ਅਸ਼ੋਕ ਵਰਮਾ
ਬਠਿੰਡਾ, 17 ਜਨਵਰੀ 2021 - ਨਗਰ ਨਿਗਮ ਬਠਿੰਡਾ ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਅੱਜ 15 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ ਹੈ ਜਦੋਂਕਿ ਇਸ ਤੋ ਪਹਿਲਾਂ 23 ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਅਕਾਲੀ ਦਲ ਹੁਣ ਤੱਕ 38 ਵਾਰਡਾਂ ਲਈ ਉਮੀਦਵਾਰਾਂ ਦੇ ਨਾਮ ਐਲਾਨ ਚੁੱਕਿਆ ਹੈ। ਅੱਜ ਸਿਕੰਦਰ ਸਿੰਘ ਮਲੂਕਾ ਕੌਮੀ ਪ੍ਰਧਾਨ ਕਿਸਾਨ ਵਿੰਗ,ਸਾਬਕਾ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ,ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਸਾਬਕਾ ਬਲਵੰਤ ਰਾਏ ਨਾਥ,ਸਾਬਕਾ ਪ੍ਰਧਾਨ ਦਲਜੀਤ ਸਿੰਘ ਬਰਾੜ,ਸ਼ਹਿਰੀ ਪ੍ਰਧਾਨ ਰਾਜਬਿੰਦਰ ਸਿੰਘ ਸਿੱਧੂ, ਪਾਰਟੀ ਦੇ ਬੁਲਾਰੇ ਚਮਕੌਰ ਸਿੰਘ ਮਾਨ, ਮੈਬਰ ਸ਼੍ਰੋਮਣੀ ਕਮੇਟੀ ਬੀਬੀ ਜੋਗਿੰਦਰ ਕੌਰ, ਸੀਨੀਅਰ ਆਗੂ ਨਿਰਮਲ ਸਿੰਘ ਸੰਧੂ ਅਤੇ ਪ੍ਰੈਸ ਸਕੱਤਰ ਓਮ ਪ੍ਰਕਾਸ਼ ਸ਼ਰਮਾ ਆਦਿ ਹਾਜਰ ਸਨ।
ਵਾਰਡ ਨੰਬਰ 1 ਤੋ ਅਮਨਦੀਪ ਕੌਰ ਪਤਨੀ ਰਣਦੀਪ ਸਿੰਘ ਰਾਣਾਂ,ਵਾਰਡ ਨੰਬਰ 3 ਤੋ ਸਿਮਰਨਜੀਤ ਕੌਰ ਪਤਨੀ ਸੁਖਦੇਵ ਸਿੰਘ ਸਿੱਧੂ, ਵਾਰਡ ਨੰ 4 ਤੋ ਸੰਜੀਵ ਕੁਮਾਰ ਪੁੱਤਰ ਤਰਸੇਮ ਚੰਦ, ਵਾਰਡ ਨੰ 5 ਸਰਬਜੀਤ ਕੌਰ ਬਰਾੜ ਪਤਨੀ ਸੁਖਦੇਵ ਸਿੰਘ ਬਰਾੜ,ਵਾਰਡ ਨੰਬਰ 12 ਤੋ ਗਣੇਸ ਰਾਮ ਪੁੱਤਰ ਮਦਨ ਰਾਮ, ਵਾਰਡ ਨੰ 19 ਤੋ ਸ਼ੀਲਾ ਰਾਣੀ ਪਤਨੀ ਕਾਲੂ ਰਾਮ, ਵਾਰਡ ਨੰਬਰ 20 ਤੋ ਮੱਖਣ ਸਿੰਘ ਪੁੱਤਰ ਸਰਵਣ ਸਿੰਘ, ਵਾਰਡ ਨੰਬਰ 25 ਤੋ ਸਵਰਨ ਕੌਰ ਚੰਨੀ ਪਤਨੀ ਅਮਰ ਸਿੰਘ, ਵਾਰਡ ਨੰਬਰ 26 ਤੋ ਰਵਿੰਦਰ ਕੁਮਾਰ ਸ਼ਰਮਾਂ ਪੁੱਤਰ ਅਸ਼ੋਕ ਕੁਮਾਰ ਸ਼ਰਮਾਂ, ਵਾਰਡ ਨੰਬਰ 28 ਤੋ ਭੁਪਿੰਦਰ ਸਿੰਘ ਧਾਲੀਵਾਲ ਪੁੱਤਰ ਹਰਬੰਸ ਸਿੰਘ ਧਾਲੀਵਾਲ, ਵਾਰਡ ਨੰਬਰ 29 ਤੋ ਉਸ਼ਾ ਰਾਣੀ ਪਤਨੀ ਰਾਕੇਸ਼ ਕੁਮਾਰ, ਵਾਰਡ ਨੰਬਰ 40 ਤੋ ਗੁਰਬਚਨ ਸਿੰਘ ਖੁੰਬਣ ਸਾਬਕਾ ਕੌਸਲਰ ਪੁੱਤਰ ਚੰਨਣ ਸਿੰਘ, ਵਾਰਡ ਨੰਬਰ 42 ਤੋ ਬੰਤ ਸਿੰਘ ਸਿੱਧੂ ਪੁੱਤਰ ਬੱਬਰ ਸ਼ੇਰ ਸਿੰਘ, ਵਾਰਡ ਨੰਬਰ 47 ਤੋ ਆਰਤੀ ਨਿਧਾਨੀਆਂ ਪਤਨੀ ਗੌਰਵ ਨਿਧਾਨੀਆਂ ਅਤੇ ਵਾਰਡ ਨੰਬਰ 50 ਤੋ ਜਲੰਧਰ ਸਿੰਘ ਪੁੱਤਰ ਸ਼ੇਰ ਸਿੰਘ ਦਾ ਨਾਂ ਐਲਾਨਿਆ ਗਿਆ।