ਰਾਜਵੰਤ ਸਿੰਘ
- ਸੜਕੀ ਹਾਦਸਿਆਂ ਤੋਂ ਬਚਣ ਲਈ ਲੋਕ ਟ੍ਰੈਫਿਕ ਨਿਯਮਾਂ ਪ੍ਰਤੀ ਹੋਣ ਜਾਗਰੂਕ
ਸ੍ਰੀ ਮੁਕਤਸਰ ਸਾਹਿਬ, 19 ਜਨਵਰੀ 2021 - ਡੀ.ਸੁਡਰਵਿਲੀ ਐਸ.ਐਸ.ਪੀ ਦੀਆਂ ਹਦਾਇਤਾ ਤਹਿਤ ਜ਼ਿਲ੍ਹਾ ਪੁਲਸ ਵੱਲੋਂ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਾਉਣ ਲਈ 32ਵਾਂ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਐਸਐਸਪੀ ਵੱਲੋਂ ਅੱਜ ਮੇਲਾ ਮਾਘੀ ਗਰਾਊਂਡ ਵਿੱਚ ਰੀਬਨ ਕੱਟ ਕੇ 32ਵੇਂ ਸੜਕ ਸੁਰੱਖਿਆ ਮਹੀਨੇ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਹੇਮੰਤ ਕੁਮਾਰ ਸ਼ਰਮਾ ਡੀ.ਐਸ.ਪੀ (ਐਚ), ਇੰਸਪੈਕਟਰ ਮੋਹਨ ਲਾਲ ਮੁੱਖ ਅਫਸਰ ਥਾਣਾ ਸਿਟੀ ਵੀ ਹਾਜ਼ਰ ਸਨ। ਇਸ ਮੌਕੇ ਐਸ.ਐਸ.ਪੀ ਨੇ ਦੱਸਿਆ ਕਿ ਸੜਕ ਦੁਰਘਟਨਾਵਾਂ ਤੋਂ ਲੋਕਾਂ ਨੂੰ ਬਚਾਉਣ ਲਈ ਜ਼ਿਲ੍ਹਾ ਪੁਲਸ ਵੱਲੋਂ 32ਵਾਂ ਸੜਕ ਸੁਰੱਖਿਆ ਰਾਹੀ ਵੱਡੇ ਪੱਧਰ ’ਤੇ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਸੜਕ ਸੁਰੱਖਿਆ ਹੀ ਜੀਵਨ ਰੱਖਿਆ ਹੈ, ਸਾਨੂੰ ਸੜਕ ਸੁਰੱਖਿਆ ਲਈ ਹਮੇਸ਼ਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਅਲੱਗ-ਅਲੱਗ ਪੁਲਸ ਟੀਮਾਂ ਬਣਾਕੇ ਪੂਰੇ ਮਹੀਨੇ ਦੌਰਾਨ ਪਿੰਡਾਂ/ਸ਼ਹਿਰਾਂ, ਸਕੂਲਾਂ/ਕਾਲਜਾਂ ਅਤੇ ਡਰਾਇਵਰਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਨਾਲ ਹੀ ਪੁਲਸ ਵੱਲੋਂ ਰਾਤ ਸਮੇਂ ਪ੍ਰੋਜੈਕਟਰ ਰਾਹੀਂ ਉਸਾਰੂ ਫਿਲਮਾਂ ਵਿਖਾਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਮੇਲਾ ਮਾਘੀ ਦੇ ਮਨੋਰੰਜਨ ਗਰਾਉਂਡ ਵਿਖੇ ਪੁਲਸ ਵੱਲੋਂ ਟ੍ਰੈਫਿਕ ਜਾਗਰੂਕਤਾ ਸਟਾਲ ਲਗਾ ਕੇ ਇਸ਼ਤਿਹਾਰ ਵੰਡੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਧੁੰਦ ਵਿੱਚ ਵਹੀਕਲ ਚਲਾਉਣ ਵੇਲੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਜਰੂਰ ਕਰਨ। ਇਸ ਮੌਕੇ ਐਸਆਈ ਜਸਪ੍ਰੀਤ ਸਿੰਘ ਇੰਚਾਰਜ ਟ੍ਰੈਫਿਕ ਇੰਚਾਰਜ਼, ਅਵੈਅਰਨੈੱਸ ਟੀਮ ਇੰਚਾਰਜ ਏ.ਐਸ.ਆਈ ਗੁਰਾਂਦਿੱਤਾ ਸਿੰਘ, ਗੁਰਜੰਟ ਸਿੰਘ ਜਟਾਣਾ, ਏ.ਐਸ.ਆਈ ਕਾਸਮ ਅਲੀ, ਏ.ਐਸ.ਆਈ ਇਕਬਾਲ ਸਿੰਘ , ਡਾ: ਜੁਨੇਜਾ, ਰਾਜ ਕੁਮਾਰ ਭਠੇਜਾ, ਜਸਪ੍ਰੀਤ ਸਿੰਘ ਭਲਾਈਆਣਾ ਆਦਿ ਹਾਜ਼ਰ ਸਨ।