ਨਿਰਵੈਰ ਸਿੰਘ ਸਿੰਧੀ
ਮਮਦੋਟ, 17 ਜਨਵਰੀ 2021 :- ਹਲਕਾ ਗੁਰੂਹਰਸਹਾਏ ਅਧੀਨ ਆਉਂਦੇ ਪਿੰਡ ਲੱਖੋ ਕੇ ਬਹਿਰਾਮ ਵਿੱਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਕਾਕੂ ਨੇ ਸੈਂਕੜੇ ਵਰਕਰਾਂ ਦੇ ਨਾਲ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ । ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਕੂ ਮੈਂਬਰ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਅੱਕ ਚੁੱਕੇ ਹਨ ਤੇ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਤੀਜੀ ਧਿਰ ਜੋ ਆਮ ਆਦਮੀ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆਈ ਹੈ, ਦੀ 2022 ਵਿੱਚ ਸਰਕਾਰ ਬਣਾਉਣਗੇ ਅਤੇ ਪੰਜਾਬ ਨੂੰ ਬਚਾਉਣਗੇ।
ਇਸ ਸਮੇਂ ਜਸਵਿੰਦਰ ਸਿੰਘ ਕਾਕੂ ਨੂੰ ਆਮ ਆਦਮੀ ਵਿੱਚ ਸ਼ਾਮਿਲ ਹੋਣ ਤੇ ਵੱਖ ਵੱਖ ਆਗੂਆਂ ਜਿਨ੍ਹਾਂ ਵਿੱਚ ਮੰਗਤ ਮਹਿਤਾ ਖੁੰਦਰ ਉਤਾੜ ਬਲਾਕ ਪ੍ਰਧਾਨ ਆਮ ਪਾਰਟੀ ਹਲਕਾ ਗੁਰੂਹਰਸਹਾਏ, ਸਰਕਲ ਇੰਚਾਰਜ ਟੋਨਾ ਸਿੰਘ ਤੂਰ, ਨਿਰਮਲ ਸਿੰਘ, ਜਿਲਾ ਪ੍ਰਧਾਨ ਮੈਡਮ ਭੁਪਿੰਦਰ ਕੌਰ, ਜਿਲਾ ਸੈਕਟਰੀ ਇੱਕਬਾਲ ਸਿੰਘ, ਮੈਡਮ ਸੁ਼ਸੀ਼ਲ ਬੱਟੀ, ਦੀਪਕ ਸ਼ਰਮਾ ਆਪ ਆਗੂ, ਮਲਕੀਤ ਥਿੰਦ ਆਪ ਆਗੂ, ਸੁਖਦੇਵ ਸਿੰਘ ਖਾਲਸਾ ਬਲਾਕ ਪ੍ਰਧਾਨ, ਸੋਨਾ ਸਿੰਘ ਬਲਾਕ ਪ੍ਰਧਾਨ, ਤਰਸੇਮ ਸਿੰਘ ਸਰਕਲ ਇੰਚਾਰਜ, ਜਗਜੀਤ ਸਿੰਘ ਸਰਕਲ ਇੰਚਾਰਜ, ਬਲਵੰਤ ਸਿੰਘ ਸਰਕਲ ਇੰਚਾਰਜ, ਜਸਵਿੰਦਰ ਸਿੰਘ ਸਰਕਲ ਇੰਚਾਰਜ, ਰਾਮ ਪਾਲ ਅਜਾਦ, ਤਰਸੇਮ ਕਪੂਰ, ਨਰਿੰਦਰ ਨਿੰਦਾ, ਸੁੱਖਬੀਰ ਸਿੰਘ, ਰਜੇਸ਼ ਬੱਟੀ, ਸੁਖਬੀਰ ਸ਼ਰਮਾ, ਸਤਨਾਮ ਸਿੰਘ ਖੰਬਾ, ਰਛਪਾਲ ਸਿੰਘ ਖੰਬਾ, ਨਿਸਾ਼ਨ ਸਿੰਘ ਆਦਿ ਨੇ ਜੀ ਆਇਆ ਨੂੰ ਕਿਹਾ ।