ਕਮਲਜੀਤ ਸਿੰਘ ਸੰਧੂ
ਬਰਨਾਲਾ, 17 ਜਨਵਰੀ 2021 - ਨੌਜਵਾਨ ਵਿਦੇਸ਼ ਜਾਣ ਦੀ ਲਾਲਸਾ 'ਚ ਠੱਗੀ ਦਾ ਸ਼ਿਕਾਰ ਹੋਏ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ 25 ਨੌਜਵਾਨ ਅੱਜ ਬਰਨਾਲਾ ਵਿੱਚ ਇੱਕ ਮੋਰਚੇ 'ਤੇ ਇਕੱਠੇ ਹੋਏ ਹਨ ਅਤੇ ਆਪਣੇ ਨਾਲ ਹੋਈ ਠੱਗੀ ਦਾ ਖੁਲਾਸਾ ਕੀਤਾ ਹੈ। ਲੜਕੀਆਂ ਵੱਲੋਂ ਪੰਜਾਬ ਆ ਕੇ ਨੌਜਵਾਨਾਂ ਨਾਲ ਵਿਆਹ ਕਰਾ ਕੇ ਮੁੰਡਿਆਂ ਤੋਂ ਲੱਖਾਂ ਰੁਪਏ ਲੁੱਟ ਲਏ, ਇਸ ਤੋਂ ਬਿਨਾਂ ਮੁੰਡਿਆਂ ਦੇ ਪਰਿਵਾਰ ਵਾਲਿਆਂ ਨੇ ਗਰੀਬ ਲੜਕੀਆਂ ਨੂੰ ਵਿਦੇਸ਼ ਪੜ੍ਹਾਉਣ ਲਈ ਆਈਲੈਟਾਂ 'ਤੇ ਭੇਜਿਆ, ਪਰ ਉਹ ਵਾਪਸ ਨਹੀਂ ਪਰਤੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਾਅਦ ਵੀ ਪ੍ਰਸ਼ਾਸਨ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ।
ਧੋਖਾਧੜੀ ਦਾ ਸ਼ਿਕਾਰ ਹੋਏ ਪੂਰੇ ਪੰਜਾਬ ਦੇ 25 ਨੌਜਵਾਨਾਂ ਨੇ ਬਰਨਾਲਾ ਵਿਖੇ ਇੱਕ ਜਗ੍ਹਾ ‘ਤੇ ਇਕੱਠ ਕੀਤਾ ਅਤੇ ਉਨ੍ਹਾਂ ਨੇ ਆਪਣੀ ਠੱਗੀ ਦਾ ਖੁਲਾਸਾ ਕਰਦਿਆਂ ਕਿਹਾ ਕਿ ਵਿਆਹ ਦੇ ਨਾਮ ‘ਤੇ ਕਿਸੇ ਨੇ 20 ਲੱਖ ਅਤੇ ਕਿਸੇ ਨੇ ਲੜਕੀ ‘ਤੇ 25 ਲੱਖ ਰੁਪਏ ਖਰਚ ਕੀਤੇ ਹਨ। ਲੜਕੀਆਂ ਵੱਲੋਂ ਵਿਦੇਸ਼ ਜਾ ਕੇ ਉਨ੍ਹਾਂ ਨਾਲ ਸੰਪਰਕ ਖਤਮ ਕਰ ਲਿਆ ਗਿਆ। ਇਸ ਕਿਸਮ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਨੌਜਵਾਨ ਅੱਜ ਇਨਸਾਫ ਲਈ ਅਪੀਲ ਕਰ ਰਹੇ ਹਨ।