ਹਰਜਿੰਦਰ ਸਿੰਘ ਭੱਟੀ
- 12 ਕਿਸਾਨਾਂ ਵੱਲੋਂ ਸਿਖਲਾਈ ਪ੍ਰਾਪਤ ਕਰਨ ਉਪਰੰਤ ਜਿਲ੍ਹੇ ਦੇ ਤਿੰਨੇ ਬਲਾਕਾਂ ਵਿਚ ਇੱਕ ਨਵੇਕਲੀ ਖੇਤੀ ਨੂੰ ਪ੍ਰਦਰਸਨੀ ਦੇ ਤੌਰ ਤੇ ਜਾ ਰਿਹਾ ਹੈ, ਲਗਾਇਆ
- ਸਭ ਤੋਂ ਪਹਿਲਾਂ ਸੁਰਜੀਤ ਸਿੰਘ ਵਾਸੀ ਤੰਗੋਰੀ ਦੇ ਖੇਤ ਵਿਚ ਰਾਜਮਾਂਹ ਦੀ ਖੇਤੀ ਦੀ ਕਰਵਾਈ ਗਈ ਬਿਜਾਈ
ਐਸ.ਏ.ਐਸ ਨਗਰ, 19 ਜਨਵਰੀ 2021 - ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਡਿਪਟੀ ਕਮਿਸਨਰ ਸ਼੍ਰੀ ਗਰੀਸ਼ ਦਿਆਲਨ ਦੇ ਦਿਸ਼ਾ ਨਿਰਦੇਸਾਂ ਤਹਿਤ ਮੁੱਖ ਖੇਤੀਬਾੜੀ ਅਫਸਰ ਡਾ. ਰਾਜੇਸ ਕੁਮਾਰ ਰਹੇਜਾ ਦੀ ਅਗਵਾਈ ਵਿਚ ਕਿਸਾਨਾਂ ਨੂੰ ਰਾਜਮਾਂਹ ਦੀ ਖੇਤੀ ਨੂੰ ਪ੍ਰਫੂਲਿਤ ਕਰਨ ਲਈ ਤਹਿਤ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਚੋਣਵੇਂ ਅਗਾਂਹਵਧੂ ਕਿਸਾਨਾਂ ਨੂੰ ਪਿੰਡ ਮਾਨਾਵਾਲਾ, ਜਿਲ੍ਹਾ ਅੰਮਿ੍ਰਤਸਰ ਵਿਖੇ ਰਾਜ ਪੱਧਰੀ ਕਿਸਾਨ ਕੈਂਪ ਤੋਂ ਸਿਖਲਾਈ ਦਿਵਾਈ ਗਈ ਤਾਂ ਜੋ ਇੱਕ ਨਵੀਂ ਖੇਤੀ ਲਈ ਕਿਸਾਨਾਂ ਦੀਆਂ ਸ਼ਿਕਾਇਤਾ ਦਾ ਮੌਕੇ ਤੇ ਹੀ ਹੱਲ ਹੋ ਸਕੇ।
ਸੁਰਿੰਦਰ ਸਿੰਘ ਰੰਧਾਵਾ ਵਾਸੀ ਮਾਨਾਵਾਲਾ ਵੱਲੋਂ ਰਾਜਮਾਂਹ ਦੀ ਖੇਤੀ ਨੂੰ ਪਿਛਲੇ ਚਾਰ ਪੰਜ ਸਾਲਾਂ ਤੋਂ ਕੀਤੀ ਜਾ ਰਹੀ ਹੈ ਅਤੇ ਇਹ ਕਿਸਾਨ ਹੋਰ ਕਿਸਾਨਾਂ ਨੂੰ ਨਵੀਂ ਖੇਤੀ ਦੀਆਂ ਤਕਨੀਕਾਂ ਬਾਰੇ ਪ੍ਰੇਰਿਤ ਕਰ ਰਿਹਾ ਹੈ। ਉਨ੍ਹਾਂ ਨੇ ਜਿਲ੍ਹੇ ਦੇ ਕਿਸਾਨਾਂ ਨੂੰ ਦੱਸਿਆ ਕਿ ਰਾਜਮਾਂਹ ਦੀ ਬਿਜਾਈ 15 ਜਨਵਰੀ ਤੋਂ 15 ਫਰਵਰੀ ਦੇ ਵਿਚ ਕਰ ਦੇਣੀ ਚਾਹੀਦੀ ਹੈ, ਤਾਂ ਕਿ ਇਸ ਦੇ ਪੱਕਣ ਸਮੇਂ ਤਾਪਮਾਨ 30 ਤੋਂ 35 ਡਿਗਰੀ ਤੋਂ ਵੱਧ ਨਾ ਹੋਵੇ। ਕਿਸਾਨਾਂ ਨੂੰ ਵੱਟਾਂ ਦੇ ਮਲਟੀਪਰਪਜ ਡਰਿੱਲ ਜਾਂ 24 ਇੰਚ ਦੇ ਬੈਡ ਤੇ ਬਿਜਾਈ ਕਰਨ ਦੀ ਸਲਾਹ ਦਿੱਤੀ ਗਈ ਸੀ।
ਜਿਲ੍ਹੇ ਵਿਚ 12 ਕਿਸਾਨਾਂ ਵੱਲੋਂ ਇਹ ਸਿਖਲਾਈ ਪ੍ਰਾਪਤ ਕਰਕੇ ਜਿਲ੍ਹੇ ਦੇ ਤਿੰਨੇ ਬਲਾਕਾਂ ਵਿਚ ਇੱਕ ਨਵੇਕਲੀ ਖੇਤੀ ਨੂੰ ਪ੍ਰਦਰਸਨੀ ਦੇ ਤੌਰ ਤੇ ਲਗਾਇਆ ਜਾ ਰਿਹਾ ਹੈ।
ਜਗਦੀਪ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਆਤਮਾ ਸਕੀਮ ਵੱਲੋਂ ਸ਼੍ਰੀ ਸੁਰਜੀਤ ਸਿੰਘ ਵਾਸੀ ਤੰਗੋਰੀ ਦੇ ਖੇਤ ਵਿਚ ਰਾਜਮਾਂਹ ਦੀ ਖੇਤੀ ਦੀ ਬਿਜਾਈ ਕਰਵਾਈ ਗਈ। ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਖਰੜ ਡਾ. ਸੰਦੀਪ ਕੁਮਾਰ ਅਤੇ ਉਨ੍ਹਾਂ ਦੇ ਨਾਲ ਡਾ. ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫਸਰ, ਸ਼੍ਰੀ ਸੁੱਚਾ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਸ਼੍ਰੀਮਤੀ ਸਿਖਾ ਸਿੰਗਲਾ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ), ਸ਼੍ਰੀਮਤੀ ਸੁਖਜੀਤ ਕੌਰ ਖੇਤੀਬਾੜੀ ਉਪ ਨਿਰੀਖਕ, ਸ਼੍ਰੀਮਤੀ ਸੋਨੀਆ ਖੇਤੀਬਾੜੀ ਉਪ ਨਿਰੀਖਕ ਵੀ ਮੌਜੂਦ ਸਨ।