ਦੀਪਕ ਜੈਨ
ਜਗਰਾਓਂ, 19 ਜਨਵਰੀ 2021 - ਨਗਰ ਕੌਂਸਲ ਚੌਣਾ ਨੂੰ ਲੈਕੇ ਰੋਜ਼ਾਨਾ ਹੀ ਇਕ ਇਕ ਪਾਰਟੀ ਲਈ ਕਈ ਉਮੀਦਵਾਰ ਸਾਹਮਣੇ ਆ ਰਹੇ ਹਨ। ਹਾਲਾਂਕਿ ਅਕਾਲੀ ਦਲ ਵਲੋਂ 13 ਸੀਟਾਂ 'ਤੇ ਆਪਣੇ ਉਮੀਦਵਾਰ ਘੋਸ਼ਤ ਕਰ ਦਿੱਤੇ ਗਏ ਹਨ ਪਰ ਹਜੇ ਬਾਕੀ ਉਮੀਦਵਾਰਾਂ ਦੀ ਟਿਕਟ ਦੇਣੀ ਬਾਕੀ ਹੈ। ਕਾਂਗਰਸ ਪਾਰਟੀ ਲਈ ਉਮੀਦਵਾਰ ਕਈ ਹਨ ਕਿਓਂਕਿ ਜਗਰਾਓਂ ਦੇ 23 ਵਾਰਡਾਂ ਲਈ ਕਾਫੀ ਵੱਡੀ ਗਿਣਤੀ ਵਿਚ ਚੌਣ ਲੜਨ ਦੇ ਇੱਛੁਕ ਵਿਅਕਤੀ ਸਾਹਮਣੇ ਆ ਰਹੇ ਹਨ।
ਵਾਰਡ ਨ.14 ਵਿਚ ਚੌਣ ਲੜਨ ਲਈ ਕਾਂਗਰਸ ਪਾਰਟੀ ਲਈ ਇਕ ਨਾਮ ਹੋਰ ਸਾਹਮਣੇ ਆਇਆ ਦੀਪਕ ਕੁਮਾਰ ਬਿੱਟੂ ਦਾ , ਜੋਕਿ ਕਾਂਗਰਸ ਪਾਰਟੀ ਤੋਂ ਟਿਕਟ ਲੈਣ ਲਈ ਫਾਰਮ ਭਰਕੇ ਆਏ ਹਨ। ਬਿੱਟੂ ਦੀ ਗੱਲ ਕਰੀਏ ਤਾਂ ਉਹ ਬਿੱਟੂ ਪ੍ਰਧਾਨ ਦੇ ਨਾਮ ਨਾਲ ਜਾਣੇ ਜਾਂਦੇ ਹਨ ਅਤੇ ਸਮਾਜਸੇਵੀ ਦੇ ਰੂਪ ਵਿਚ ਓਨਾ ਵਲੋਂ ਆਪਣੀ ਪਹਿਚਾਣ ਬਣਾਈ ਗਈ ਹੈ ਅਤੇ ਉਹ ਪਾਰਟੀ ਨੂੰ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ।