ਦੀਪਕ ਜੈਨ
ਜਗਰਾਓਂ, 17 ਜਨਵਰੀ 2021 - ਨਗਰ ਕੌਂਸਲ ਚੌਣਾਂ ਨੂੰ ਲੈਕੇ ਕਾਂਗਰਸ ਪਾਰਟੀ ਵਲੋਂ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਸਨ ਅਤੇ ਹਰ ਵਾਰਡ ਵਿਚ ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਵਲੋਂ ਫਾਰਮ ਭਰੇ ਗਏ ਹਨ। ਹੁਣ ਗੱਲ ਕਰਦੇ ਹਨ ਵਾਰਡ ਨੰਬਰ 15 ਦੀ ਜਿਥੇ ਕਿ ਕਾਂਗਰਸ ਪਾਰਟੀ ਦੀ ਟਿਕਟ ਲਈ 3 ਉਮੀਦਵਾਰਾਂ ਵਲੋਂ ਫਾਰਮ ਭਰੇ ਗਏ ਹਨ ਜਿੰਨਾ ਵਿਚ ਸ਼ਾਮ ਲਾਲ , ਦੌਧਰੀਆ, ਨਛੱਤਰ ਦੌਧਰੀਆ ਅਤੇ ਡਾ ਗੋਰਾ ਲੱਧੜ ਸ਼ਾਮਲ ਹਨ।
ਹੁਣ ਗੱਲ ਕਰਦੇ ਹਾਂ ਇੰਨਾ ਤਿੰਨ ਉਮੀਦਵਾਰਾਂ ਦੀ ਜਿੰਨਾ ਵਿਚ ਨਛੱਤਰ ਸਿੰਘ ਦੋ ਵਾਰ ਪਹਿਲਾਂ ਵੀ ਚੌਣਾਂ ਮੌਕੇ ਟਿਕਟ ਲੈਣ ਵਿਚ ਕਾਮਯਾਬ ਰਹੇ ਸਨ ਪਰ ਹਰ ਵਾਰ ਹਰ ਗਏ ਅਤੇ ਲੋਕਾਂ ਵਲੋਂ ਓਨਾ ਨੂੰ ਆਪਣਾ ਪ੍ਰਤੀਨਿਧੀ ਮੰਜੂਰ ਨਹੀਂ ਕੀਤਾ ਗਿਆ। ਦੂਜੇ ਉਮੀਦਵਾਰ ਸ਼ਾਮ ਲਾਲ ਦੌਧਰੀਆ ਹਨ ਜੋਕਿ ਸਰਕਾਰੀ ਨੌਕਰੀ ਕਰਕੇ ਰੀਟਾਇਰ ਹੋ ਗਏ ਹਨ ਪਰ ਹੁਣ ਰਾਜਨੀਤੀ ਵਿਚ ਹੇਠ ਅਜਮਾਉਣਾ ਚਾਹ ਰਹੇ ਹਨ। ਤਿੱਜੇ ਚਾਹਵਾਨ ਹਨ ਗੋਰਾ ਲੱਧੜ ਜੋਕਿ ਇਸ ਵੇਲੇ ਵਾਰਡ ਨਿਵਾਸੀਆਂ ਵਿਚ ਖ਼ਾਸੇ ਚਰਚਤ ਹਨ ਅਤੇ ਲੋਕਾਂ ਦੇ ਲਈ ਇਕ ਪੜ੍ਹੇ ਲਿਖੇ ਅਤੇ ਸੂਝਵਾਨ ਸ਼ਖਸ ਵਜੋਂ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ।
