ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 16 ਜਨਵਰੀ 2021 ਸੁਲਤਾਨਪੁਰ ਲੋਧੀ ਵਿਖੇ ਅੱਜ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਕਾਂਗਰਸ ਪਾਰਟੀ ਦੇ ਨਗਰ ਕੌਂਸਲ ਚੋਣਾਂ ਦੇ ਆਬਜਰਵਰ ਅਤੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੀਟਿੰਗ ਦੌਰਾਨ 14 ਫਰਵਰੀ ਨੂੰ ਹੋਣ ਵਾਲਿਆਂ ਨਗਰ ਕੌਂਸਲ ਚੋਣ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਤੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਵਨ ਨਗਰੀ ਵਿੱਚ ਜੋ ਵਿਕਾਸ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਅਗਵਾਈ ਵਿੱਚ ਹੋਇਆ ਹੈ ਉਹ ਪਹਿਲਾਂ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਦੀ ਹਲਕਾ ਸੁਲਤਾਨਪੁਰ ਲੋਧੀ ਦੀ ਨੁਹਾਰ ਹੀ ਬਦਲ ਗਈ ਹੈ ਜਿਸਦੇ ਚਲਦੇ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਪਾਰਟੀ ਸੁਲਤਾਨਪੁਰ ਲੋਧੀ ਦੀਆਂ 13 ਸੀਟਾਂ ਉੱਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ । ਇਸ ਮੌਕੇ ਮਾਨ ਨੇ ਪਾਵਨ ਨਗਰੀ ਸੁਲਤਾਨਪੁਰ ਲੋਧੀ ਤੋਂ ਨਗਰ ਕੌਂਸਲ ਚੋਣਾਂ 'ਚ ਆਬਜਰਵਰ ਨਿਯੁੱਕਤ ਕਰਨ ਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਵੀ ਕੀਤਾ।
ਇਸ ਦੌਰਾਨ ਨਗਰ ਕੌਂਸਲ ਚੋਣਾਂ ਸੰਭਾਵੀ ਉਮੀਦਵਾਰਾ ਨੇ ਜੋਗਿੰਦਰ ਸਿੰਘ ਮਾਨ ਨੂੰ ਅਰਜ਼ੀਆਂ ਵੀ ਦਿੱਤੀਆਂ। ਇਸ ਮੌਕੇ ਤੇ ਮਾਰਕੇਟ ਕਮੇਟੀ ਦੇ ਉਪ ਚੇਅਰਮੈਨ ਦੀਪਕ ਧੀਰ ਰਾਜੂ , ਕਾਗਰੇਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਸੰਜੀਵ ਮਰਵਾਹਾ, ਸਰਪੰਚ ਗੁਰਮੇਜ ਸਿੰਘ, ਰਾਜੂ ਢਿਲੋ, ਚੇਅਰਮੈਨ ਕੁਲਬੀਰ ਸਿੰਘ ਮੀਰੇ, ਸਰਪੰਚ ਜੋਬਨਪ੍ਰੀਤ ਸਿੰਘ, ਸਰਪੰਚ ਗੁਲਜਾਰ ਸਿੰਘ , ਮੋਨੂ ਭੰਡਾਰੀ, ਹੋਬੀ ਜੈਨ, ਡਿਪਲ ਟੰਡਨ, ਤੇਜਵੰਤ ਸਿੰਘ, ਅਸ਼ੋਕ ਕੁਮਾਰ ਮੋਗਲਾ, ਜੁਗਲ ਕਿਸ਼ੋਰ ਕੋਹਲੀ, ਨਿਰੇਸ਼ ਕੋਹਲੀ, ਗੁਰਸ਼ਰਨ ਸਿੰਘ ਵਿੱਕੀ , ਕਮਲ ਪਿੰਟਾ, ਰਾਜ ਪਾਲ, ਸੰਤਪ੍ਰੀਤ ਸਿੰਘ, ਸਮੁਂਦਰ ਸਿੰਘ ਢਿੱਲੋਂ , ਨਰਿੰਦਰ ਸਿੰਘ ਪੰਨੂੰ , ਅਜੀਤ ਸਿੰਘ ਸਵੇਰਾ, ਨਵਨੀਤ ਸਿੰਘ ਚੀਮਾ, ਪੀ.ਏ ਬਲਜਿੰਦਰ ਸਿੰਘ ਆਦਿ ਤੇ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਹਾਜ਼ਰ ਸਨ।