← ਪਿਛੇ ਪਰਤੋ
ਨਿਰਵੈਰ ਸਿੰਘ ਸਿੰਧੀ
- ਕਾਤਲ ਨਾ ਫੜੇ ਜਾਣ ਤਕ ਨਹੀਂ ਕੀਤਾ ਜਾਵੇਗਾ ਅੰਤਿਮ ਸਸਕਾਰ
ਮਮਦੋਟ 19 ਜਨਵਰੀ 2021 - ਗੁਰੂ ਹਰਸਹਾਏ ਦੇ ਗੁਰਦੁਆਰਾ ਬੇਰ ਸਾਹਿਬ ਨੂੰ ਫ਼ਰੀਦਕੋਟ ਰੋਡ ਨਾਲ ਜੋੜਨ ਵਾਲਾ ਬਾਈਪਾਸ ਤੇ ਬਣੇ ਇੱਕ ਮੱਝਾਂ ਦੇ ਅਹਾਤੇ ਵਿੱਚ 52 ਸਾਲਾ ਵਿਅਕਤੀ ਦੇ ਕਤਲ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਵਿਆਕਤੀ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਮਲੂਕ ਸਿੰਘ ਪੁੱਤਰ ਗੋਪਾਲ ਸਿੰਘ ਜੋ ਕਿ ਆਪਣੇ ਘਰ ਤੋਂ ਬੀਤੀ ਰਾਤ ਰੋਟੀ ਖਾ ਕੇ ਨੇੜੇ ਬਣੇ ਆਪਣੇ ਮੱਝਾਂ ਦੇ ਅਹਾਤੇ ਵਿੱਚ ਸੋਣ ਦੇ ਲਈ ਆਇਆ ਸੀ ਪਰ ਲੁੱਟ ਦੀ ਵਾਰਦਾਤ ਦੀ ਨੀਅਤ ਨਾਲ ਉਨ੍ਹਾਂ ਦੇ ਪਿੱਛੇ ਆਏ ਕੁਝ ਵਿਅਕਤੀਆਂ ਵੱਲੋਂ ਉਨ੍ਹਾਂ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਤੇ ਮ੍ਰਿਤਕ ਦੇਹ ਨੂੰ ਤੂੜੀ ਵਿਚ ਨੱਪ ਕੇ ਮੋਟਰਸਾਈਕਲ ਅਤੇ ਇੱਕ ਮੱਝ ਲੈ ਕੇ ਉੱਥੋਂ ਫ਼ਰਾਰ ਹੋ ਗਏ ਇਸ ਵਾਰਦਾਤ ਦਾ ਪਤਾ ਚਲਦਿਆਂ ਹੀ ਪਰਿਵਾਰਕ ਮੈਂਬਰਾਂ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਮੌਕੇ ਤੇ ਪਹੁੰਚੇ ਥਾਣਾ ਮੁਖੀ ਜੱਸਵਰਿੰਦਰ ਸਿੰਘ ਅਤੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਵੱਲੋਂ ਡੌਗ ਸਕੋਡ ਦੀਆਂ ਟੀਮਾਂ ਨੂੰ ਮਗਵਾ ਕੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਪ੍ਰੰਤੂ ਅਜੇ ਤੱਕ ਲੁਟੇਰੇ ਕਾਤਲਾਂ ਦਾ ਕੋਈ ਥੋਹ ਪਤਾ ਨਹੀਂ ਲੱਗਾ ਹੈ ਓਧਰ ਬਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਵੀ ਗੁਰੂਹਰਸਹਾਏ ਦੀ ਪੁਲਸ ਦੇ ਹੱਥ ਖਾਲੀ ਦੇ ਖਾਲੀ ਨਜਰ ਆ ਰਹੇ ਹਨ ,ਪਰ ਓਧਰ ਰਿਸ਼ਤੇਦਾਰਾਂ ਨੇ ਜ਼ਿਲ੍ਹਾ ਫ਼ਿਰੋਜ਼ਪੁਰ ਪੁਲਿਸ ਪ੍ਰਸ਼ਾਸਨ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਹਨ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਜਿੰਨੀ ਦੇਰ ਪੁਲਸ ਪ੍ਰਸ਼ਾਸਨ ਵੱਲੋਂ ਕਾਤਲਾਂ ਨੂੰ ਫੜਿਆ ਨਹੀਂ ਜਾਂਦਾ ਓਨੀ ਦੇਰ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ।
Total Responses : 267