ਡਾ ਗੋਰਾ ਲੱਧੜ ਜਰਨਲ ਸਕੱਤਰ (ਪੰਜਾਬ) ਪ੍ਰਦੇਸ਼ ਕਾਂਗਰਸ ਵਪਾਰ ਸੈੱਲ ਲੰਮੇ ਸਮੇਂ ਤੋਂ ਪਾਰਟੀ ਦੇ ਲਈ ਹਲਕਾ ਜਗਰਾਓਂ ਵਿਚ ਪਾਰਟੀ ਦੇ ਲਈ ਤੇ ਆਪਣੇ ਹਲਕੇ ਤੋਂ ਬਾਹਰ ਵੀ ਪਾਰਟੀ ਦੇ ਕੰਮਾਂ ਚ ਚਾਹੇ ਉਹ ਲੋਕ ਸਭਾ ਚੋਣਾਂ ਹੋਣ ਜਾਂ ਫਿਰ ਵਿਧਾਨ ਸਭਾ ਚੋਣਾਂ ਹੋਣ ਅਕਸਰ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਲਈ ਚੋਣ ਪ੍ਰਚਾਰ ਦੇ ਲਈ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਕਾਂਗਰਸ ਪਾਰਟੀ ਦੇ ਲਈ ਕੰਮਾਂ ਵਿਚ ਹਿੱਸੇਦਾਰੀ ਪਾਉਂਦੇ ਰਹੇ ਹਨ ਅਤੇ ਵਾਰਡ ਨੰਬਰ 15 ਅਗਵਾੜ ਖੁਆਜਾਬਾਜੂ ਦੇ ਸਮੂਹ ਹਲਕਾ ਨਿਵਾਸੀਆਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਦਿਨ-ਰਾਤ ਮਿਹਨਤ ਕਰਦੇ ਹਨ।
ਇਸ ਵਾਰਡ ਦੇ ਸਾਬਕਾ ਅਕਾਲੀ ਦਲ ਕੌਂਸਲਰ ਸਤੀਸ਼ ਪੱਪੂ ਦੀ ਗੱਲ ਕਰੀਏ ਤਾਂ ਉਹ 2 ਸਾਲ ਤਕ ਨਗਰ ਕੌਂਸਲ ਜਗਰਾਓਂ ਦੇ ਪ੍ਰਧਾਨ ਰਹਿ ਚੁਕੇ ਹਨ। ਪੱਪੂ ਬਾਰੇ ਇਹ ਗੱਲ ਸੁਨਣ ਨੂੰ ਮਿਲ ਰਹੀ ਹੈ ਕਿ ਵਾਰਡ ਨਿਵਾਸੀਆਂ ਦੀਆਂ ਮੁਸ਼ਕਲਾਂ ਨੂੰ ਪੱਪੂ ਵਲੋਂ ਨਜਰਅੰਦਾਜ ਕੀਤਾ ਗਿਆ ਅਤੇ ਕੋਰੋਨਾ ਕਾਲ ਦੌਰਾਨ ਜੋ ਲੋਕ ਡਾਊਨ ਸਰਕਾਰ ਵਲੋਂ ਲਗਾਇਆ ਗਿਆ ਸੀ ਤਾਂ ਉਸ ਸੰਬੰਧੀ ਵਾਰਡ ਨਿਵਾਸੀਆਂ ਦਾ ਕਹਿਣਾ ਸੀ ਕਿ ਉਸ ਵੇਲੇ ਪੱਪੂ ਵਲੋਂ ਇਹ ਕੋਰੋਨਾ ਦੇ ਡਰ ਤੋਂ ਮਿਲਣ ਤੋਂ ਮਨਾਂ ਕਰ ਦਿੱਤਾ ਜਾਂਦਾ ਸੀ। ਪਰ ਵਾਰਡ ਨਿਵਾਸੀਆਂ ਦੇ ਇਹ ਕਹਿਣਾ ਹੈ ਕਿ ਗੋਰਾ ਲੱਧੜ ਵਲੋਂ ਕੋਰੋਨਾ ਕਾਲ ਦੌਰਾਨ ਲੋਕਾਂ ਦੀ ਸੇਵਾ ਵਿਚ ਕੋਈ ਕਸਰ ਨਹੀਂ ਛੱਡੀ ਗਈ ਅਤੇ ਗਰੀਬ ਲੋੱਕਾਂ ਤਕ ਰਾਸ਼ਨ ਸੇਵਾ ਪਹੁੰਚਾਈ ਗਈ। ਹੁਣ ਵੇਖਣਾ ਇਹ ਹੋਵੇਗਾ ਕਿ ਕਾਂਗਰਸ ਪਾਰਟੀ ਕਿਸ ਨੂੰ ਟਿਕਟ ਦਿੰਦੀ ਹੈ।