← ਪਿਛੇ ਪਰਤੋ
ਮਨਿੰਦਰਜੀਤ ਸਿੱਧੂ ਜੈਤੋ, 18 ਜਨਵਰੀ, 2021: ਨਗਰ ਕੌਂਸਲ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਅਤੇ ਇਸ ਨੂੰ ਲੈ ਕੇ ਜਿੱਥੇ ਪੰਜਾਬ ਦੀਆਂ ਮੁੱਖ ਤਿੰਨੋਂ ਸਿਆਸੀ ਪਾਰਟੀਆਂ ਨੇ ਆਪਣੀ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ ਉੱਥੇ ਇਸ ਵਾਰ ਵੱਡੀ ਗਿਣਤੀ ਵਿੱਚ ਅਜਾਦ ਉਮੀਦਵਾਰ ਵੀ ਚੋਣ ਦੰਗਲ ਵਿੱਚ ਕੁੱਦਣ ਲਈ ਤਿਆਰ ਹਨ।ਆਮ ਲੋਕਾਂ ਦਾ ਵੀ ਰੁਝਾਨ ਹੈ ਕਿ ਵੱਧ ਤੋਂ ਵੱਧ ਅਜਾਦ ਲੋਕਾਂ ਨੂੰ ਜਿਤਾ ਕੇ ਸਿਆਸਤ ਸਾਫ ਅਕਸ ਵਾਲੇ ਲੋਕਾਂ ਦੇ ਸਪੁਰਦ ਕੀਤੀ ਜਾਵੇ। ਅਜਿਹੇ ਹੀ ਇੱਕ ਨੌਜਵਾਨ ਨੇ ਜੈਤੋ ਦੇ ਵਾਰਡ ਨੰਬਰ 4 ਤੋਂ ਚੋਣ ਲਈ ਨਾਮਜਦ ਹੋਣ ਦਾ ਫੈਸਲਾ ਕੀਤਾ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਉਸਦੇ ਨਾਮ ਉੱਪਰ ਸਰਬਸੰਮਤੀ ਬਣਾਉਂਦੇ ਹਨ ਤਾਂ ਉਹ ਆਪਣੇ ਵਾਰਡ ਦੇ ਵਿਕਾਸ ਲਈ ਆਪਣੇ ਕੋਲੋਂ 150000/- ਰੁਪਏ ਦੇਣ ਲਈ ਤਿਆਰ ਹਨ। ਇਹ ਵਿਚਾਰ ਸਮਾਜਿਕ ਮਸਲਿਆਂ ਉੱਪਰ ਬੇਬਾਕੀ ਨਾਲ ਆਪਣੀ ਵਿਚਾਰ ਰੱਖਣ ਵਾਲੇ ਅਤੇ ਸੋਸ਼ਲ ਮੀਡੀਆ ਉੱਪਰ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੁਕ ਕਰਨ ਵਾਲੇ ਹਰਵਿੰਦਰ ਸਿੰਘ ਸੇਖੋਂ ਦੇ ਹਨ। ਲੋਕਾਂ ਵਿੱਚ ਇਸ ਨੌਜਵਾਨ ਦੀ ਪਹਿਲਕਦਮੀ ਨੂੰ ਲੈ ਕੇ ਕਾਫੀ ਚਰਚਾ ਹੈ ਅਤੇ ਵੱਡੀ ਗਿਣਤੀ ਵਿੱਚ ਉਸਦੇ ਹੱਕ ਵਿੱਚ ਲੋਕ ਰਾਇ ਬਣਦੀ ਵੀ ਨਜ਼ਰ ਆ ਰਹੀ ਹੈ।ਜਿਕਰਯੋਗ ਹੈ ਕਿ ਹਰਵਿੰਦਰ ਸੇਖੋਂ ਦੀ ਪਤਨੀ ਵੀਰਪਾਲ ਕੌਰ ਸੇਖੋਂ ਵੀ ਸਮਾਜਸੇਵਾ ਅਤੇ ਲੋਕ ਮਸਲਿਆਂ ਉੱਪਰ ਬੋਲਣ ਵਿੱਚ ਹਮੇਸ਼ਾ ਆਪਣੇ ਪਤੀ ਦਾ ਸਾਥ ਦਿੰਦੇ ਹਨ।
Total Responses : 104