ਅਸ਼ੋਕ ਵਰਮਾ
ਬਠਿੰਡਾ,17ਜਨਵਰੀ2021: ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਸੱਦੇ ਤੇ ਅੱਜ ਬਠਿੰਡਾ ਸ਼ਹਿਰ ਦੇ ਸਮੂਹ ਲੇਖਕਾਂ ਅਤੇ ਸਾਹਿਤਕ ਸੰਸਥਾਵਾਂ ਵੱਲੋਂ ਮਨੁੱਖੀ ਲੜੀ ਬਣਾ ਕੇ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਗਈ । ਵੱਡੀ ਗਿਣਤੀ ਵਿੱਚ ਲੇਖਕ ਟੀਚਰਜ ਹੋਮ ਬਠਿੰਡਾ ਵਿਖੇ ਇਕੱਠੇ ਹੋਏ ਅਤੇ ਪ੍ਰਗਤੀਸੀਲ ਲੇਖਕ ਸੰਘ ਦੇ ਸਕੱਤਰ ਜਸਪਾਲ ਮਾਨਖੇੜਾ ਦੀ ਅਗਵਾਈ ਵਿੱਚ ਮੁਜਾਹਰੇ ਦੀ ਸ਼ਕਲ ਵਿੱਚ ਫੌਜੀ ਚੌਕ ਦੇ ਗੋਲ ਚੱਕਰ ਵਿੱਚ ਮਨੁੱਖੀ ਲੜੀ ਬਣਾ ਕੇ ਭਾਰਤ ਸਰਕਾਰ ਮੁਰਦਾਬਾਦ ਅਤੇ ਕਿਸਾਨ ਸੰਘਰਸ਼ ਜਿੰਦਾਬਾਦ ਦੇ ਨਾਅਰੇ ਲਾਏ। ਜਸਪਾਲ ਮਾਨਖੇੜਾ ਨੇ ਕਿਹਾ ਕਿ ਅੱਜ ਪੰਜਾਬ ਦੇ ਸਾਰੇ ਜਿਲਾ ਹੈੱਡਕੁਆਟਰਜ ਤੇ ਮਨੁੱਖੀ ਕੜੀ ਬਣਾ ਕੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਚੌਵੀ ਜਨਵਰੀ ਨੂੰ ਪ੍ਰਗਤੀਸ਼ੀਲ ਲੇਖਕ ਸੰਘ ਦੇ ਝੰਡੇ ਹੇਠ ਰਾਜਪਾਹਲ ਪੰਜਾਬ ਨੂੰ ਮੰਗ ਪੱਤਰ ਦਿੱਤਾ ਜਾਵੇਗਾ।
ਇਸ ਰੋਸ ਪ੍ਰਦਰਸ਼ਨ ’ਚ ਪੰਜਾਬੀ ਸਾਹਿਤ ਸਭਾ ਬਠਿੰਡਾ, ਸਾਹਿਤ ਸੱਭਿਆਚਾਰ ਮੰਚ ਬਠਿੰਡਾ , ਟੀਚਰਜ ਹੋਮ ਟਰੱਸਟ ਬਠਿੰਡਾ , ਨੌਜਵਾਨ ਭਾਰਤ ਸਭਾ ਬਠਿੰਡਾ , ਕਿਸਾਨ ਸੰਘਰਸ਼ ਸਮਰਥਨ ਕਮੇਟੀ ਬਠਿੰਡਾ ਅਤੇ ਸੁਰ ਸਾਗਰ ਕਲਾ ਮੰਚ ਬਠਿੰਡਾ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਾਹਿਤ ਸਭਾ ਦੇ ਪ੍ਰਧਾਨ ਜੇ ਸੀ ਪਰਿੰਦਾ , ਰਣਬੀਰ ਰਾਣਾ, ਅਮਨ ਦਾਤੇਵਾਸੀਆ, ਰਵਿੰਦਰ ਸੰਧੂ , ਰਣਜੀਤ ਗੌਰਵ , ਮਨਜੀਤ ਬਠਿੰਡਾ, ਲਛਮਣ ਮਲੂਕਾ, ਕੁਲਦੀਪ ਬੰਗੀ, ਅਮਰਜੀਤ ਜੀਤ, ਹਰਬੰਸ ਬਰਾੜ , ਹਰਭਜਨ ਸਿੰਘ ਸੇਲਬਰਾਹ, ਦਿਲਬਾਗ ਸਿੰਘ , ਅਮਨਦੀਪ ਸੇਖੋਂ , ਰੇਸ਼ਮ ਸਿੰਘ , ਸੱਤਪਾਲ ਮਾਨ, ਹਰਜੀਤ ਜੀਦਾ, ਅਸ਼ਵਨੀ ਘੁੱਦਾ, ਪਿ੍ਰੰਸੀਪਲ ਅਮਰਜੀਤ ਸਿੱਧੂ ਅਤੇ ਦਿਲਜੀਤ ਬੰਗੀ ਸ਼ਾਮਲ ਸਨ।
ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਪ੍ਰਚਾਰ ਸਕੱਤਰ ਅਮਨ ਦਾਤੇਵਾਸੀਆ ਨੇ ਦੱਸਿਆ ਕਿ ਚੌਵੀ ਤਾਰੀਖ ਨੂੰ ਲੇਖਕਾਂ ਦਾ ਕਾਫਲਾ ਬਠਿੰਡਾ ਅਤੇ ਰਾਮਪੁਰਾ ਤੋਂ ਚੰਡੀਗੜ੍ਹ ਜਾਵੇਗਾ ਅਤੇ ਪ੍ਰਗਤੀਸੀਲ ਲੇਖਕ ਸੰਘ ਪੰਜਾਬ ਵੱਲੋਂ ਰਾਸ਼ਟਰੀ ਜਨਰਲ ਸਕੱਤਰ ਡਾ ਸੁਖਦੇਵ ਸਿੰਘ ਸਿਰਸਾ ਦੀ ਅਗਵਾਈ ਵਿੱਚ ਰਾਜਪਾਲ ਨੂੰ ਮਿਲਣ ਵਾਲੇ ਵਫਦ ਵਿੱਚ ਸ਼ਾਮਲ ਹੋਵੇਗਾ।