ਅਸ਼ੋਕ ਵਰਮਾ
ਮਾਨਸਾ, 19 ਜਨਵਰੀ 2021 - ਨਹਿਰੂ ਯੁਵਾ ਕੇਂਦਰ ਮਾਨਸਾ ਨੇ ਯੂਥ ਕਲੱਬਾਂ ਰਾਹੀਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਵਾਮੀ ਵਿਵੇਕਾਨੰਦ ਦਨੂੰ ਸਮਰਪਿਤ ਕੌਮੀ ਯੁਵਾ ਹਫਤਾ ਮਨਾਇਆ ਜਿਸ ਤਹਿਤ ਮਾਨਸਾ ’ਚ ਸੈਮੀਨਾਰ ਕਰਵਾਇਆ ਜਦੋਂਕਿ ਪਿੰਡ ਅੱਕਾਂਵਾਲੀ,ਨੰਗਲ ਕਲਾਂ ,ਬੁਢਲਾਡਾ ,ਮਾਨਸਾ,ਪਿਪਲੀਆਂ ’ਚ ਖੂਨਦਾਨ ਕੈਂਪ,ਖੇਡ ਦਿਵਸ ਅਤੇ ਸਮਾਜ ਸੇਵਾ ਦਿਵਸ ਵੱਜੋਂ ਮਨਾਇਆ ਗਿਆ। ਸਰਕਾਰੀ ਸੀਨੀਅਰ ਸੰਕੇਡਰੀ ਸਕੂਲ ਅੱਕਾਂਵਾਲੀ ਵਿਖੇ ਕਰਵਾਏ ਲੇਖ ਮੁਕਾਬਲਿਆਂ ਵਿੱਚ ਮਨਿੰਦਰ ਕੌਰ ਨੇ ਪਹਿਲਾ ਰਾਜਪ੍ਰੀਤ ਕੌਰ ਨੇ ਦੂਸਰਾ ਅਤੇ ਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਦਸ਼ਮੇਸ਼ ਪਬਿਲਕ ਸੀਨੀਅਰ ਸੰਕੈਡਰੀ ਸਕੂਲ ਮਾਨਸਾ ਵਿਖੇ ਕਰਵਾਏ ਗਏ ਸੁੰਦਰ ਲਿਖਾਈ ਮੁਕਾਬਿਲਆਂ ਵਿੱਚ ਹਰਪ੍ਰੀਤ ਕੌਰ ਨੇ ਪਹਿਲਾ, ਮਮਤਾ ਨੇ ਦੂਸਰਾ ਅਤੇ ਰੀਆ ਜਿੰਦਲ ਨੇ ਤੀਸਰਾ ਸਥਾਨ ਹਾਸਲ ਕੀਤਾ।
ਗੁਰੂ ਹਰਕਿ੍ਰਸ਼ਨ ਪਬਲਿਕ ਸਕੂਲ ਮਾਨਸਾ ’ਚ ਕਰਵਾਏ ਪੇਟਿੰਗ ਮੁਕਾਬਿਲਆਂ ਵਿੱਚ ਸਾਹਿਬ ਕਮਲਪ੍ਰੀਤ ਸਿੰਘ ਨੇ ਪਹਿਲਾ,ਖੁਸ਼ਪ੍ਰੀਤ ਕੌਰ ਨੇ ਦੂਸਰਾ ਅਤੇ ਰਮਨਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਸੁੰਦਰ ਲਿਖਾਈ ਮਕਾਬਿਲਆਂ ਵਿੱਚ ਮਨਪ੍ਰੀਤ ਪਹਿਲੇ, ਸੰਜਨਾ ਦੂਸਰੇ ਅਤੇ ਹਰਮਨਜੀਤ ਕੌਰ ਤੀਸਰੇ ਸਥਾਨ ਤੇ ਰਹੀ। ਇਨਾਮ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਸਰਬਜੀਤ ਸਿੰਘ ਅਤੇ ਸੰਦੀਪ ਸਿੰਘ ਘੰਡ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਨੌਜਵਾਨਾਂ ਲਈ ਮਾਰਗ ਦਰਸ਼ਕ ਸਨ ਇਸ ਲਈ ਉਹਨਾਂ ਤੋ ਪ੍ਰਰੇਣਾ ਲੈਣੀ ਚਾਹੀਦੀ ਹੈ। ਇਸ ਮੌਕੇ ਕੁਦਰਤੀ ਆਫਤਾਂ ਸਬੰਧੀ ਜਾਗਰੂਕ ਦਿਵਸ ਤਹਿਤ ਵਲੰਟੀਅਰਾਂ ਨੂੰ ਕਿਸੇ ਕਿਸਮ ਦੀ ਵੀ ਕੁਦਰਤੀ ਆਫਤ ਦੌਰਾਨ ਹਮੇਸ਼ਾ ਆਪਣੇ ਆਪ ਨੂੰ ਤਿਆਰ ਰੱਖਣ ਲਈ ਕਿਹਾ।
ਉਹਨਾਂ ਦੱਸਿਆ ਕਿ ਇਸ ਨਹਿਰੂ ਯੁਵਾ ਕੇਦਰ ਵੱਲੋ ਇਸ ਸਬੰਧੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ।ਉਹਨਾਂ ਯੂਥ ਕਲੱਬਾਂ ਨੂੰ ਮੈਂਬਰਸ਼ਿੱਪ ਵਧਾਉਣ ਦੀ ਅਪੀਲ ਵੀ ਕੀਤੀ ।ਇਸ ਮੌਕੇ ਚਾਨਣ ਸਿੰਘ,ਬਲਜਿੰਦਰ ਕੌਰ , ਸੋਨੀ ਕੁਮਾਰ,ਮਨਦੀਪ ਕੌਰ ਅੱਕਾਂਵਾਲੀ,ਗੁਰਵਿੰਦਰ ਸਿੰਘ ਮਾਨਸਾ,ਮਨੋਜ ਕੁਮਾਰ ਛਾਪਿਆਂਵਾਲੀ ,ਰਮਨਦੀਪ ਕੌਰ ਸਿਰਸੀਵਾਲਾ,ਸੁਖਵਿੰਦਰ ਸਿੰਘ ਮਾਨਸਾ ਅਤੇ ਖੁਸ਼ਵਿੰਦਰ ਸਿੰਘ ਮਾਨਸਾ ਨੇ ਵੀ ਸ਼ਮੂਲੀਅਤ ਕੀਤੀ।