ਜੀ ਐਸ ਪੰਨੂ
ਪਟਿਆਲਾ 17 ਜਨਵਰੀ 2021 - ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਭਗੌੜਾ ਮਨੋਜ ਕੁਮਾਰ ਪੁਤਰ ਲੇਟ ਭਾਰਤ ਭੂਸ਼ਨ ਵਾਸੀ 51ਪੀ ਆਨੰਦ ਨਗਰ ਤ੍ਰਿਪੜੀ ਪਟਿਆਲਾ ਜੋ ਕਿ ਹੁਣ ਆਪਣੀ ਰਿਹਾਇਸ਼ ਬਦਲ ਕੇ ਨਵੇਂ ਪਤੇ ਲੁਧਿਆਣਾ ਵਿਖੇ ਲੁਕ ਛਿਪ ਕੇ ਰਹਿ ਰਿਹਾ ਸੀ ਨੂੰ ਮਿਤੀ 16/01/2021ਨੂੰ ਗੁਪਤ ਸੂਚਨਾ ਦੇ ਆਧਾਰ ਤੇ ਸਾਹਿਬ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰਬਰ 2 ਪਟਿਆਲਾ ਦੀ ਟੀਮ ਏ ਐਸ ਆਈ ਸੰਦੀਪ ਘਈ ਹੌਲਦਾਰ ਹਰਿੰਦਰ ਸ਼ਰਮਾ ਨੇ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਸ ਨੂੰ ਅਦਾਲਤ ਨੇ ਮਿਤੀ 30/01/2021 ਤੱਕ ਜੁਡੀਸ਼ੀਅਲ ਹਿਰਾਸਤ ਵਿੱਚ ਬੰਦ ਸੈਂਟਰਲ ਜੇਲ੍ਹ ਸੰਗਰੂਰ ਕਰਾਉਣ ਦਾ ਹੁਕਮ ਦਿੱਤਾ।
ਉਪਰੋਕਤ ਵਿਅਕਤੀ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਸਾਲ 2006 ਵਿੱਚ ਇਕ ਹੰਗਾਮਾ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਛੋਟੀ ਬਾਰਾਂਦਰੀ ਪਟਿਆਲਾ ਵਿਖੇ ਖੋਲੀ ਸੀ ਤੇ ਲੋਕਾਂ ਪਾਸੋਂ ਪੈਸੇ ਇਕੱਠੇ ਕਰਕੇ ਕਰਿਆਨੇ ਦਾ ਸਾਮਾਨ ਦਿੰਦੇ ਸੀ ਬਾਅਦ ਵਿੱਚ ਪੈਸੇ ਇਕੱਠੇ ਕਰਕੇ ਭਜ ਗਏ ਸੀ ਜਿੰਨ੍ਹਾਂ ਵਿਰੁੱਧ ਵੇਦ ਪਰਕਾਸ਼ ਦੀ ਸਿਕਾਇਤ ਤੇ ਬਾਅਦ ਪੜਤਾਲ ਉਸ ਵਕਤ ਸਾਲ 2006 ਵਿੱਚ ਮੁਕਦਮਾ ਨੰਬਰ 263 ਮਿਤੀ 5/6/2006 ਅਧੀਨ ਧਾਰਾ 406/420/467/468/471/120 ਬੀ ਥਾਣਾ ਕੋਤਵਾਲੀ ਪਟਿਆਲਾ ਵਿਖੇ ਦਰਜ ਕੀਤਾ ਗਿਆ ਸੀ ਜਿਸ ਵਿੱਚ ਇਹ ਕੁੱਲ ਛੇ ਦੋਸ਼ੀ ਸਨ ਜਿਨ੍ਹਾਂ ਵਿਚੋਂ ਤਿੰਨ ਪਹਿਲਾ ਹੀ ਗ੍ਰਿਫਤਾਰ ਹੋ ਚੁੱਕੇ ਸਨ ਤੇ ਦੋ ਦੀ ਮੌਤ ਹੋ ਚੁੱਕੀ ਹੈ ਜੋ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਹੋਏ ਹਨ ਜਿਨ੍ਹਾਂ ਨੂੰ ਜਲਦੀ ਹੀ ਅਦਾਲਤ ਪੇਸ਼ ਕੀਤਾ ਜਾਵੇਗਾ।