ਨਵਾਂਸ਼ਹਿਰ 18 ਜਨਵਰੀ 2021 - ਅੱਜ ਜਗਜੀਤ ਸਿੰਘ ਜਿਲਾ ਸਿੱਖਿਆ ਅਫਸਰ (ਸੈ) ਵਲੋਂ ਸਸਸਸ ਲੰਗੜੋਆ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਨੇ ਸਕੂਲ ਵਿੱਚ ਦਸੰਬਰ ਮਹੀਨੇ ਦੌਰਾਨ ਹੋਈਆਂ ਪ੍ਰੀਖਿਆਵਾਂ ਬਾਰੇ ਅਧਿਆਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਬੱਚਿਆਂ ਦੀ ਪ੍ਰਤੀਸ਼ਤਵਾਰ ਕਾਰਗੁਜ਼ਾਰੀ ਪ੍ਰਾਪਤ ਕੀਤੀ।ਇਸ ਮੌਕੇ ਡੀ ਈ ਓ (ਸੈ) ਵਲੋਂ ਮਿਸ਼ਨ ਗੱਲ ਨੂੰ ਦੁਹਰਾਉਂਦਿਆਂ ਸਾਰੇ ਸਕੂਲ ਸਟਾਫ ਨੂੰ ਬੱਚਿਆਂ ਦੀ ਪੜ੍ਹਾਈ ਹੋਰ ਬਿਹਤਰ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਲੋਂ ਸਕੂਲ ਵਿੱਚ ਨਵੇਂ ਬਣਨ ਵਾਲੇ ਕਮਰੇ ਦਾ ਨੀਂਹ ਪੱਥਰ ਵੀ ਰੱਖਿਆ।ਸਕੂਲ ਵਲੋਂ ਸਕੂਲ ਵਾਸਤੇ ਕਮਰਿਆਂ ਦੀ ਮੰਗ ਕੀਤੀ ਗਈ ਜਿਸਦੀ ਸਿੱਖਿਆ ਅਧਿਕਾਰੀ ਵਲੋਂ ਹਰ ਸੰਭਵ ਮਦਦ ਕਰਨ ਦੀ ਗੱਲ ਕਹੀ। ਨੀਂਹ ਪੱਥਰ ਰੱਖਣ ਮੌਕੇ ਐਸ ਐਮ ਸੀ ਦੇ ਚੇਅਰਮੈਨ ਮਾਸਟਰ ਮਨੋਹਰ ਸਿੰਘ ਲੰਗੜੋਆ ਵੀ ਮੌਜੂਦ ਸਨ। ਇਸ ਮੌਕੇ ਪ੍ਰਿੰਸੀਪਲ ਅਮਰਜੀਤ ਲਾਲ ਤੋਂ ਇਲਾਵਾ ਅਮਰਪ੍ਰੀਤ ਕੋਰ, ਮਨਪ੍ਰੀਤ ਕੌਰ, ਮੀਨਾ ਰਾਣੀ, ਹਰਿੰਦਰ ਸਿੰਘ, ਨਰੰਜਣ ਜੋਤ ਸਿੰਘ, ਸੁਮੀਤ ਸੋਢੀ,ਹਿਮਾਂਸ਼ੂ ਸੋਬਤੀ ਆਦਿ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।