- ਬੇਰੁਜ਼ਗਾਰ ਪ੍ਰਾਰਥੀ ਵੈੱਬਸਾਈਟ www.pgrkam.com ਤੇ ਆਪਣੀ ਰਜਿਸ਼ਟਰੇਸ਼ਨ ਜਰੂਰ ਕਰਵਾਉਣ-ਆਰਤੀ
ਗੁਰਦਾਸਪੁਰ, 18 ਜਨਵਰੀ 2021 - ਗੁਰਦਾਸਪੁਰ ਸਥਿਤ ਜ਼ਿਲਾ ਰੋਜ਼ਗਾਰ ਤੋ ਕਾਰੋਬਾਰ ਬਿਊਰੋ, ਪਲੇਸਮੈਟ ਕੈਂਪਾਂ ਰਾਹੀ ਬੇਰੁਜ਼ਾਗਰ ਨੌਜਵਾਨ ਲੜਕੇ-ਲੜਕੀਆਂ ਨੂੰ ਰੁਜ਼ਗਾਰ ਤੇ ਸਵੈ-
ਰੁਜ਼ਗਾਰ ਸਥਾਪਤ ਕਰਵਾਉਣ ਲਈ ਆਪਣੇ ਮਕਸਦ ਵਿਚ ਸਫਲ ਹੋ ਰਿਹਾ ਹੈ ਤੇ ਨੌਜਵਾਨ ਪਲੇਸਮੈਂਟ ਕੈਂਪਾਂ ਤੋਂ ਖੁਸ਼ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰਤੀ ਪਤਨੀ ਮਿਕੀ ਵਾਸੀ ਗੁਰਦਾਸਪੁਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਰੁਜ਼ਗਾਰ ਦੀ ਤਲਾਸ਼ ਵਿਚ ਸੀ ਅਤੇ ਉਸਨੂੰ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਫਤਰ ਗੁਰਦਾਸਪੁਰ ਬਾਰੇ ਪਤਾ ਚੱਲਿਆ ਅਤੇ ਉਹ ਜ਼ਿਲਾ ਪ੍ਰਬੰਧਕੀ ਕੰਪਲੈਕਸ ਬਲਾਕ ਬੀ ਵਿਖੇ ਸਥਿਤ ਇਸ ਦਫਤਰ ਵਿਚ ਪੁਹੰਚੀ।
ਉਸਨੇ ਵੇਖਿਆ ਕਿ ਦਫਤਰ ਆਧੁਨਿਕ ਸਹੂਲਤਾਂ ਨਾਲ ਲੈੱਸ ਹੈ ਅਤੇ ਇਥੇ ਪਬਲਿਕ ਵਰਤੋਂ ਵਾਸਤੇ ਕੰਪਿਊਟਰ, ਵੈਕੰਸੀ ਬੋਰਡ ਦੇ ਹਰ ਤਰਾਂ ਦੀਆਂ ਦੀ ਅਸਾਮੀਆਂ ਦੀ ਜਾਣਕਾਰੀ ਲੱਗੀ ਹੋਈ ਸੀ।
ਉਸਨੇ ਦੱਸਿਆ ਕਿ ਉਸਨੇ ਦਫਤਰ ਵਿਖੇ ਆਪਣਾ ਨਾਮ ਦਰਜ ਕਰਵਾਇਆ ਅਤੇ ਨਾਲ ਹੀ ਪੰਜਾਬ ਸਰਕਾਰ ਦੀ ਵੈੱਬਸਾਈਟ www.pgrkam.com ਤੇ ਵੀ ਦਰਜ ਕਰਵਾਇਆ।
ਆਰਤੀ ਨੇ ਅੱਗੇ ਦੱਸਿਆ ਕਿ ਕੁਝ ਦਿਨਾਂ ਬਾਅਦ ਮੈਂਨੂੰ ਦਫਤਰ ਵਲੋਂ ਇਕ ਕਾਲ ਅਤੇ ਮੈਸੇਜ ਆਇਆ ਕਿ ਰੋਜ਼ਗਾਰ ਦਫਤਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਮੈਂ ਰੋਜਗਾਰ ਮੇਲੇ ਵਾਲੇ ਸਥਾਨ ਤੇ ਇੰਟਰਵਿਉ ਦੇਣ ਲਈ ਪੁਹੰਚੀ ਅਤੇ ਏਥੇ ਮੈਨੂੰ ਇਥੇ ਵੱਖ-ਵੱਖ ਕੰਪਨੀਆਂ ਵਲੋਂ ਇੰਟਰਵਿਊ ਦੇਣ ਦੀ ਪੇਸ਼ਕਸ ਦਿੱਤੀ ਗਈ।
ਉਸਦੀ ਬੀ.ਐਸ.ਐਮ ਐਸ਼ੋਸੀਏਟ ਕੰਪਨੀ ਵਿਚ ਸੇਲਜ਼ ਐਗਜੂਕੇਟਿਵ ਵਜੋਂ ਨਿਯੁਕਤੀ ਹੋਈ ਅਤੇ ਮੈਨੂੰ 5 ਹਜ਼ਾਰ ਰੁਪਏ ਮਹੀਨਾ (ਪਲੱਸ ਕਮਿਸ਼ਨ) ਦੇਣ ਦੀ ਪੇਸ਼ਕਸ ਦਿੱਤੀ ਗਈ।
ਰੁਜ਼ਗਾਰ ਪ੍ਰਾਪਤ ਆਰਤੀ ਨੇ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਦੱਸਿਆ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਰੁਜ਼ਗਾਰ ਜਾਂ ਸਵੈ-
ਰੋਜ਼ਗਾਰ ਸਥਾਪਤ ਕਰਨ ਲਈ ਆਪਣਾ ਨਾਂਅ ਸੂਬਾ ਸਰਕਾਰ ਦੀ ਵੈੱਬਸਾਈਟ www.pgrkam.com ਤੇ ਰਜਿਸ਼ਟਰੇਸ਼ਨ ਜਰੂਰ ਕਰਵਾਉਣ ਜਾਂ ਜ਼ਿਲਾ ਰੋਜ਼ਗਾਰ ਤੇ
ਕਾਰੋਬਾਰ ਬਿਊਰੋ ਗੁਰਦਾਸਪੁਰ, ਜੋ ਜ਼ਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ, ਬਲਾਕ ਬੀ, ਪਹਿਲੀ ਮੰਜ਼ਿਲ, ਕਮਰਾ ਨੰਬਰ 217 ਵਿਚ ਸਥਿਤ ਹੈ, ਵਿਖੇ ਪੁਹੰਚ ਕੇ ਵੀ ਆਪਣੀ ਰਜਿਸ਼ਟੇਰਸ਼ਨ ਕਰਵਾਈ
ਜਾ ਸਕਦੀ ਹੈ। ਵਧੇਰੇ ਜਾਣਕਾਰੀ ਲਈ ਹੈਲਪ ਲਾਈਨ ਨੰਬਰ 81960-15208 ਤੇ ਸੰਪਰਕ ਕੀਤਾ ਜਾ ਸਕਦਾ ਹੈ।