ਹਰੀਸ਼ ਕਾਲੜਾ
ਰੂਪਨਗਰ ,19 ਜਨਵਰੀ 2021: ਨੂੰ ਜਿਲਾ ਪੀ.ਸੀ.ਪੀ.ਐਨ.ਡੀ.ਟੀ. ਸਲਾਹਕਾਰ ਕਮੇਟੀ ਦੀ ਮੀਟਿੰਗ ਸਿਵਲ ਸਰਜਨ ਰੂਪਨਗਰ-ਕਮ ਚੇਅਰਪਰਸਨ ਜਿਲਾ ਐਪ੍ਰੋਪ੍ਰੀਏਟ ਅਥਾਰਟੀ ਡਾ:ਦਵਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਰੂਪਨਗਰ ਵਿਖੇ ਹੋਈ। ਕਮੇਟੀ ਮੈਂਬਰਾਂ ਨੂੰ ਬੇਟੀ ਬਚਾਓ ਮੁਹਿੰਮ ਅਧੀਨ ਚਲ ਰਹੇ ਪੀ.ਸੀ.ਪੀ.ਐਨ.ਡੀ.ਟੀ. ਦੀਆਂ ਧਾਰਾਵਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਮਹੀਨਾ ਜਨਵਰੀ 2021 ਦੋਰਾਨ ਕੀਤੀਆਂ ਗਈਆਂ 9 ਅਲਟਰਾਸਾਉਂਡ ਸੈਂਟਰਾਂ ਦੀਆਂ ਚੈੱਕਿੰਗਾਂ ਦੀ ਸੰਕਲਿਤ ਰਿਪੋਰਟ ਪੇਸ਼ ਕੀਤੀ ਗਈ । ਇਸ ਤੋਂ ਇਲਾਵਾਂ ਉਹਨਾਂ ਨੇ ਕਿਹਾ ਕਿ ਜਿਲ੍ਹੇ ਅੰਦਰ ਪੀ.ਸੀ.ਪੀ.ਐਨ.ਡੀ.ਟੀ. ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਜੋ ਵੀ ਇਸ ਐਕਟ ਦੀ ਉਲੰਘਣਾ ਕਰਦਾ ਹੈ, ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਮੂਹ ਮੈਂਬਰਾਂ ਨੇ ਸੁਝਾਅ ਦਿੱਤਾ ਕਿ ਘੱਟਦੇ ਹੋਏ ਲਿੰਗ ਅਨੁਪਾਤ ਨੂੰ ਦਰੁਸਤ ਕਰਨ ਲਈ ਜਾਗਰੂਕਤਾ ਮੁਹਿੰਮ ਨਾਲ ਜੋੜਨ ਅਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਕੰਨਿਆ ਭਰੁਣ ਹੱਤਿਆ ਖਿਲਾਫ ਜਾਗਰੂਕ ਕਰਨ। ਇਸ ਸਮੇਂ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ:ਰੇਨੂੰ ਭਾਟੀਆ, ਅਸਿਸਟੈਂਟ ਜਿਲਾ ਅਟਾਰਨੀ ਹਿਮਾਸ਼ੂ ਸ਼ਰਮਾ, ਔਰਤਾਂ ਦੇ ਰੋਗਾਂ ਦੇ ਮਾਹਿਰ ਡਾ:ਨਵਨੀਤ ਕੌਰ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ:ਗੁਰਪ੍ਰੀਤ ਕੌਰ, ਐਨ.ਜੀ.ਓ.ਕਿਰਨਪ੍ਰੀਤ ਕੌਰ, ਹਰਪ੍ਰੀਤ ਕੌਰ, ਡਿਪਟੀ ਐਮ.ਈ.ਆਈ.ਓ.ਗੁਰਦੀਪ ਸਿੰਘ, ਪੀ.ਸੀ. ਪੀ.ਐਨ. ਡੀ.ਟੀ. ਕੁਆਰਡੀਨੇਡਰ ਰਮਨਦੀਪ ਸਿੰਘ ਤੋਂ ਇਲਾਵਾ ਹੋਰ ਹਾਜਰ ਸਨ।