ਜੀ ਐਸ ਪੰਨੂ
ਪਟਿਆਲਾ, 17 ਜਨਵਰੀ 2021 - ਪੰਜਾਬੀ ਯੂਨੀਵਰਸਿਟੀ ਗੈਰ-ਅਧਿਆਪਨ ਕਰਮਚਾਰੀ ਸੰਘ (ਬੀ ਅਤੇ ਸੀ ਸ਼੍ਰੇਣੀ) ਵੱਲੋਂ ਪ੍ਰਧਾਨ ਰਜਿੰਦਰ ਸਿੰਘ ਰਾਜੂ ਦੀ ਅਗਵਾਈ ਵਿੱਚ ਮਿਤੀ 13.01.2021 ਤੋਂ ਚੱਲ ਰਿਹਾ ਰੋਸ਼ ਪ੍ਰਦਰਸ਼ਨ ਜੋ ਮਿਤੀ 15.01.2021 ਤੋਂ ਦਿਨ ਰਾਤ ਦੇ ਧਰਨੇ ਦਾ ਰੂਪ ਧਾਰਨ ਕਰ ਗਿਆ ਹੈ,ਅੱਜ ਮਿਤੀ 17.01.2021 ਨੂੰ ਵੀ ਲਗਾਤਾਰ ਜਾਰੀ ਰਿਹਾ।ਕਰਮਚਾਰੀਆਂ ਨੇ ਅੱਜ ਦੀ ਰਾਤ ਵੀ ਰਜਿਸਟਰਾਰ ਦਫ਼ਤਰ ਦੇ ਮੂਹਰੇ ਗੁਜ਼ਾਰੀ ਅਤੇ ਆਪਣੀਆਂ ਮੰਗਾਂ ਮਨਵਾਉਣ ਲਈ ਲਗਾਤਾਰ ਰੋਸ਼ ਪ੍ਰਦਰਸ਼ਨ ਕੀਤਾ।
ਸੰਘ ਵੱਲੋਂ ਯੂਨੀਵਰਸਿਟੀ ਪ੍ਰਸਾਸ਼ਨ ਵੱਲੋਂ ਗੈਰ-ਅਧਿਆਪਨ ਕਰਮਚਾਰੀਆਂ ਦੇ ਵਰਕਲੋਡ ਦੇ ਮੁਲਾਂਕਣ ਸਬੰਧੀ ਜੋ ਕਮੇਟੀ ਬਣਾਈ ਗਈ ਹੈ,ਸਬੰਧੀ ਦੱਸਿਆ ਗਿਆ ਕਿ ਜੇ ਉਹ ਕਮੇਟੀ ਮੁਲਾਂਕਣ ਸਬੰਧੀ ਵਿਭਾਗਾਂ ਵਿੱਚ ਜਾਵੇਗੀ ਤਾਂ ਸੰਘ ਵੱਲੋਂ ਕਰਮਚਾਰੀਆਂ ਦੇ ਸਹਿਯੋਗ ਨਾਲ਼ ਇਸ ਕਮੇਟੀ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇ ਪ੍ਰਸਾਸ਼ਨ ਗੈਰ-ਅਧਿਆਪਨ ਅਮਲੇ ਦੇ ਵਰਕਲੋਡ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹਨ ਤਾਂ ਇਹ ਜਾਣਕਾਰੀ ਯੂਨੀਵਰਸਿਟੀ ਕਲੰਡਰ ਜਾਂ ਪੰਜਾਬ ਸਰਕਾਰ ਸਿਵਲ ਸਰਵਿਸ ਨਿਯਮਾਵਲੀ ਵਿੱਚੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਸੰਘ ਨੇ ਸਪੱਸ਼ਟ ਕੀਤਾ ਕਿ ਕਰਮਚਾਰੀਆਂ ਦੀ ਨਿਯੁਕਤੀ ਦੀ ਮਿਆਦ ਵਿੱਚ ਪਹਿਲਾਂ ਵਾਂਗ ਨਿਰੰਤਰ ਵਾਧੇ ਕੀਤੇ ਜਾਣ ਅਤੇ ਹੋਰ ਕਰਮਚਾਰੀ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।