ਹਰਦਮ ਮਾਨ
ਸਰੀ, 16 ਜਨਵਰੀ 2021-ਬੀ.ਸੀ. ਵਿਚ ਕੋਵਿਡ-19 ਦੇ ਨਵੇਂ ਵੇਰੀਐਂਟ ਦੇ ਕੇਸ ਸਾਹਮਣੇ ਆਉਣ ਨਾਲ ਹੁਣ ਵੇਰੀਐਂਟ ਕੇਸਾਂ ਦੀ ਗਿਣਤੀ 4 ਹੋ ਗਈ ਹੈ। ਇਸ ਤੋਂ ਇਲਾਵਾ ਦੱਖਣੀ ਅਫਰੀਕਾ ਦੇ ਵੇਰੀਐਂਟ ਦਾ ਵੀ ਇੱਕ ਕੇਸ ਰਿਪੋਰਟ ਹੋਇਆ ਹੈ।
ਇਹ ਜਾਣਕਾਰੀ ਦਿੰਦਿਆਂ ਸੂਬਾਈ ਸਿਹਤ ਅਫਸਰ ਡਾ. ਬੌਨੀ ਹੈਨਰੀ ਨੇ ਦੱਸਿਆ ਹੈ ਅੱਜ ਬੀ.ਸੀ. ਵਿਚ ਕੋਵਿਡ-19 ਦੇ 536 ਹੋਰ ਕੇਸ ਸਾਹਮਣੇ ਆਏ ਹਨ ਅਤੇ 7 ਵਾਇਰਸ ਪੀੜਤਾਂ ਦੀ ਮੌਤ ਹੋ ਗਈ ਹੈ। ਹੁਣ ਸੂਬੇ ਵਿਚ ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ 59,608 ਤੱਕ ਪਹੁੰਚ ਗਈ ਹੈ ਅਤੇ ਮੌਤਾਂ ਦੀ ਗਿਣਤੀ 1,038 ਹੋ ਗਈ ਹੈ। ਇਸ ਸਮੇਂ 362 ਲੋਕ ਹਸਪਤਾਲ ਵਿਚ ਦਾਖ਼ਲ ਹਨ ਤੇ ਜਿਨ੍ਹਾਂ ਵਿੱਚੋਂ 74 ਆਈ.ਸੀ.ਯੂ. ਵਿਚ ਹਨ।
ਡਾ. ਹੈਨਰੀ ਅਨੁਸਾਰ ਸੂਬੇ ਵਿਚ ਹੁਣ ਤੱਕ 69,746 ਲੋਕਾਂ ਨੂੰ ਕੋਵਿਡ-19 ਵੈਕਸੀਨ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com