← ਪਿਛੇ ਪਰਤੋ
ਬਲਵਿੰਦਰ ਸਿੰਘ ਧਾਲੀਵਾਲ ਸੁਲਤਾਨਪੁਰ ਲੋਧੀ 18 ਜਨਵਰੀ 2021: ਥਾਣਾ ਕਬੀਰਪੁਰ ਦੀ ਪੁਲਿਸ ਨੇ ਮਾਇਨੰਗ ਅਫਸਰ ਦੀ ਸ਼ਿਕਾਇਤ ਤੇ ਕਬੀਰਪੁਰ ਨੇੜੇ ਧੂਸੀ ਬੰਨ ਦੇ ਅੰਦਰਲੇ ਪਾਸੇ ਦਰਿਆ ਬਿਆਸ ਚ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਚ ਅਣਪਛਾਤਿਆਂ ਖਿਲਾਫ ਵੱਖ ਵੱਖ ਧਾਰਾਂਵਾਂ ਦੇ ਤਹਿਤ ਮੁੱਕਦਮਾਂ ਦਰਜ ਕੀਤਾ ਹੈ। ਮਾਮਲੇ ਚ ਪੁਲਿਸ ਨੇ ਰੇਤਾ ਨਾਲ ਭਰਿਆ ਇੱਕ ਟਿੱਪਰ ਅਤੇ ਇੱਕ ਜੇ.ਸੀ.ਬੀ ਮਸ਼ੀਨ ਨੂੰ ਵੀ ਆਪਣੇ ਕਬਜੇ ਚ ਲੈ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਕਬੀਰਪੁਰ ਇੰਸਪੈਕਟਰ ਚੰਨਣ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਾਇਨੰਗ ਅਫਸਰ ਨੇ ਦੱਸਿਆ ਸੀ ਕਿ ਉਸਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਪਿੰਡ ਕਬੀਰਪੁਰ ਨੇੜੇ ਧੂਸੀ ਬੰਨ ਦੇ ਅੰਦਰਲੇ ਪਾਸੇ ਦਰਿਆ ਚ ਕੁਝ ਵਿਅਕਤੀ ਜੇ.ਸੀ.ਬੀ ਮਸ਼ੀਨ ਨਾਲ ਟਿੱਪਰਾਂ ਤੇ ਚਿੱਟੀ ਰੇਤਾ ਦੀ ਨਾਜਾਇਜ਼ ਨਿਕਾਸੀ ਕਰ ਰਹੇ। ਜਿਸ ਤੇ ਕਾਰਵਾਈ ਕਰਦੇ ਹੋਏ ਏ.ਐਸ.ਆਈ ਮਨਜਿੰਦਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਮੌਕੇ ਤੇ ਰੇਡ ਕੀਤਾ ਗਿਆ ਪਰ ਦੋਸ਼ੀ ਮੌਕੇ ਤੋਂ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਏ। ਐਸ.ਐਚ.ਓ. ਨੇ ਦੱਸਿਆ ਕਿ ਥਾਣਾ ਕਬੀਰਪੁਰ ਦੀ ਪੁਲਿਸ ਨੇ ਮੌਕੇ ਤੋਂ ਰੇਤਾ ਨਾਲ ਭਰਿਆ ਇੱਕ ਟਿੱਪਰ ਅਤੇ ਇੱਕ ਜੇ.ਸੀ.ਬੀ ਮਸ਼ੀਨ ਨੂੰ ਵੀ ਆਪਣੇ ਕਬਜੇ ਵਿੱਚ ਲੈ ਕੇ ਅਣਪਛਾਤਿਆਂ ਖਿਲਾਫ ਆਈ ਪੀ ਸੀ ਦੀ ਧਾਰਾ 379 ਅਤੇ 21 ਮਾਈਨਿੰਗ ਐਕਟ ਦੇ ਅਧੀਨ ਕੇਸ ਦਰਜ ਕਰ ਲਿਆ।
Total Responses : 930