ਯੂਨੀਵਰਸਿਟੀ ਵਿੱਚ ਘੱਟ ਵਿਭਾਗ ਖੁੱਲ੍ਹੇ ਹੋਣ ਦੇ ਬਾਵਜੂਦ ਵੀ ਧਰਨੇ ਵਿੱਚ ਕਰਮਚਾਰੀਆਂ ਦੀ ਭਰਵੀੰ ਹਾਜ਼ਰੀ ਰਹੀ। ਗੈਰ-ਅਧਿਆਪਨ ਕਰਮਚਾਰੀ ਸੰਘ (ਬੀ ਅਤੇ ਸੀ ਸ਼੍ਰੇਣੀ) ਦੀ ਅਗਵਾਈ ਵਿੱਚ ਚੱਲ ਰਹੇ ਧਰਨੇ ਨੂੰ ਯੂਨੀਵਰਸਿਟੀ ਦੀਆਂ ਸਮੂਹ ਕਰਮਚਾਰੀ ਜਥੇਬੰਦੀਆਂ ਦੇ ਨਾਲ਼-ਨਾਲ਼ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ, 'ੳ' ਵਰਗ ਅਫ਼ਸਰ ਐਸੋਸੀਏਸ਼ਨ ਅਤੇ ਡੇਲੀਵੇਜ਼ ਕਰਮਚਾਰੀ ਯੂਨੀਅਨ ਸਹਿਯੋਗ ਕਰ ਰਹੀਆਂ ਹਨ।
ਇਸ ਧਰਨੇ ਵਿਚ ਗੈਰ ਅਧਿਆਪਨ ਕਰਮਚਾਰੀ ਸੰਘ ਦੇ ਪ੍ਰਧਾਨ ਰਜਿੰਦਰ ਸਿੰਘ ਰਾਜੂ, ਖਜ਼ਾਨਚੀ ਰਜਿੰਦਰ ਸਿੰਘ ਬਾਗੜੀਆਂ, ਮੁਹੰਮਦ ਜ਼ਹੀਰ ਲੋਰੇ ਪ੍ਰਚਾਰ ਸਕੱਤਰ,ਗੁਰਪਿਆਰ ਸਿੰਘ ਘੱਗਾ ਮੈਂਬਰ, ਅਵਤਾਰ ਸਿੰਘ ਪ੍ਰੀਖਿਆ ਸ਼ਾਖਾ, ਭੂਪਿੰਦਰ ਸਿੰਘ ਢਿੱਲੋਂ, ਦਵਿੰਦਰ ਸ਼ਰਮਾ,ਸੁਖਵੀਰਪਾਲ ਸਿੰਘ, ਧਰਮਿੰਦਰ ਪੰਨੂੰ, ਪੁਸ਼ਪਿੰਦਰ ਬਰਾੜ, ਗਗਨਦੀਪ ਸ਼ਰਮਾ, ਮਨਜੀਤ ਸਿੰਘ ਯੂਕੋ, ਗੁਰਮੁਖ ਸਿੰਘ,ਸੁਖਵਿੰਦਰ ਸੁੱਖੀ,ਜਗਤਾਰ ਸਿੰਘ,ਨਿਸ਼ੂ ਚੌਧਰੀ,ਹਰਨੇਕ ਸਿੰਘ ਗੋਲਡੀ,ਗੁਰਿੰਦਰਪਾਲ ਸਿੰਘ ਬੱਬੀ,ਡਾ. ਸੁਖਜਿੰਦਰ ਬੁੱਟਰ, ਡਾ.ਰਾਜਦੀਪ ਸਿੰਘ ਅਤੇ ਡਾ. ਜਸਦੀਪ ਸਿੰਘ ਤੂਰ ਨੇ ਮੁੱਖ ਰੂਪ ਵਿੱਚ ਸ਼ਮੂਲੀਅਤ ਕੀਤੀ।