ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 18 ਜਨਵਰੀ 2021 - ਡੀ.ਪੀ.ਐਮ.ਯੂ. ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗ ਨਾਲ ਕੋਰੋਨਾ ਹਾਰੇਗਾ-ਅਸੀਂ ਜਿਤਾਂਗੇ ਜਨ ਅੰਦੋਲਨ ਤਹਿਤ ਕੋਵਿਡ-19 ਤੋਂ ਬਚਾਅ ਲਈ ਜਾਰੀ ਹਦਾਇਤਾਂ ਦਾ ਪੋਸਟਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਐਸ.ਪੀ. ਆਂਗਰਾ ਵਲੋਂ ਜਾਰੀ ਕੀਤਾ ਗਿਆ ।
ਉਨਾਂ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋਂ ਤੱਕ "ਦਵਾਈ ਨਹੀਂ, ਉਦੋਂ ਤੱਕ ਢਿਲਾਈ ਨਹੀਂ" ਦੀ ਨੀਤੀ ਅਪਣਾਈ ਜਾਵੇ।ਉਨਾਂ ਵਸਨੀਕਾਂ ਨੂੰ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਤਹਿਤ ਆਪਣਾ ਮੂੰਹ ਹਮੇਸ਼ਾ ਮਾਸਕ ਨਾਲ ਢੱਕ ਕੇ ਰੱਖੋ, ਵਾਰ-ਵਾਰ ਸਾਬਣ ਨਾਲ ਹੱਖ ਧੋਵੋ, ਸਮਾਜਿਕ ਦੂਰੀ ਦੀ ਪਾਲਣਾ ਕਰੋ ਅਤੇ ਅੱਖ, ਨੱਕ, ਮੂੰਹ ਨੂੰ ਨਾ ਛੂਹੋ, ਜਨਤਕ ਥਾਂਵਾ ਤੇ ਨਾ ਥੁੱਕਿਆ ਜਾਵੇ।
ਉਹਨਾਂ ਨੇ ਕਿਹਾ ਕਿ ਜੇਕਰ ਖਾਂਸੀ, ਜੁਕਾਮ, ਬੁਖਾਰ ਜਾਂ ਫਲੂ ਹੋਵੇ ਤਾਂ ਤੁਰੰਤ ਹਸਪਤਾਲ ਵਿਚ ਜਾਂਚ ਕਰਵਾਣੀ ਚਾਹੀਦੀ ਹੈ।
ਇਸ ਮੌਕੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਡੀ.ਪੀ.ਐਮ.ਯੂ. ਸਟਾਫ, ਬੀ.ਡੀ.ਓ. ਕਪੂਰਥਲਾ ਅਤੇ ਸਾਹਿਲ ਓਬਰਾਏ ਸੁਪਰਡੰਟ (ਏ.ਡੀ.ਸੀ. ਵਿਕਾਸ) ਆਦਿ ਮੌਜੂਦ ਸਨ।
ਕੈਪਸ਼ਨ- ਕਪੂਰਥਲਾ ਵਿਖੇ ਕਰੋਨਾ ਦੀ ਰੋਕਥਾਮ ਸਬੰਧੀ ਪੋਸਟਰ ਜਾਰੀ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਐਸ ਪੀ ਆਂਗਰਾ ਤੇ ਹੋਰ।