕਪੂਰਥਲਾ 14 ਜਨਵਰੀ ,
ਧਰਤੀ ਨਾਲ ਜੁੜੇ ਉਸ ਆਗੂ ਨੂੰ ਜਿਲ੍ਹਾ ਪ੍ਰਧਾਨ ਦੀ ਜਿੰਮੇਵਾਰੀ ਸੌਪੀ ਗਈ ਜਿਸਨੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠਕੇ ਕੰਮ ਕਰਨ ਨੂੰ ਤਰਜੀਹ ਦਿੱਤੀ ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਨੁਸੂਚਿਤ ਜਾਤੀ ਵਿੰਗ ਦੇ ਪ੍ਰਧਾਨ ਗੁਲਜਾਰ ਰਾਣੀਕੇ ਵੱਲੋਂ ਕੁਲਦੀਪ ਸਿੰਘ ਬੂਲੇ ਨੂੰ ਸ਼੍ਰੋਮਣੀ ਅਕਾਲੀ ਦਲ ਐੱਸ ਸੀ ਵਿੰਗ ਜ਼ਿਲ੍ਹਾ ਕਪੂਰਥਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ।
ਇਸ ਨਿਯੁਕਤੀ ਅਤੇ ਹੋਰ ਅਹੁਦੇਦਾਰਾਂ ਦੇ ਐਲਾਨ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਸਿਰਮੌਰ ਹਸਤੀ ਬੀਬਾ ਉਪਿੰਦਰਜੀਤ ਕੌਰ ਵੀ ਮੌਜੂਦ ਸਨ ।
ਬੀਬੀ ਉਪਿੰਦਰਜੀਤ ਕੌਰ ਨੇ ਕਿਹਾ ਕਿ ਕਿ ਸਾਨੂੰ ਮਾਣ ਹੈ ਕਿ ਅਸੀਂ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਨਿਮਾਣੇ ਜਿਹੇ ਸਿੱਖ ਹਾਂ ।
ਦੱਸਣਯੋਗ ਹੈ ਕਿ ਸਰਦਾਰ ਕੁਲਦੀਪ ਸਿੰਘ ਬੂਲੇ ਪਿੰਡ ਹੁਸੈਨਸ਼ਾਹ ਬੂਲੇ ਦੇ 10 ਸਾਲ ਸਰਪੰਚ ਵਜੋਂ ਸੇਵਾਵਾਂ ਨਿਭਾਉਣ ਤੋਂ ਇਲਾਵਾ ਹੋਰ ਅਹੁਦਿਆਂ ਤੇ ਵੀ ਕੰਮ ਕਰਦੇ ਰਹੇ ।
ਇਸ ਨਿਯੁਕਤੀ ਉੱਪਰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਅਤੇ ਹੋਰ ਆਮ ਲੋਕਾਂ ਨੇ ਭਰਵਾਂ ਸਵਾਗਤ ਕੀਤਾ ਹੈ ।
ਇਸ ਨਿਯੁਕਤੀ ਉੱਪਰ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਸਰਦਾਰ ਜਰਨੈਲ ਸਿੰਘ ਬੂਲੇ ਨੇ ਵੀ ਖੁਸ਼ੀ ਪ੍ਰਗਟ ਕਰਦਿਆਂ ਥਾਪੇ ਗਏ ਜ਼ਿਲ੍ਹੇ ਦੇ ਜਰਨੈਲ ਨੂੰ ਮੁਬਾਰਕਬਾਦ ਦਿੱਤੀ ਹੈ ।
ਇਸ ਮੌਕੇ ਸ੍ਰ. ਜਰਨੈਲ ਸਿੰਘ ਢਿੱਲੋਂ , ਸ੍ਰ ਪਰਮਜੀਤ ਸਿੰਘ ਹਲਕਾ ਕਪੂਰਥਲਾ , ਜੱਥੇਦਾਰ ਸੰਤੋਖ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸੁਖਵਿੰਦਰ ਸਿੰਘ ਸੁੱਖ , ਬਿੱਟੂ ਖੀਰਾਵਾਲੀ , ਦਰਸ਼ਨ ਸਿੰਘ ਕੋਟ ਕਰਾਰ ਖਾਂ , ਬਲਵਿੰਦਰ ਸਿੰਘ ਜ਼ਿਲਾ ਪ੍ਰਧਾਨ ਦਿਹਾਤੀ ,ਜਥੇਦਾਰ ਹਰਜੀਤ ਸਿੰਘ ਵਾਲੀਆ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਨ ਆ ਅਹੈਲੀ , ਬਖਸ਼ੀਸ਼ ਸਿੰਘ ਬੂਲੇ ਤੋਂ ਇਲਾਵਾ ਹੋਰ ਵੀ ਸੀਨੀਅਰ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਵਰਕਰ ਮੌਜੂਦ ਸਨ ।