← ਪਿਛੇ ਪਰਤੋ
ਰਜਨੀਸ਼ ਸਰੀਨ
ਨਵਾਂਸ਼ਹਿਰ, 17 ਜਨਵਰੀ 2021 - ਮਿਸ਼ਨ ਸੱਤ ਪ੍ਰਤੀਸ਼ਤ ਦੀ ਪ੍ਰਾਪਤੀ ਲਈ ਸੁਖਵਿੰਦਰ ਲਾਲ ਬੀ. ਐਮ. ਸਾਇੰਸ ਬਲਾਕ ਨਵਾਂ ਸ਼ਹਿਰ ਦੁਆਰਾ 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਜ਼ੂਮ ਰਾਹੀਂ ਸਾਇੰਸ ਦੀ ਵਾਧੂ ਜਮਾਤ ਲਗਾਈ ਗਈ। ਇਸ ਜਮਾਤ ਵਿੱਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਸੁਖਵਿੰਦਰ ਲਾਲ ਨੇ ਦੱਸਿਆ ਕਿ ਇਹ ਉਨ੍ਹਾਂ ਦੁਆਰਾ ਇੱਕ ਉਪਰਾਲਾ ਹੈ ਕਿ ਵਿਦਿਆਰਥੀ ਮਿਸ਼ਨ ਸੱਤ ਪਰਤੀ ਸ਼ੱਤ ਦੇ ਨਾਲ ਨਾਲ ਵਧੀਆ ਅੰਕ ਪ੍ਰਾਪਤ ਕਰਨ ਅਤੇ ਉਹ ਆਪਣਾ, ਮਾਪਿਆਂ, ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ। ਉਨ੍ਹਾਂ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਹਨਾਂ ਕਲਾਸਾਂ ਦਾ ਖ਼ਾਇਦਾ ਲੈਣ ਅਤੇ ਸਮੇਂ ਸਿਰ ਕਲਾਸ ਜੁਆਇਨ ਕਰ ਕੇ ਵੱਧ ਤੋਂ ਵੱਧ ਪੜਾਈ ਦਾ ਖ਼ਾਇਦਾ ਲੈਣ। ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਇਸ ਜਮਾਤ ਦਾ ਭਰਵਾਂ ਹੁੰਗਾਰਾ ਭਰਿਆ ਹੈ ਅਤੇ ਇਸ ਕੜੀ ਨੂੰ ਚਾਲੂ ਰੱਖਣ ਲਈ ਕਿਹਾ।
Total Responses : 188