ਹਰੀਸ਼ ਕਾਲੜਾ
ਨੂਰਪੁਰ ਬੇਦੀ 19 ਜਨਵਰੀ 2021:ਸਰਕਾਰ ਦੀਆਂ ਗਾਈਡਲਾਈਨਜ਼ ਅਨੁਸਾਰ ਤੇ ਡਾ: ਦਵਿੰਦਰ ਕੁਮਾਰ ਸਪਰਾ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀ.ਐਚ.ਸੀ ਨੂਰਪੁਰ ਬੇਦੀ ਵਿਖੇ ਕੋਵਿਡ-19 ਵੈਕਸੀਨ ਦੀ ਸ਼ੁਰੂਆਤ ਕੀਤੀ ਗਈ ।
ਇਸ ਮੌਂਕੇ ਤੇ ਡਾ: ਵਿਧਾਨ ਚੰਦਰ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਨੂਰਪੁਰ ਬੇਦੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਰੇ ਜਰੂਰੀ ਪ੍ਰਬੰਧ ਸਵੇਰੇ 08:00 ਵਜ਼ੇ ਤੱਕ ਮੁਕੰਮਲ ਕਰ ਲਏ ਗਏ ਸਨ।ਉਨ੍ਹਾਂ ਕਿਹਾ ਕਿ ਇਸ ਟੀਕੇ ਉੱਤੇ ਵਿਗਿਆਨੀਆਂ ਵਲੋ ਟੈਸਟ ਕੀਤੇ ਜਾ ਚੁੱਕੇ ਹਨ ਅਤੇ ਇਹ ਕੋਵਿਡ-19 ਵੈਕਸੀਨ ਪਹਿਲਾਂ ਸਿਹਤ ਕਾਮਿਆਂ ਨੂੰ ਦਿੱਤੀ ਜਾਵੇਗੀ । ਜਿਸ ਦੇ ਸਬੰਧ ਵਿੱਚ ਕੋਵਿਡ-19 ਵੈਕਸੀਨ ਦਾ ਪਹਿਲਾ ਟੀਕਾ ਜਸਵੀਰ ਕੌਰ ਮ.ਪ.ਹ.ਵ(ਫੀ) ਵਲੋ ਸ੍ਰੀਮਤੀ ਬਲਵਿੰਦਰ ਕੌਂਰ ਮ.ਪ.ਹ.ਵ(ਫੀ) ਸਬ ਸੈਂਟਰ ਮੁਕਾਰੀ ਅਤੇ ਰਿਤੂ ਬੀਈ.ਈ ਦੇ ਲਗਾ ਕੇ ਸ਼ੁਰੂਆਤ ਕੀਤੀ । ਇਸ ਤੋ ਬਾਅਦ ਡਾ: ਗੁਰਲੀਨ ਕੌਂਰ ਮੈਡੀਕਲ ਅਫਸਰ, ਬਿਨੀਆਮੀਨ ਐਲ.ਟੀ, ਦੇਸ ਰਾਜ ਮ.ਪ.ਹ.ਵ(ਮੇਲ), ਰੀਨਾ ਸੀ.ਐਚ.ਓ, ਅਨੀਤਾ ਰਾਣੀ ਆਸ਼ਾ ਫਸਿਲੀਟੇਟਰ ਆਦਿ ਨੇ ਕੋਵਿਡ-19 ਵੈਕਸੀਨ ਦੇ ਟੀਕੇ ਲਗਵਾਏ ।
ਇਨ੍ਹਾਂ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਕ 30 ਮਿੰਨ ਤੱਕ ਅੰਡਰ ਅਬਜਰਵੇਸ਼ਨ ਰੱਖਿਆ ਗਿਆ, ਇਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਈ । ਇਸ ਮੌਂਕੇ ਤੇ ਉਹਨਾਂ ਨੇ ਕਿਹਾ ਕਿ ਇਸ ਟੀਕੇ ਦੀਆਂ ਦੋ ਡੋਜ਼ਾਂ ਹੋਣਗੀਆਂ । ਜਿਨ੍ਹਾਂ ਵਿੱਚੋ ਪਹਿਲੀ ਡੋਜ਼ ਲੱਗਣ ਤੋ ਬਾਅਦ ਦੂਜੀ ਡੋਜ਼ 28 ਦਿਨਾਂ ਬਾਅਦ ਲਗਾਈ ਜਾਵੇਗੀ । ਟੀਕਾਕਰਨ ਉਪਰੰਤ ਵੀ ਲਾਭਪਾਤਰੀ ਨੂੰ ਮਾਸਕ ਅਤੇ ਹੱਥ ਧੋਣ ਦੀ ਪ੍ਰਕਿਰਿਆ ਜਾਰੀ ਰੱਖਣ ਦੀ ਲੋੜ ਹੈ ਅਤੇ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ ਲੱਗਣ ਤੋ ਕੁਝ ਦਿਨ ਬਾਅਦ ਸਰੀਰ ਵਿੱਚ ਕੋਵਿਡ-19 ਬਿਮਾਰੀ ਨਾਲ ਲੜਨ ਲਈ ਇਮਿਊਨਿਟੀ ਪੈਦਾ ਹੋ ਜਾਵੇਗੀ ।
ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਭਾਰਤ ਦੇਸ਼ ਵਿੱਚ ਕੋਵਿਡ-19 ਜਿਹੀ ਬਿਮਾਰੀ ਤੋ ਛੁਟਕਾਰਾ ਪਾਉਣ ਲਈ ਵੈਕਸੀਨ ਦੀ ਸ਼ੁਰੂਆਤ ਹੋਈ ਹੈ । ਇਸ ਮੌਕੇ ਤੇ ਡਾ: ਅਮਨਦੀਪ ਸਿੰਘ ਮੈਡੀਕਲ ਅਫਸਰ, ਡਾ: ਵਿਨੈ ਸੈਣੀ ਏ.ਐਮ.ਓ, ਮਨਿੰਦਰ ਕੌਂਰ ਸਟਾਫ਼ ਨਰਸ, ਵਰੁਨਦੀਪ ਕੌਂਰ ਫਾਰਮੇਸੀ ਅਫਸਰ, ਸਤਨਾਮ ਕੌਂਰ ਸਟਾਫ਼ ਨਰਸ, ਲਤਾ ਰਾਣੀ ਅੰਕੜਾ ਸਹਾਇਕ ਹਾਜ਼ਰ ਸੀ ।